7.2 C
Toronto
Sunday, April 19, 2026
spot_img
Homeਦੁਨੀਆਪੁਲਿਸ ਨੂੰ ਫੰਡ ਜਾਰੀ ਰੱਖਾਂਗਾ : ਡੋਨਾਲਡ ਟਰੰਪ

ਪੁਲਿਸ ਨੂੰ ਫੰਡ ਜਾਰੀ ਰੱਖਾਂਗਾ : ਡੋਨਾਲਡ ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਸ਼ਹਿਰਾਂ ਵਿਚ ਪੁਲਿਸ ਵਿਭਾਗਾਂ ਨੂੰ ਦਿੱਤਾ ਜਾਂਦਾ ਫੰਡ ਨੂੰ ਰੋਕਣ ਜਾਂ ਉਨ੍ਹਾਂ ਨੂੰ ਖਤਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੂਜਿਆਂ ਦੀ ਰੱਖਿਆ ਲਈ ਆਪਣੀ ਜਾਨ ਜੋਖ਼ਮ ਵਿਚ ਪਾਉਂਦੀ ਹੈ। ਟਰੰਪ ਦੀ ਇਹ ਟਿੱਪਣੀ ਅਫਰੀਕੀ-ਅਮਰੀਕੀ ਜਾਰਜ ਫਲੋਇਡ ਦੀ ਹੋਈ ਹੱਤਿਆ ਬਾਅਦ ਅਮਰੀਕੀਆਂ ਦੇ ਇਕ ਵਰਗ ਵੱਲੋਂ ਪੁਲਿਸ ਫੰਡ ਖਤਮ ਕਰਨ ਦੀ ਮੰਗ ਤੋਂ ਬਾਅਦ ਆਈ ਹੈ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਭਰ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਵ੍ਹਾਈਟ ਹਾਊਸ ਵਿੱਚ ਮੀਟਿੰਗ ਦੌਰਾਨ ਕਿਹਾ, ”ਅਸੀਂ ਆਪਣੇ ਪੁਲਿਸ ਫੰਡਾਂ ‘ਤੇ ਰੋਕ ਨਹੀਂ ਲਵਾਂਗੇ, ਅਸੀਂ ਆਪਣੀ ਪੁਲਿਸ ਨੂੰ ਖਤਮ ਨਹੀਂ ਕਰਾਂਗੇ ਅਸੀਂ ਆਪਣੀ ਪੁਲਿਸ ਨੂੰ ਭੰਗ ਨਹੀਂ ਕਰਾਂਗੇ, ਅਸੀਂ ਕਿਸੇ ਸ਼ਹਿਰ ਵਿੱਚ ਆਪਣੀ ਪੁਲਿਸ ਫੋਰਸ ਨੂੰ ਖਤਮ ਨਹੀਂ ਕਰਾਂਗੇ।

RELATED ARTICLES
POPULAR POSTS