6.4 C
Toronto
Saturday, November 8, 2025
spot_img
Homeਦੁਨੀਆਕੈਨੇਡਾ ਦੀ ਪਹਿਲੀ ਪੰਜਾਬਣ ਦੇ ਨਾਮ 'ਤੇ ਵੈਨਕੂਵਰ ਵਿਚ ਬਣਿਆ ਪਲਾਜ਼ਾ

ਕੈਨੇਡਾ ਦੀ ਪਹਿਲੀ ਪੰਜਾਬਣ ਦੇ ਨਾਮ ‘ਤੇ ਵੈਨਕੂਵਰ ਵਿਚ ਬਣਿਆ ਪਲਾਜ਼ਾ

ਐਬਟਸਫੋਰਡ/ਗੁਰਦੀਪ ਸਿੰਘ ਗਰੇਵਾਲ : ਭਾਰਤ ਤੋਂ ਕੈਨੇਡਾ ਆਈ ਪਹਿਲੀ ਪੰਜਾਬੀ ਔਰਤ ਬੀਬੀ ਹਰਨਾਮ ਕੌਰ ਦੇ ਨਾਮ ‘ਤੇ ਵੈਨਕੂਵਰ ਦੀ ਨਗਰ ਪਾਲਿਕਾ ਨੇ ਪਲਾਜ਼ੇ ਦਾ ਨਾਮ ਰੱਖਿਆ ਹੈ। ਹਰਨਾਮ ਕੌਰ ਪਲਾਜ਼ਾ ਵੈਨਕੂਵਰ ਦੀ ਟਰਚਰ ਤੇ ਬਰੌਡਵੇ ਸਟਰੀਟ ਦੇ ਚੌਰਸਤੇ ‘ਤੇ ਸਥਿਤ ਹੈ। ਬੀਬੀ ਹਰਨਾਮ ਕੌਰ ਕੈਨੇਡਾ ਦੀ ਪਹਿਲੀ ਪੰਜਾਬਣ ਹੈ, ਜਿਸ ਦੇ ਨਾਮ ‘ਤੇ ਵੈਨਕੂਵਰ ਵਿਚ ਪਲਾਜ਼ਾ ਬਣਿਆ ਹੈ। ਵਰਨਣਯੋਗ ਹੈ ਕਿ ਅਣਵੰਡੇ ਪੰਜਾਬ ਦੇ ਸ਼ਹਿਰ ਪੇਸ਼ਾਵਰ ਦੀ ਜੰਮਪਲ ਬੀਬੀ ਹਰਨਾਮ ਕੌਰ ਸੰਨ 1912 ਵਿਚ ਸਮੁੰਦਰੀ ਰਸਤੇ ਵੈਨਕੂਵਰ ਦੀ ਬੰਦਰਗਾਹ ‘ਤੇ ਪਹੁੰਚੀ ਸੀ। ਗ਼ੈਰ-ਕਾਨੂੰਨੀ ਤਰੀਕੇ ਨਾਲ ਕੈਨੇਡਾ ਆਉਣ ਕਰਕੇ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਬੀਬੀ ਜੀ ਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂ ਇਸ ਗੱਲ ਦਾ ਸਥਾਨਕ ਪੰਜਾਬੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਬੀਬੀ ਹਰਨਾਮ ਕੌਰ ਦੀ ਜ਼ਮਾਨਤ ਕਰਵਾ ਲਈ। ਦੁੱਖਦਾਇਕ ਗੱਲ ਇਹ ਰਹੀ ਕਿ ਬੀਬੀ ਜੀ ਕੈਨੇਡਾ ਵਿਚ ਸਿਰਫ਼ ਦੋ ਸਾਲ ਹੀ ਰਹਿ ਸਕੇ ਤੇ 28 ਸਾਲ ਦੀ ਉਮਰ ਵਿਚ ਸੰਨ 1914 ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ। ਬੀਬੀ ਹਰਨਾਮ ਕੌਰ ਭਾਰਤ ਤੋਂ ਕੈਨੇਡਾ ਆਉਣ ਵਾਲੀ ਪਹਿਲੀ ਪੰਜਾਬਣ ਸਨ।

RELATED ARTICLES
POPULAR POSTS