Breaking News
Home / ਸੰਪਾਦਕੀ / ਸਾਡੇ ਸਮਿਆਂ ਦੀਰਾਜਨੀਤੀਦਾ ਦੁਖਾਂਤ

ਸਾਡੇ ਸਮਿਆਂ ਦੀਰਾਜਨੀਤੀਦਾ ਦੁਖਾਂਤ

30 ਜਨਵਰੀ ਨੂੰ ਪੰਜਾਬ ‘ਚ ਵਾਪਰੀਆਂ ਦੋ ਘਟਨਾਵਾਂ ਧਿਆਨ ਖਿੱਚਣ ਵਾਲੀਆਂ ਤੇ ਸਾਡੇ ਸਮਿਆਂ ਦੇ ਰਾਜਨੀਤਕਵਰਗ ਦੇ ਇਖ਼ਲਾਕ, ਸੱਭਿਅਕਤਾ, ਤਹਿਜ਼ੀਬ, ਸਮਾਜਿਕ ਸੁਹਜ ਅਤੇ ਮਾਨਸਿਕ ਪੱਧਰ ਦੀਨਿਸ਼ਾਨਦੇਹੀਕਰਵਾਉਂਦੀਆਂ ਹਨ।ਪਹਿਲੀਘਟਨਾ ਲੁਧਿਆਣਾਦੀ ਹੈ, ਜਿਥੇ ਇਕ ਸਰਕਾਰੀਸਕੂਲ ਦੇ ਸਾਲਾਨਾਸਮਾਗਮ ਦੌਰਾਨ ਕਿਸੇ ਕਾਰਨਦੇਰੀਨਾਲ ਪਹੁੰਚਣ ਵਾਲੀ ਔਰਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਸਮਾਗਮ ਦੇ ਮੁੱਖ ਮਹਿਮਾਨਪੰਜਾਬ ਦੇ ਕੈਬਨਿਟਮੰਤਰੀਭਾਰਤਭੂਸ਼ਣਆਸ਼ੂ ਨੇ ਭਰੇ ਸਮਾਗਮ ਦੌਰਾਨ ਬੇਇੱਜ਼ਤ ਕੀਤਾਅਤੇ ਉਥੋਂ ਵਾਪਸਭੇਜ ਦਿੱਤਾ। ਹਾਲਾਂਕਿਜ਼ਿਲ੍ਹਾ ਸਿੱਖਿਆ ਅਧਿਕਾਰੀਬੀਬੀ ਨੇ ਕੈਬਨਿਟਮੰਤਰੀ ਅੱਗੇ ਹੱਥ ਜੋੜਦਿਆਂ ਆਪਣੇ ਦੇਰੀਨਾਲ ਆਉਣ ਦਾਕਾਰਨ ਦੱਸਣ ਦੀਵੀਕੋਸ਼ਿਸ਼ਕੀਤੀਪਰਕੈਬਨਿਟਮੰਤਰੀ ਨੇ ਉਸ ਦੀ ਇਕ ਨਾ ਸੁਣੀ ਤੇ ਭਰੀਸਭਾ ‘ਚ ਗੁੱਸੇ ਵਿਚ ਉਥੋਂ ਚਲੇ ਜਾਣਦਾਆਦੇਸ਼ ਦੇ ਦਿੱਤਾ। ਇਕ ਸਰਕਾਰੀਅਧਿਕਾਰੀ ਤੇ ਉਹ ਵੀ ਔਰਤ, ਨਾਲ ਇਕ ਕੈਬਨਿਟਮੰਤਰੀਵਲੋਂ ਇਸ ਤਰ੍ਹਾਂ ਸ਼ਰ੍ਹੇਆਮ ਅਸਹਿਜ ਤੇ ਅਸ਼ੋਭਨੀਕਵਿਹਾਰਦੀਵੀਡੀਓ ਕਲਿੱਪ ਵੀਸੋਸ਼ਲਮੀਡੀਆ’ਤੇ ਵਾਇਰਲ ਹੋ ਰਹੀਹੈ। ਬੇਸ਼ੱਕ ਕੈਬਨਿਟਮੰਤਰੀਭਾਰਤਭੂਸ਼ਣਆਸ਼ੂਵਲੋਂ ਔਰਤ ਜ਼ਿਲ੍ਹਾ ਸਿੱਖਿਆ ਅਧਿਕਾਰੀਨਾਲਆਪਣੇ ਇਸ ਤਰ੍ਹਾਂ ਦੇ ਅਸਹਿਜ ਵਿਹਾਰ ਨੂੰ ਸਰਕਾਰੀਅਧਿਕਾਰੀਆਂ ਨੂੰ ਅਨੁਸ਼ਾਸਨ ਵਿਚ ਰੱਖਣ ਲਈ ਜਾਇਜ਼ ਕਰਾਰ ਦਿੱਤਾ ਹੈ ਪਰ ਇਕ ਕੈਬਨਿਟਮੰਤਰੀਵਲੋਂ ਸਭ ਦੇ ਸਾਹਮਣੇ ਇਕ ਔਰਤ ਸਰਕਾਰੀਅਧਿਕਾਰੀਨਾਲ ਗੁੱਸੇ ਭਰੇ ਅਤੇ ਅਸ਼ੋਭਨੀਕਵਿਹਾਰਦੀਅਲੋਚਨਾ ਹੋ ਰਹੀਹੈ।ਦੂਜੀਘਟਨਾਮੋਹਾਲੀ ਤੋਂ ਹੈ, ਜਿੱਥੇ ਯੂਥਅਕਾਲੀਦਲ ਦੇ ਸਾਬਕਾਪ੍ਰਧਾਨਕਿਰਨਬੀਰ ਸਿੰਘ ਕੰਗ ਵਲੋਂ ਇਕ ਨਿੱਜੀ ਯੂਨੀਵਰਸਿਟੀਦੀ ਬੱਸ ਦੇ ਬਜ਼ੁਰਗ ਡਰਾਈਵਰਦੀਬੇਰਹਿਮੀਨਾਲ ਕੁੱਟਮਾਰ ਕਰਨਅਤੇ ਗਾਲਾਂ ਕੱਢਣ ਦੀਵੀਡੀਓਸਾਹਮਣੇ ਆਈ ਹੈ।ਯੂਨੀਵਰਸਿਟੀ ਬੱਸ ਦੇ ਡਰਾਈਵਰਦਾਕਸੂਰਸਿਰਫ਼ਇੰਨਾ ਹੀ ਸੀ ਕਿ ਸੜਕ’ਤੇ ਲੱਗੇ ਜਾਮਕਾਰਨਯੂਨੀਵਰਸਿਟੀਦੀ ਬੱਸ ਦਾਪਿਛਲਾਪਾਸਾਅਕਾਲੀ ਆਗੂ ਦੀਕਾਰਨਾਲਥੋੜ੍ਹਾ ਜਿਹਾ ਖਹਿ ਗਿਆ। ਅਕਾਲੀ ਆਗੂ ਨੇ ਯੂਨੀਵਰਸਿਟੀ ਬੱਸ ਨੂੰ ਘੇਰ ਕੇ ਰੋਕਿਆਅਤੇ ਬੱਸ ਡਰਾਈਵਰ ਨੂੰ ਹੇਠਾਂ ਲਾਹ ਕੇ ਗੰਦੀਆਂ ਗਾਲਾਂ ਕੱਢੀਆਂ ਅਤੇ ਕੁੱਟਮਾਰ ਕੀਤੀ।ਹਾਲਾਂਕਿ ਬੱਸ ਦਾਦਸਤਾਰਧਾਰੀ ਬਜ਼ੁਰਗ ਡਰਾਈਵਰਅਕਾਲੀ ਆਗੂ ਕੋਲੋਂ ਮੁਆਫ਼ੀ ਮੰਗਦਿਆਂ ਉਸ ਦੇ ਗੋਡੇ ਹੱਥ ਲਾਉਣ ਲਈ ਅੱਗੇ ਵਧਿਆ ਤਾਂ ਅਕਾਲੀ ਆਗੂ ਨੇ ਉਸ ਨੂੰ ਠੁੱਡੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਘਟਨਾ ਨੇ ਵੀਸਾਡੇ ਸਮਾਜ ਦੇ ਸਿਆਸੀ ਆਗੂਆਂ ਦੇ ਕਿਰਦਾਰਅਤੇ ਸੁਹਜ, ਸੁਭਾਅ ਦਾਸ਼ਰਮਨਾਕਚਿਹਰਾਸਾਹਮਣੇ ਲਿਆਂਦਾ ਹੈ, ਕਿਉਂਕਿ ਕਿਸੇ ਸੱਭਿਅਕ ਸਮਾਜ ਤੇ ਚੰਗੇ ਲੋਕਤੰਤਰਵਿਚਰਾਜਨੀਤਕ ਆਗੂਆਂ ਤੋਂ ਅਜਿਹੇ ਵਿਹਾਰਦੀ ਉਮੀਦ ਕਤਈਨਹੀਂ ਕੀਤੀ ਜਾ ਸਕਦੀ ਕਿ ਜਿਸ ਨਾਲਸਮਾਜ ਤੇ ਤਹਿਜ਼ੀਬ ਨੂੰ ਸ਼ਰਮਸਾਰਹੋਣਾਪਵੇ।ਸਿਆਸਤਦਾਨਦਾ ਸੱਭਿਅਕ ਕਿਰਦਾਰ ਬਹੁਤ ਉੱਚਾ-ਸੁੱਚਾ, ਸਮਾਜਿਕਵਿਹਾਰਦਰਵੇਸ਼ਾਂ ਜਿਹਾ ਤੇ ਮਾਨਸਿਕਤਾਨਿਰਵੈਰਹੋਣੀਚਾਹੀਦੀਹੈ।
ਜਿਥੋਂ ਤੱਕ ਉਪਰਲੀਆਂ ਦੋਵਾਂ ਘਟਨਾਵਾਂ ਦਾਸਬੰਧ ਹੈ, ਇਹ ਪੰਜਾਬਦੀਰਾਜਨੀਤਕਸ਼੍ਰੇਣੀ ਦੇ ਆਗੂਆਂ ਦੇ ਇਖਲਾਕਦਾਨੀਵਾਂਪਣ ਆਖਿਆ ਜਾ ਸਕਦਾਹੈ। ਸਿਆਸੀ ਰੁਤਬਿਆਂ ਅਤੇ ਸੱਤਾ ਦਾਸਰੂਰਮਾਨਣਾਮਾੜੀ ਗੱਲ ਨਹੀਂ ਹੈ ਪਰ ਸੱਤਾ ਦਾਸਰੂਰਸਿਰ ਨੂੰ ਚੜ੍ਹ ਜਾਣਾਯਕੀਨਨਰਾਜਨੀਤਕਸ਼੍ਰੇਣੀ ਦੇ ਨੈਤਿਕਨੀਵੇਂਪਣਦੀਨਿਸ਼ਾਨੀਮੰਨੀ ਜਾ ਸਕਦੀਹੈ।ਜੇਕਰ ਗੱਲ ਕਰੀਏ ਪਹਿਲੀਘਟਨਾਦੀ, ਜਿਸ ਵਿਚ ਇਕ ਕੈਬਨਿਟਮੰਤਰੀਵਲੋਂ ਇਕ ਔਰਤ ਸਰਕਾਰੀਅਧਿਕਾਰੀਨਾਲਜਨਤਕਸਮਾਗਮ ‘ਚ ਸ਼ਰ੍ਹੇਆਮ ਦੁਰਵਿਹਾਰ ਕੀਤਾ ਗਿਆ, ਤਾਂ ਹਾਕਮਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਲੋਕਤੰਤਰ ਦੇ ਹਾਕਮਹਨਨਾ ਕਿ ਤਾਨਾਸ਼ਾਹ।