-11.3 C
Toronto
Wednesday, January 21, 2026
spot_img
Homeਦੁਨੀਆਡੋਨਲਡ ਟਰੰਪ ਵਲੋਂ ਐਚ-1ਬੀ ਵੀਜ਼ਾ ਨਿਯਮ 'ਤੇ ਸਖ਼ਤੀ

ਡੋਨਲਡ ਟਰੰਪ ਵਲੋਂ ਐਚ-1ਬੀ ਵੀਜ਼ਾ ਨਿਯਮ ‘ਤੇ ਸਖ਼ਤੀ

ਭਾਰਤੀ ਆਈਟੀ ਸਨਅਤ ਤੇ ਪੇਸ਼ੇਵਰਾਂ ਲਈ ਪ੍ਰੇਸ਼ਾਨੀ
ਵਾਸ਼ਿੰਗਟਨ/ਬਿਊਰੋ ਨਿਊਜ਼ : ਭਾਰਤੀ ਆਈਟੀ ਸਨਅਤ ਤੇ ਪੇਸ਼ੇਵਰਾਂ ਨੂੰ ਝਟਕਾ ਦਿੰਦਿਆਂ ਅਮਰੀਕੀ ਸਦਰ ਡੋਨਲਡ ਟਰੰਪ ਨੇ ਇਕ ਪ੍ਰਸ਼ਾਸਕੀ ਹੁਕਮ ਜਾਰੀ ਕਰਦਿਆਂ ਐਚ-1ਬੀ ਵੀਜ਼ੇ ਸਬੰਧੀ ਨਿਯਮ ਸਖ਼ਤ ਬਣਾ ਦਿੱਤੇ ਹਨ। ਇਸ ਕਾਰਵਾਈ ਦਾ ਮਕਸਦ ਇਸ ਵੀਜ਼ੇ ਦੀ ‘ਦੁਰਵਰਤੋਂ’ ਰੋਕਣਾ ਅਤੇ ਇਹ ਵੀਜ਼ਾ ‘ਸਭ ਤੋਂ ਵੱਧ ਹੁਨਰਮੰਦ ਤੇ ਸਭ ਤੋਂ ਵੱਧ ਉਜਰਤ’ ਲੈਣ ਵਾਲੇ ਚਾਹਵਾਨਾਂ ਨੂੰ ਹੀ ਮਿਲਣਾ ਯਕੀਨੀ ਬਣਾਉਣਾ ਦੱਸਿਆ ਗਿਆ ਹੈ।
ਟਰੰਪ ਨੇ ਲੰਘੇ ਦਿਨ ਸੰਦ ਬਣਾਉਣ ਵਾਲੀ ਸਨੈਪ-ਔਨ ਇੰਕ ਦੇ ਵਿਸਕਾਨਸਿਨ ਵਿੱਚ ਕੋਨੋਸ਼ਾ ਸਥਿਤ ਹੈੱਡਕੁਆਰਟਰ ਵਿੱਚ ਇਸ ਫ਼ਰਮਾਨ ਉਤੇ ਸਹੀ ਪਾਈ, ਜਿਸ ਤਹਿਤ ਐਚ-1ਬੀ ਵੀਜ਼ੇ ਵਿੱਚ ਵਿਆਪਕ ਸੁਧਾਰਾਂ ਦੀ ਗੱਲ ਕਹੀ ਗਈ ਹੈ। ਇਸ ਤੋਂ ਪਹਿਲਾਂ ਉਥੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ”ਹੁਣ ਤੱਕ, ਸਾਡੇ ਇਮੀਗਰੇਸ਼ਨ ਸਿਸਟਮ ਦੀ ਹੋ ਰਹੀ ਦੁਰਵਰਤੋਂ ਕਾਰਨ ਅਮਰੀਕੀ ਕਾਮਿਆਂ ਦੀ ਥਾਂ ਦੂਜੇ ਮੁਲਕਾਂ ਤੋਂ ਆਉਣ ਵਾਲੇ ਕਾਮਿਆਂ ਨੂੰ ਨੌਕਰੀਆਂ ਮਿਲ ਰਹੀਆਂ ਹਨ, ਜੋ ਕਈ ਵਾਰ ਘੱਟ ਉਜਰਤਾਂ ‘ਤੇ ਵੀ ਕੰਮ ਕਰ ਲੈਂਦੇ ਹਨ।”
ਮਾਮਲਾ ਅਮਰੀਕਾ ਕੋਲ ਉਠਾਵਾਂਗਾ: ਜੇਤਲੀ
ਨਵੀਂ ਦਿੱਲੀ: ਵਿੱਤ ਮੰਤਰੀ ਅਰੁਣ ਜੇਤਲੀ ਨੇ ਇਸ਼ਾਰਾ ਕੀਤਾ ਕਿ ਉਹ ਆਪਣੀ ਅਮਰੀਕਾ ਫੇਰੀ ਦੌਰਾਨ ਐਚ-1ਬੀ ਵੀਜ਼ੇ ਦਾ ਮੁੱਦਾ ਅਮਰੀਕੀ ਅਧਿਕਾਰੀਆਂ ਕੋਲ ਉਠਾਉਣਗੇ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ”ਇਹ (ਆਈਟੀ ਸਨਅਤ ਦੇ ਮੁੱਦੇ) ਉਥੋਂ ਦੇ ਅਧਿਕਾਰੀਆਂ ਕੋਲ ਉਠਾਉਣ ਦਾ ਮਾਮਲਾ ਹੈ। ਜਦੋਂ ਮੈਨੂੰ ਅਜਿਹਾ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ।” ઠ

RELATED ARTICLES
POPULAR POSTS