
ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕੀਤਾ ਪਰਚਾ
ਮੁੰਬਈ/ਬਿਊਰੋ ਨਿਊਜ਼
ਡਾ. ਭੀਮ ਰਾਓ ਅੰਬੇਦਕਰ ਦੇ ਮੁੰਬਈ ਸਥਿਤ ਘਰ ‘ਰਾਜਗ੍ਰਹਿ’ ਵਿਖੇ ਹੋਈ ਭੰਨਤੋੜ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਸ ਸਬੰਧੀ ਮੁੰਬਈ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਵੀ ਦਰਜ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੰਬਈ ਦੇ ਦਾਦਰ ਖੇਤਰ ਵਿਚ ਲੰਘੀ ਰਾਤ ਦੋ ਵਿਅਕਤੀਆਂ ਨੇ ‘ਰਾਜਗ੍ਰਹਿ’ ਦੀਆਂ ਖਿੜਕੀਆਂ ‘ਤੇ ਪੱਥਰ ਸੁੱਟੇ, ਸੀ.ਸੀ. ਟੀ.ਵੀ. ਕੈਮਰੇ ਅਤੇ ਗਮਲਿਆਂ ਨੂੰ ਨੁਕਸਾਨ ਪਹੁੰਚਾਇਆ। ਧਿਆਨ ਰਹੇ ਕਿ ਦਾਦਰ ਦੀ ਹਿੰਦੂ ਕਲੋਨੀ ਵਿੱਚ ਸਥਿਤ ਇਹ ਦੋ ਮੰਜ਼ਿਲਾ ਬੰਗਲਾ ਡਾ. ਅੰਬੇਦਕਰ ਅਜਾਇਬਘਰ ਹੈ, ਜਿਥੇ ਉਨ੍ਹਾਂ ਦੀਆਂ ਕਿਤਾਬਾਂ, ਚਿੱਤਰ ਅਤੇ ਕਲਾਕ੍ਰਿਤਾਂ ਮੌਜੂਦ ਹਨ।