ਸਾਡੇ ਲੋਕਤੰਤਰਵਿਚਰੰਕ ਤੋਂ ਲੈ ਕੇ ਰਾਜੇ ਤੱਕ ਨੂੰ ਬਰਾਬਰ ਹੀ ਸਵੈਮਾਣ, ਇੱਜ਼ਤ ਤੇ ਸਨਮਾਨਦਾ ਹੱਕ ਦਿੱਤਾ ਗਿਆ ਹੈ।ਜੇਕਰਸਰਕਾਰੀ ਮੁਲਾਜ਼ਮ ਤੇ ਅਧਿਕਾਰੀਆਪਣੀਡਿਊਟੀ ਚੰਗੇ ਤਰੀਕੇ ਨਾਲਨਹੀਂ ਨਿਭਾਉਂਦੇ ਤਾਂ ਉਨ੍ਹਾਂ ਨਾਲਨਿਪਟਣਲਈ ਵੱਖਰੇ ਕਾਨੂੰਨ ਤੇ ਸੇਵਾਨਿਯਮਹਨ।ਫਿਰ ਕਿਉਂ ਕਿਸੇ ਦੇ ਆਤਮ-ਸਨਮਾਨ ਤੇ ਇੱਜ਼ਤ-ਮਾਣ ਨੂੰ ਸੱਟ ਮਾਰੀਜਾਵੇ? ਇਕ ਪੜ੍ਹੇ-ਲਿਖੇ ਪਹਿਲਾਦਰਜਾਅਧਿਕਾਰੀਨਾਲ ਜਿਸ ਆਗੂ ਨੂੰ ਗੱਲ ਕਰਨਦਾ ਹੀ ਸੁਹਜ ਨਹੀਂ ਹੈ, ਕੀ ਉਹ ਨੇਤਾ ਕਹਾਉਣ ਦਾ ਹੱਕਦਾਰ ਹੈ? ਜਿਹੜਾਕਥਿਤਤਹਿਜ਼ੀਬਹੀਣ ਤੇ ਅਸੱਭਿਅਕ ਵਿਹਾਰ ਲੁਧਿਆਣਾਦੀਜ਼ਿਲ੍ਹਾ ਸਿੱਖਿਆ ਅਧਿਕਾਰੀਬੀਬੀਨਾਲਹੋਇਆ ਹੈ, ਕੱਲ੍ਹ ਨੂੰ ਹੋਰ ਕਿਸੇ ਨਾਲਵੀ ਹੋ ਸਕਦਾਹੈ। ਇਸ ਕਰਕੇ ਅਫ਼ਸਰਸ਼ਾਹੀ ਤੇ ਮੁਲਾਜ਼ਮ ਵਰਗ ਨੂੰ ਇਕਮੁੱਠ ਹੋ ਕੇ ਇਹੋ ਜਿਹੇ ਮਾੜੇ ਵਰਤਾਰੇ ਦਾ ਡੱਟ ਕੇ ਵਿਰੋਧਕਰਨਾਚਾਹੀਦਾਹੈ।
ਦੂਜੀ, ਮੋਹਾਲੀਵਿਚਸੀਨੀਅਰਅਕਾਲੀ ਆਗੂ ਵਲੋਂ ਇਕ ਬਜ਼ੁਰਗ ਬੱਸ ਡਰਾਈਵਰਨਾਲਕੀਤੀ ਗਈ ਬੇਰਹਿਮੀਨਾਲ ਕੁੱਟਮਾਰ ਦੀਘਟਨਾ ਦੱਸਦੀ ਹੈ ਕਿ ਸਿਆਸਤਦਾਨਆਮਲੋਕਾਂ ਨੂੰ ਕੀ ਸਮਝਦੇ ਹਨ? ਜੇਕਰਸੜਕ’ਤੇ ਚੱਲਦਿਆਂ ਬੱਸ ਡਰਾਈਵਰ ਨੇ ਆਵਾਜਾਈਨਿਯਮਾਂ ਦੀ ਕੋਈ ਉਲੰਘਣਾ ਕੀਤੀ ਸੀ ਤਾਂ ਅਕਾਲੀ ਆਗੂ ਨੂੰ ਇਸ ਦੀ ਪੁਲਿਸ ਕੋਲਸ਼ਿਕਾਇਤਕਰਨੀਚਾਹੀਦੀ ਸੀ ਅਤੇ ਜੇਕਰ ਉਸ ਦੀਕਾਰਦਾ ਕੋਈ ਨੁਕਸਾਨ ਹੋਇਆ ਸੀ ਤਾਂ ਇਸ ਬਾਰੇ ਕਾਨੂੰਨੀਕਾਰਵਾਈ ਕਰਵਾਉਣੀ ਚਾਹੀਦੀ ਸੀ। ਭਾਰਤਦੀਦੂਜੀਸਭ ਤੋਂ ਪੁਰਾਣੀ ਸਿਆਸੀ ਪਾਰਟੀਹੋਣਦੀ ਮਾਣਮੱਤੀ ਸ਼੍ਰੋਮਣੀਅਕਾਲੀਦਲਜਥੇਬੰਦੀ ਦੇ ਆਗੂਆਂ ਦੇ ਅਜਿਹੇ ਇਖਲਾਕ ਨੂੰ ਤਾਂ ਬੇਹੱਦ ਸ਼ਰਮਨਾਕ ਆਖਿਆ ਜਾ ਸਕਦਾਹੈ।ਸ਼੍ਰੋਮਣੀਅਕਾਲੀਦਲ ਸਿੱਖੀ ਸਿਧਾਂਤਾਂ ਦੇ ਪ੍ਰਗਟਾਵੇ ਦੇ ਉਦੇਸ਼ ਨਾਲ ਹੋਂਦ ਵਿਚ ਆਇਆ ਸੀ ਤੇ ਸਿੱਖੀ ਸੱਭਿਅਤਾ ਦਾਲਾਜ਼ਮੀ ਗੁਣ ਹੈ ਕਿ ਬਜ਼ੁਰਗ ਅਤੇ ਨਿਹੱਥੇ ਦੇ ਉੱਪਰ ਕਦੇ ਵੀ ਹੱਥ ਨਹੀਂ ਚੁੱਕਣਾ। ਅਕਾਲੀਦਲਦਾ ਇਕ ਆਗੂ ਕਿਸੇ ਮਾਮੂਲੀ ਜਿਹੀ ਗੱਲ ‘ਤੇ ਕਿਸੇ ਬਜ਼ੁਰਗ ਵਿਅਕਤੀ ਨੂੰ ਜਾਨਵਰਾਂ ਵਾਂਗ ਲੱਤਾਂ-ਠੁੱਡੇ ਮਾਰ ਕੇ ਕੁੱਟੇ, ਕੀ ਇਹ ਇਕ ਆਗੂ ਦੀ ਥਾਂ ਸਮੁੱਚੀ ਜਥੇਬੰਦੀ ਦੇ ਇਖ਼ਲਾਕ’ਤੇ ਧੱਬਾ ਨਹੀਂ ਹੈ? ਸਾਡੀ ਇਹ ਮਨੁੱਖੀ ਦੁਨੀਆ ਇਕ ‘ਪਿੰਡ’ਦੀਨਿਆਈਂ ਹੈ ਤੇ ਇਸ ਪਿੰਡ ਦੇ ਲੋਕਾਂ ਨੇ ਹਜ਼ਾਰਾਂ ਸਾਲਾਂ ਦੇ ਆਪਣੀ ਸੱਭਿਅਤਾ ਦੇ ਵਿਕਾਸ ਦੌਰਾਨ ਸੁਹਜ ਤੇ ਸਮਝ ਨੂੰ ਵੀਨਿਖਾਰਿਆਹੈ। ਲਿੰਗ, ਜਾਤ-ਪਾਤ, ਊਚ-ਨੀਚ, ਅਮੀਰੀ ਤੇ ਗਰੀਬੀਦਾਪਾੜਾਖ਼ਤਮਕਰਕੇ ਅਜਿਹੇ ਸਮਾਜਦੀਸਿਰਜਣਾਦੀਕੋਸ਼ਿਸ਼ਕੀਤੀ ਹੈ ਜਿਸ ਵਿਚਹਰੇਕਦਾਆਤਮ-ਸਨਮਾਨਕਾਇਮਰਹੇ ਅਤੇ ਮਨੁੱਖੀ ਅਧਿਕਾਰਾਂ ਦੀਬਿਹਤਰੀਨਰਖਵਾਲੀਹੋਵੇ।