ਮਿਲਟਨ : ਭਾਰਤ ਦਾ 70ਵਾਂ ਗਣਤੰਤਰ ਦਿਵਸ 26 ਜਨਵਰੀ, 2019 ਨੂੰ ਮਿਲਟਨ ਸਪੋਰਟਸ ਸੈਂਟਰ ਵਿਚ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਸ਼ਾਮ 5.30 ਵਜੇ ਕੀਤੀ ਗਈ, ਜਿਸ ਤੋਂ ਬਾਅਦ ਕੈਨੇਡਾ ਅਤੇ ਭਾਰਤੀ ਦੇ ਰਾਸ਼ਟਰੀ ਗੀਤ ਗਾਏ ਗਏ। ਕੈਨੇਡੀਅਨ ਇੰਡੀਅਨ ਐਸੋਸੀਏਸ਼ਨ ਦੇ ਪ੍ਰਧਾਨ ਜਗਮੋਹਨ ਮੈਹਰਾ ਨੇ ਇਸ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਸਾਰੇ ਸਨਮਾਨਜਨਕ ਵਿਅਕਤੀਆਂ ਅਤੇ ਹਾਜ਼ਰੀਨ ਦਾ ਸਵਾਗਤ ਕੀਤਾ। ਸਮਾਗਮ ਵਿਚ 300 ਤੋਂ ਜ਼ਿਆਦਾ ਮਹਿਮਾਨਾਂ ਨੇ ਭਾਗ ਲਿਆ। ਗਣਤੰਤਰ ਦਿਵਸ ਦੇ ਸਮਾਗਮ ਵਿਚ ਮਿਲਟਨ ਦੇ ਮੇਅਰ ਗੌਰਡਨ ਕਰਾਂਟਜ਼, ਡੀ.ਪੀ. ਸਿੰਘ, ਲੀਜ਼ਾ ਰੈਤ, ਪਰਮ ਗਿੱਲ, ਐਡਮ ਵਾਨ ਕੋਵਰਡੇਨ, ਕਰਮਜੀਤ ਸਿੰਘ ਮਾਨ, ਹਰਿਆਣਾ ਕਲਚਰਲ ਐਂਡ ਸਪੋਰਟਸ ਕਲੱਬ ਆਫ ਕੈਨੇਡਾ ਅਤੇ ਮਿਲਟਨ ਦੇ ਕਈ ਕਾਊਂਸਲਰ ਹਾਜ਼ਰ ਹੋਏ। ਵਧੇਰੇ ਜਾਣਕਾਰੀ ਲਈ ਵੈਬਸਾਈਟ www.canadianindianassociation.com ‘ਤੇ ਜਾਉ।
ਲਹਿੰਦੇ ਪੰਜਾਬ ‘ਚ ਪਹਿਲੀ ਵਾਰ ਸਿੱਖ ਦੀ ਸੰਸਦੀ ਸਕੱਤਰ ਵਜੋਂ ਨਿਯੁਕਤੀ
ਲਾਹੌਰ : ਸਿੱਖ ਭਾਈਚਾਰੇ ਵਿਚ ਇਹ ਖ਼ਬਰ ਬਹੁਤ ਖੁਸ਼ੀ ਵਾਲੀ ਹੈ ਕਿ ਲਹਿੰਦੇ ਪੰਜਾਬ ਦੀ ਵਿਧਾਨ ਸਭਾ ਦੇ ਮੈਂਬਰ ਸ. ਮਹਿੰਦਰਪਾਲ ਸਿੰਘ ਦੀ ਪੰਜਾਬ ਦੇ ਰਾਜਪਾਲ ਨੇ ਸੰਸਦੀ ਸਕੱਤਰ ਵਜੋਂ ਨਿਯੁਕਤੀ ਕੀਤੀ ਹੈ। ਪਾਕਿਸਤਾਨ ਬਣਨ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਕਿਸੇ ਸਿੱਖ ਨੂੰ ਸੰਸਦੀ ਸਕੱਤਰ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਰਾਜਪਾਲ ਵਲੋਂ 37 ਸੰਸਦੀ ਸਕੱਤਰ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਵਿਚ ਮਹਿੰਦਪਾਲ ਸਿੰਘ ਦਾ ਨਾਂ ਵੀ ਸ਼ਾਮਿਲ ਹੈ। ਮਹਿੰਦਰਪਾਲ ਸਿੰਘ ਪੰਜਾਬ ਵਿਧਾਨ ਸਭਾ ਹਲਕਾ ਐਨ. ਐਮ.-366 ਦੀ ਨੁਮਾਇੰਦਗੀ ਕਰਦੇ ਹਨ। ਇਹ ਹਲਕਾ ਘੱਟ ਗਿਣਤੀਆਂ ਲਈ ਰਾਖਵਾਂ ਹੈ। ਇਸ ਦੇ ਨਾਲ ਹੀ ਮਹਿੰਦਰਪਾਲ ਸਿੰਘ ਪਾਕਿਸਤਾਨੀ ਪੰਜਾਬ ਦੀ ਵਿਧਾਨ ਸਭਾ ਵਿਚ ਇਕੋ-ਇਕ ਸਿੱਖ ਮੈਂਬਰ ਹਨ।
Check Also
ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ
ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …