20.1 C
Toronto
Wednesday, September 9, 2026
spot_img
Homeਦੁਨੀਆਨੀਰਵ ਮੋਦੀ ਦੀ ਅਪੀਲ ਅਮਰੀਕਾ ਦੀ ਅਦਾਲਤ ਨੇ ਕੀਤੀ ਖਾਰਜ

ਨੀਰਵ ਮੋਦੀ ਦੀ ਅਪੀਲ ਅਮਰੀਕਾ ਦੀ ਅਦਾਲਤ ਨੇ ਕੀਤੀ ਖਾਰਜ

ਨੀਰਵ ਮੋਦੀ ਦੀ ਅਪੀਲ ਅਮਰੀਕਾ ਦੀ ਅਦਾਲਤ ਨੇ ਕੀਤੀ ਖਾਰਜਵਾਸ਼ਿੰਗਟਨ : ਨਿਊਯਾਰਕ ਦੀ ਇਕ ਅਦਾਲਤ ਨੇ ਭਗੌੜੇ ਕਾਰੋਬਾਰੀ ਨੀਰਵ ਮੋਦੀ ਤੇ ਉਸ ਦੇ ਸਾਥੀਆਂ ਖਿਲਾਫ ਧੋਖਾਧੜੀ ਦੇ ਦੋਸ਼ ਰੱਦ ਕਰਨ ਦੀ ਬੇਨਤੀ ਕਰਨ ਵਾਲੀ ਉਨ੍ਹਾਂ ਦੀ ਅਪੀਲ ਖਾਰਜ ਕਰ ਦਿੱਤੀ ਹੈ। ਨਿਊਯਾਰਕ ਕੋਰਟ ਵਿਚ ਇਹ ਦੋਸ਼ ਰਿਚਰਡ ਲੇਵਿਨ ਨੇ ਲਾਏ ਹਨ ਜੋ ਕਿ ਅਦਾਲਤ ਦੁਆਰਾ ਨਿਯੁਕਤ ਤਿੰਨ ਅਮਰੀਕੀ ਕੰਪਨੀਆਂ ਦਾ ਟਰੱਸਟੀ ਹੈ ਜਿਨ੍ਹਾਂ ਦਾ ਮਾਲਕ ਅਸਿੱਧੇ ਤੌਰ ਉਤੇ ਨੀਰਵ (50) ਰਿਹਾ ਹੈ। ਲੇਵਿਨ ਨੇ ਮੋਦੀ ਤੇ ਉਸ ਦੇ ਸਾਥੀਆਂ ਮਿਹਿਰ ਭੰਸਾਲੀ ਅਤੇ ਅਜੈ ਗਾਂਧੀ ਨੂੰ ਕਰਜ਼ਾ ਦੇਣ ਵਾਲਿਆਂ ਨੂੰ ਹੋਏ ‘ਨੁਕਸਾਨ’ ਲਈ 1.5 ਕਰੋੜ ਡਾਲਰ ਦਾ ਘੱਟੋ-ਘੱਟ ਮੁਆਵਜ਼ਾ ਮੰਗਿਆ ਹੈ। ਜ਼ਿਕਰਯੋਗ ਹੈ ਕਿ ਹੀਰਾ ਕਾਰੋਬਾਰੀ ਨੀਰਵ ਮੋਦੀ ਭਾਰਤ ਵਿਚ ਪੰਜਾਬ ਨੈਸ਼ਨਲ ਬੈਂਕ ਨਾਲ ਅਰਬਾਂ ਰੁਪਏ ਦੀ ਧੋਖਾਧੜੀ ਕਰ ਕੇ ਫਰਾਰ ਹੋ ਗਿਆ ਸੀ।

RELATED ARTICLES
POPULAR POSTS