ਇਨ੍ਹਾਂ ਹੀ ਚੰਗੇ ਉਦੇਸ਼ਾਂ ਵਾਲੇ ਆਦਰਸ਼ਕਸਮਾਜਦੀਸਿਰਜਣਾਲਈਸਮੇਂ-ਸਮੇਂ ਸਾਡੇ ਅਵਤਾਰ, ਰਿਸ਼ੀ-ਮੁੰਨੀ, ਗੁਰੂ, ਭਗਤ ਤੇ ਪੀਰ ਦੁਨੀਆ ਰੂਪੀਪਿੰਡ’ਤੇ ਆਏ ਹਨ।ਪਰ ਰਾਜਸੱਤਾ ‘ਤੇ ਕਾਬਜ਼ ਅਣਮਨੁੱਖੀ ਪ੍ਰਵਿਰਤੀ ਦੇ ਮਾਲਕਸਮੇਂ-ਸਮੇਂ ਦੇ ਤਾਨਾਸ਼ਾਹਹਾਕਮਾਂ ਨੇ ਸੱਤਾ ਦੇ ਗਰੂਰ ‘ਚ ਅੰਨ੍ਹੇ ਹੋ ਕੇ ਮਨੁੱਖੀ ਅਧਿਕਾਰਾਂ ਨੂੰ ਕੁਚਲਣ, ਦੂਜਿਆਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਅਤੇ ਜ਼ਰ, ਜ਼ੋਰੂ ਤੇ ਜ਼ਮੀਨ’ਤੇ ਕਬਜ਼ੇ ਜਮਾਉਣ ‘ਚ ਕੋਈ ਕਸਰਨਹੀਂ ਛੱਡੀ। ਸਾਡੇ ਦੇਸ਼ਵਿਚਲੋਕਤੰਤਰੀਹਾਕਮਾਂ ਦੀਮਾਨਸਿਕਤਾਅੰਦਰਵੀ ਅਜੇ ਤੱਕ ਤਾਨਾਸ਼ਾਹਾਂ ਵਾਲਾਹੰਕਾਰ ਤੇ ਹੈਵਾਨ ਹੀ ਵੱਸਿਆ ਹੋਇਆ ਹੈ, ਜਿਸ ਕਰਕੇ ਹੀ ਉਪਰਲੀਆਂ ਦੋਵਾਂ ਘਟਨਾਵਾਂ ਵਰਗੀਆਂ ਘਟਨਾਵਾਂ ਆਏ ਦਿਨਵਾਪਰਰਹੀਆਂ ਹਨ ਤੇ ਪਰਜਾਦਾਸਵੈਮਾਣ, ਇੱਜ਼ਤ ਅਤੇ ਮਾਨਵੀਅਧਿਕਾਰਹਾਕਮਸ਼੍ਰੇਣੀ ਦੇ ਅਹਿਲਕਾਰਾਂ ਦੀਆਂ ਹੰਕਾਰਰੂਪੀ ਜੁੱਤੀਆਂ ਹੇਠਾਂ ਬੁਰੀ ਤਰ੍ਹਾਂ ਕੁਚਲਿਆ ਜਾ ਰਿਹਾਹੈ।

Check Also

ਪੰਜਾਬ ਦੀ ਨਵੀਂ ਕੈਬਨਿਟ ਅੱਗੇ ਚੁਣੌਤੀਆਂ!

ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅਤੇ ਚਰਨਜੀਤ …