18.1 C
Toronto
Monday, September 21, 2026
spot_img
Homeਭਾਰਤਵਿਗਿਆਨੀਆਂ ਨੇ ਅੰਡੇ ਨੂੰ ਦੱਸਿਆ ਸ਼ਾਕਾਹਾਰੀ

ਵਿਗਿਆਨੀਆਂ ਨੇ ਅੰਡੇ ਨੂੰ ਦੱਸਿਆ ਸ਼ਾਕਾਹਾਰੀ

ਵਿਗਿਆਨੀਆਂ ਨੇ ਅੰਡੇ ਨੂੰ ਦੱਸਿਆ ਸ਼ਾਕਾਹਾਰੀਨਵੀਂ ਦਿੱਲੀ/ਬਿਊਰੋ ਨਿਊਜ਼ : ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਇਸ ਗੱਲ ‘ਤੇ ਬਹਿਸ ਚੱਲ ਰਹੀ ਸੀ ਕਿ ਅੰਡਾ ਸ਼ਾਕਾਹਾਰੀ ਹੈ ਜਾਂ ਮਾਸਾਹਾਰੀ। ਆਖ਼ਰ ਇਸ ਬਹਿਸ ਦਾ ਅੰਤ ਕਰਦਿਆਂ ਵਿਗਿਆਨੀਆਂ ਨੇ ਇਸ ਸਵਾਲ ਦਾ ਜਵਾਬ ਲੱਭ ਲਿਆ ਹੈ। ਕਈ ਸ਼ਾਕਾਹਾਰੀ ਲੋਕ ਅੰਡੇ ਨੂੰ ਮਾਸਾਹਾਰੀ ਸਮਝ ਕੇ ਨਹੀਂ ਖਾਂਦੇ ਕਿਉਂਕਿ ਉਨ੍ਹਾਂ ਕਹਿੰਦੇ ਹਨ ਕਿ ਅੰਡਾ ਮੁਰਗੀ ਦਿੰਦੀ ਹੈ ਇਸ ਲਈ ਇਹ ਮਾਸਾਹਾਰੀ ਹੈ। ਪਰ ਜੇਕਰ ਇਸ ਤਰ੍ਹਾਂ ਹੈ ਤਾਂ ਦੁੱਧ ਵੀ ਜਾਨਵਰ ਹੀ ਦਿੰਦਾ ਹੈ, ਫਿਰ ਉਹ ਕਿਵੇਂ ਸ਼ਾਕਾਹਾਰੀ ਹੈ। ਵਿਗਿਆਨੀਆਂ ਨੇ ਆਪਣੇ ਜਵਾਬ ‘ਚ ਸਪਸ਼ਟ ਕੀਤਾ ਹੈ ਕਿ ਅੰਡਾ ਨਿਰੋਲ ਸ਼ਾਕਾਹਾਰੀ ਹੈ। ਵਿਗਿਆਨੀਆਂ ਨੇ ਇਸ ਸਬੰਧੀ ਵੇਰਵਾ ਦਿੰਦਿਆਂ ਦੱਸਿਆ ਕਿ ਅੰਡੇ ਦੇ ਤਿੰਨ ਹਿੱਸੇ ਹੁੰਦੇ ਹਨ, ਪਹਿਲਾ ਬਾਹਰੀ ਹਿੱਸਾ (ਐੱਗਸ਼ੈੱਲ), ਦੂਜਾ ਜ਼ਰਦੀ (ਐਗਯੌਲਕ) ਤੇ ਤੀਜਾ ਚਿੱਟਾ ਹਿੱਸਾ (ਐੱਗਵਾਈਟ) ਚਿੱਟਾ ਹਿੱਸੇ ‘ਚ ਸਿਰਫ਼ ਪ੍ਰੋਟੀਨ ਹੁੰਦੀ ਹੈ, ਜਦਕਿ ਜ਼ਰਦੀ ‘ਚ ਪ੍ਰੋਟੀਨ, ਕਲੈਸਟ੍ਰੋਲ ਤੇ ਫੈਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ‘ਚ ਮਿਲਣ ਵਾਲੇ ਜ਼ਿਆਦਾਤਰ ਅੰਡੇ ਜੋ ਅਸੀਂ ਰੋਜ਼ਾਨਾ ਖਾਂਦੇ ਹਾਂ ਉਨ੍ਹਾਂ ‘ਚ ਭਰੂਣ ਨਹੀਂ ਹੁੰਦਾ। ਪੋਲਟਰੀ ਫਾਰਮ ‘ਚ ਜਦ ਮੁਰਗੀ 6 ਮਹੀਨੇ ਦੀ ਹੋ ਜਾਂਦੀ ਹੈ ਤਾਂ ਉਹ ਆਪਣੇ-ਆਪ ਹੀ ਦਿਨ ‘ਚ ਇਕ ਵਾਰ ਜਾਂ ਦੋ ਵਾਰ ਅੰਡਾ ਦੇਣਾ ਸ਼ੁਰੂ ਕਰ ਦਿੰਦੀ ਹੈ।

RELATED ARTICLES
POPULAR POSTS