Breaking News
Home / ਦੁਨੀਆ / ਛੇ ਲੱਖ ਦੀ ਆਬਾਦੀ ਵਾਲੇ ਸਿੱਕਮ ‘ਚ 53 ਹਜ਼ਾਰ ਵਾਹਨ

ਛੇ ਲੱਖ ਦੀ ਆਬਾਦੀ ਵਾਲੇ ਸਿੱਕਮ ‘ਚ 53 ਹਜ਼ਾਰ ਵਾਹਨ

ਗੰਗਟੋਕ : ਵਾਹਨਾਂ ਦੀ ਵਜ੍ਹਾ ਨਾਲ ਲੱਗਣ ਵਾਲੇ ਜਾਮ ਤੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਹੁਣ ਦੇਸ਼ ਦੇ ਛੋਟੇ ਸੂਬੇ ਵੀ ਅਣਛੋਹੇ ਨਹੀਂ ਹਨ। ਭਾਰਤ ਦੇ ਦੂਜੇ ਸਭ ਤੋਂ ਛੋਟੇ ਸੂਬੇ ਸਿੱਕਮ ‘ਚ ਪਿਛਲੇ ਪੰਜ ਸਾਲ ਵਿਚ ਵਾਹਨਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ।
ਛੇ ਲੱਖ ਦੀ ਆਬਾਦੀ ਵਾਲੇ ਇਸ ਸੂਬੇ ਵਿਚ ਰਜਿਸਟਰਡ ਵਾਹਨਾਂ ਦੀ ਗਿਣਤੀ 53 ਹਜ਼ਾਰ ਦੇ ਪਾਰ ਪਹੁੰਚ ਗਈ ਹੈ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਮੁਤਾਬਿਕ ਸਿੱਕਮ ਵਿਚ ਵਿੱਤੀ ਵਰ੍ਹੇ 2011-12 ਦੇ ਅਖ਼ੀਰ ‘ਚ 30,093 ਵਾਹਨ ਰਜਿਸਟਰਡ ਸਨ। ਇਸ ਸਾਲ ਜਨਵਰੀ ਤਕ ਇਹ ਗਿਣਤੀ ਵਧ ਕੇ 53,636 ਹੋ ਗਈ ਸੀ। ਚਾਰ ਜ਼ਿਲ੍ਹਿਆਂ ਵਾਲੇ ਸਿੱਕਮ ਦੀ ਕੁੱਲ ਆਬਾਦੀ ਛੇ ਲੱਖ 10 ਹਜ਼ਾਰ 577 ਹੈ। ਸੂਬੇ ਦਾ ਟਰਾਂਸਪੋਰਟ ਵਿਭਾਗ ਹਾਲਾਂਕਿ ਵਾਹਨਾਂ ਦੀ ਵਧਦੀ ਗਿਣਤੀ ਨੂੰ ਸਮੱਸਿਆ ਦੇ ਰੂਪ ‘ਚ ਨਹੀਂ ਵੇਖਦਾ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …