ਡੇਨਵਰ/ਬਿਊਰੋ ਨਿਊਜ਼ : ਅਮਰੀਕਾ ‘ਚ ਹੁਣ ਭਾਰਤ ਦੇ ਮੋਦੀ-ਮੋਦੀ ਨਾਅਰਿਆਂ ਦੀ ਤਰ੍ਹਾਂ ਟਰੰਪ-ਟਰੰਪ ਦੇ ਨਾਅਰੇ ਲੱਗਣ ਲੱਗੇ ਹਨ। ਚਾਰ ਮਾਰਚ ਨੂੰ ਅਮਰੀਕਾ ਦੇ ਕਈ ਸ਼ਹਿਰਾਂ ‘ਚ ਮਾਰਚ 4 ਟਰੰਪ ਕੱਢਿਆ ਗਿਆ। ਹਜ਼ਾਰਾਂ ਲੋਕਾਂ ਨੇ ਟਰੰਪ ਦੇ ਕਟਆਊਟ ਅਤੇ ‘ਡੇਪਲੋਰੇਬਲਸ ਫਾਰ ਟਰੰਪ’ ਦੇ ਨਾਅਰਿਆਂ ਦੇ ਨਾਲ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨ ਦਾ ਵਿਰੋਧ ਕਰ ਰਹੇ 100 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੋਲੋਰਾਡੋ ਸਟੇਟ ਕੈਪੀਟੋਲ ਤੋਂ ਨਿਊਯਾਰਕ ਦੇ ਟਰੰਪ ਟਾਪਰ ਅਤੇ ਵਾਸ਼ਿੰਗਟਨ ਮਾਨਿਊਮੈਂਟ ਤੱਕ ਰੈਲੀਆਂ ਕੱਢੀਆਂ ਗਈਆਂ। ਥਾਰਟਨ ਤੋਂ ਅਕਾਊਂਟੈਂਟ ਚੇਲਸੀ ਥਾਮਸ ਆਪਣੇ ਪਰਿਵਾਰ ਅਤੇ ਟਰੰਪ ਦੇ ਵੱਡੇ ਕੱਟ ਆਊਟ ਦੇ ਨਾਲ ਮਾਰਚ 4 ਟਰੰਪ ਰੈਲੀ ‘ਚ ਸ਼ਾਮਲ ਹੋਣ ਡੇਨਵਰ ਆਈ ਸੀ। ਸਿਨੇਸੌਟਾ, ਟੈਨੇਸੀ ਸਟੇਟ ਕੈਪੀਟਲ ‘ਚ ਪ੍ਰਦਰਸ਼ਨ ਦਾ ਵਿਰੋਧ ਕਰਨ ਵਾਲਿਆਂ ਨੂੰ ਪੁਲਿਸ ਨੇ ਫੜ ਲਿਆ।
Check Also
ਆਸਟਰੇਲੀਆ ’ਚ ਹੁਣ ਕਾਮਿਆਂ ਦਾ ਨਹੀਂ ਹੋਵੇਗਾ ਸ਼ੋਸ਼ਣ
ਸ਼ੋਸ਼ਣ ਰੋਕਣ ਲਈ ਆਸਟਰੇਲੀਆ ’ਚ ਨਵਾਂ ਕਾਨੂੰਨ ਹੋਇਆ ਲਾਗੂ ਸਿਡਨੀ/ਬਿਊਰੋ ਨਿਊਜ਼ ਆਸਟਰੇਲੀਆ ਨੇ ਕਾਮਿਆਂ ਦਾ …