ਟੋਰਾਂਟੋ/ ਬਿਊਰੋ ਨਿਊਜ਼ : ਸੀਅਰਸ ਕੈਨੇਡਾ ਇੰਕ. ਵਲੋਂ ਕਈ ਸਾਲਾਂ ਤੱਕ ਕੀਤੇ ਗਏ ਯਤਨ ਹੁਣ ਸਮੇਂ ਦੇ ਦਾਇਰੇ ਤੋਂ ਬਾਹਰ ਹੋ ਰਹੇ ਹਨ। ਬੇਬੀ ਬੂਮਰਸ ਦੇ ਸਮੇਂ ਖਰੀਦਦਾਰੀ ਦੀ ਇਕ ਪ੍ਰਮੁੱਖ ਜਗ੍ਹਾ ਹੋਣ ਦੇ ਨਾਲ ਹੀ ਸੀਅਰਸ ਕੈਨੇਡਾ ਬੀਤੇ ਸਾਲਾਂ ਤੋਂ ਲਗਾਤਾਰ ਬਦਲਦੀਆਂ ਰਣਨੀਤੀਆਂ ਅਤੇ ਪ੍ਰਬੰਧਾਂ ਦੇ ਕਾਰਨ ਆਪਣੀ ਪਛਾਣ ਗੁਆਉਂਦਾ ਗਿਆ। ਹੁਣ, 65 ਸਾਲਾ ਰਿਟੇਲਰ ਆਪਣੇ ਅੰਤ ਦੀ ਸ਼ੁਰੂਆਤ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਹ ਸੋਚਿਆ ਜਾ ਰਿਹਾ ਹੈ ਕਿ ਕੀ ਇਸ ਨੂੰ ਅੱਗੇ ਜਾਰੀ ਰੱਖ ਸਕਦਾ ਹੈ ਅਤੇ ਸੰਭਵ ਵਿਕਰੀ ਜਾਂ ਪੁਨਰਗਠਨ ਦੀ ਭਾਲ ਕਰ ਸਕਦਾ ਹੈ।ਉਦਯੋਗ ਦੇ ਕੁਝ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਦੀਵਾਲੀਆ ਕਾਨੂੰਨਾਂ ਤਹਿਤ ਪੁਨਰਗਠਨ ਲਈ ਇਸ ਹਫ਼ਤੇ ਦੀ ਸ਼ੁਰੂਆਤ ‘ਚ ਯਤਨ ਕੀਤੇ ਗਏ ਹਨ। ਮੰਗਲਵਾਰ ਨੂੰ ਇਸ ਦੀ ਵਿੱਤੀ ਸਥਿਤੀ ਨੂੰ ਦੇਖਦਿਆਂ ਗੰਭੀਰ ਚਿਤਾਵਨੀ ਨੂੰ ਦੇਖਦਿਆਂ ਚਿੰਤਾਵਾਂ ਵੱਧ ਗਈਆਂ ਹਨ ਅਤੇ ਕੰਪਨੀ ਦੀਆਂ ਸਮਰੱਥਾਵਾਂ ‘ਤੇ ਵੀ ਸਵਾਲ ਉਠ ਰਹੇ ਹਨ।ਸੀਅਰ ਨੂੰ ਲੈ ਕੇ ਸਭ ਤੋਂ ਵੱਡਾ ਖ਼ਤਰਾ ਪਰੰਪਰਿਕ ਖੁਦਰਾ ਵਿਕਰੇਤਾਵਾਂ ਲਈ ਵੱਧਦੀਆਂ ਮੁਸ਼ਕਿਲਾਂ ਨੂੰ ਦੱਸਿਆ ਹੈ। ਆਨਲਾਈਨ ਈਕਾਮਰਸ ਦੇ ਦੌਰ ‘ਚ ਕੰਪਨੀਆਂ ਦਾ ਲਾਭ ਘੱਟ ਹੋ ਰਿਹਾ ਹੈ ਅਤੇ ਅਮੇਜਨ ਉਨ੍ਹਾਂ ਦੇ ਵਾਪਾਰ ਨੂੰ ਉਨ੍ਹਾਂ ਤੋਂ ਦੂਰ ਲੈ ਕੇ ਜਾ ਰਿਹਾ ਹੈ। ਕੰਪਨੀ ਉਨ੍ਹਾਂ ਦਾ ਕਾਰੋਬਾਰ ਲੈ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੇ ਸਟੋਰ ਬੰਦ ਕਰਨ ਅਤੇ ਕਰਮਚਾਰੀਆਂ ਨੂੰ ਘਰ ਭੇਜਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ઠ