Breaking News
Home / ਦੁਨੀਆ / ਲੰਡਨ ‘ਚ ਲਾਪਤਾ ਹੋਏ ਜਲੰਧਰ ਦੇ ਵਿਦਿਆਰਥੀ ਗੁਰਸ਼ਮਨ ਸਿੰਘ ਭਾਟੀਆ ਦੀ ਲਾਸ਼ ਮਿਲੀ

ਲੰਡਨ ‘ਚ ਲਾਪਤਾ ਹੋਏ ਜਲੰਧਰ ਦੇ ਵਿਦਿਆਰਥੀ ਗੁਰਸ਼ਮਨ ਸਿੰਘ ਭਾਟੀਆ ਦੀ ਲਾਸ਼ ਮਿਲੀ

ਜਲੰਧਰ/ਬਿਊਰੋ ਨਿਊਜ਼ : ਸਟੱਡੀ ਵੀਜ਼ਾ ‘ਤੇ ਇੰਗਲੈਂਡ ਗਏ ਜਲੰਧਰ ਦੇ ਵਿਦਿਆਰਥੀ ਗੁਰਸ਼ਮਨ ਸਿੰਘ ਭਾਟੀਆ ਦੀ ਲੰਡਨ ਵਿੱਚ ਲਾਸ਼ ਮਿਲੀ ਹੈ।
ਮਾਡਲ ਟਾਊਨ ਸਥਿਤ ਖਿਡੌਣਿਆਂ ਦੇ ਕਾਰੋਬਾਰੀ ਹਰਪ੍ਰੀਤ ਸਿੰਘ ਦਾ ਬੇਟਾ ਪਿਛਲੇ ਦਿਨਾਂ ਤੋਂ ਲਾਪਤਾ ਸੀ। ਉਸ ਦੀ ਮੌਤ ਦੀ ਖ਼ਬਰ ਮਿਲਦੇ ਹੀ ਘਰ ਤੇ ਇਲਾਕੇ ‘ਚ ਸੋਗ ਫੈਲ ਗਿਆ। ਗੁਰਸ਼ਮਨ ਸਿੰਘ ਪੜ੍ਹਾਈ ਲਈ ਲੰਡਨ ਗਿਆ ਹੋਇਆ ਸੀ ਤੇ ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀ ਜਿਸ ਦੀ ਭਾਲ ਕੀਤੀ ਜਾ ਰਹੀ ਸੀ। ਗੁਰਸ਼ਮਨ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਲੱਭਣ ਲਈ ਸਰਕਾਰ ਤੋਂ ਮਦਦ ਵੀ ਮੰਗੀ ਸੀ।
ਉਸ ਦੇ ਲਾਪਤਾ ਹੋਣ ਕਾਰਨ ਉਸ ਦਾ ਪਰਿਵਾਰ ਸਦਮੇ ‘ਚ ਸੀ। ਗੁਰਸ਼ਮਨ ਪਿਛਲੇ ਸਾਲ ਦਸੰਬਰ ‘ਚ ਲੰਡਨ ਗਿਆ ਸੀ। ਉੱਥੇ ਉਹ ਲੌਫਬਰੋਅ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਸ਼ਨ ਕਰ ਰਿਹਾ ਸੀ। ਉਹ 15 ਦਸੰਬਰ ਨੂੰ ਯੂਨੀਵਰਸਿਟੀ ਵੀ ਗਿਆ ਸੀ ਤੇ ਉਸ ਨੂੰ ਆਖਰੀ ਵਾਰ ਪੂਰਬੀ ਲੰਡਨ ਦੇ ਕੈਨਰੀ ਵਾਰਫ ‘ਚ ਦੇਖਿਆ ਗਿਆ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਤਿੰਨ ਦਿਨ ਪਹਿਲਾਂ ਫੋਨ ਕੀਤਾ ਤਾਂ ਉਹ ਦੋਸਤਾਂ ਨਾਲ ਬਾਹਰ ਗਿਆ ਹੋਇਆ ਸੀ। ਗੁਰਸ਼ਮਨ ਸਿੰਘ ਦਾ ਜਨਮ ਦਿਨ 15 ਦਸੰਬਰ ਨੂੰ ਸੀ।

Check Also

ਪਾਕਿ ਨੇ ਭਾਰਤ ਨਾਲ ਰਿਸ਼ਤੇ ਸੁਧਾਰਨ ਦੀ ਕੀਤੀ ਵਕਾਲਤ

ਡਿਪਟੀ ਪੀਐਮ ਨੇ ਕਿਹਾ : ਅਸੀਂ ਦੁਸ਼ਮਣੀ ਵਿਚ ਵਿਸ਼ਵਾਸ ਨਹੀਂ ਰੱਖਦੇ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ …