ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਵਧੀਆਂ ਮੁਸ਼ਕਲਾਂ September 6, 2023 ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਵਧੀਆਂ ਮੁਸ਼ਕਲਾਂ ਈਡੀ ਨੇ ਲਾਕਰਾਂ ਵਿਚ ਮੌਜੂਦ 4 ਕਿਲੋ ਸੋਨਾ ਕੀਤਾ ਜ਼ਬਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਇਨਫੋਰਸਮੈਂਟ ਡਾਇਰੈਕਟਰੋਟ (ਈਡੀ) ਨੇ ਟਰਾਂਸਪੋਰਟ ਟੈਂਡਰ ਘੁਟਾਲਾ ਮਾਮਲੇ ਵਿਚ ਨਾਮਜ਼ਦ ਆਰੋਪੀਆਂ ਦੇ ਸੀਜ਼ ਬੈਂਕ ਲਾਕਰਾਂ ਵਿਚੋਂ 4 ਕਿਲੋ ਸੋਨੇ ਦੇ ਗਹਿਣੇ ਜ਼ਬਤ ਕੀਤੇ ਹਨ। ਇਸਦੀ ਕੀਮਤ ਕਰੀਬ 2 ਕਰੋੜ 12 ਲੱਖ ਰੁਪਏ ਬਣਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਈਡੀ ਦੇ ਸੀਨੀਅਰ ਅਧਿਕਾਰੀਆਂ ਦੇ ਮੁਤਾਬਕ ਟੀਮ ਨੇ 4 ਸਤੰਬਰ ਨੂੰ ਲੁਧਿਆਣਾ ਵਿਚ ਸੀਜ ਬੈਂਕ ਲਾਕਰਾਂ ਦੇ ਲਈ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ 2002 ਦੀਆਂ ਵਿਵਸਥਾਵਾਂ ਦੇ ਤਹਿਤ ਤਲਾਸ਼ੀ ਲਈ ਸੀ। ਇਸ ਤੋਂ ਪਹਿਲਾਂ ਈਡੀ ਨੇ ਲੰਘੀ 24 ਅਗਸਤ ਨੂੰ ਭਾਰਤ ਭੂਸ਼ਣ ਆਸ਼ੂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਲੁਧਿਆਣਾ, ਮੋਹਾਲੀ, ਨਵਾਂਸ਼ਹਿਰ, ਜਲੰਧਰ ਅਤੇ ਅੰਮਿ੍ਰਤਸਰ ਵਿਚ 25 ਸਥਾਨਾਂ ’ਤੇ ਰੇਡ ਕੀਤੀ ਸੀ। ਇਸ ਦੌਰਾਨ 6 ਕਰੋੜ 5 ਲੱਖ ਰੁਪਏ ਜ਼ਬਤ ਕੀਤੇ ਗਏ ਸਨ। ਹੁਣ ਇਸ ਮਾਮਲੇ ਵਿਚ ਜ਼ਬਤ ਅਤੇ ਫਰੀਜ਼ ਰਕਮ 8 ਕਰੋੜ ਰੁਪਏ ਤੋਂ ਜ਼ਿਆਦਾ ਹੋ ਗਈ ਹੈ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਆਸ਼ੂ ਅਤੇ ਉਸਦੇ ਸਾਥੀਆਂ ਨੇ ਵਿਭਾਗ ਵਿਚ ਹੇਰਾਫੇਰੀ ਕਰਕੇ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਈ ਹੈ। ਇਸ ਮਾਮਲੇ ਵਿਚ ਭਾਰਤ ਭੂਸ਼ਣ ਆਸ਼ੂ ਜੇਲ੍ਹ ਵਿਚ ਵੀ ਰਹੇ ਅਤੇ ਹੁਣ ਉਹ ਜ਼ਮਾਨਤ ’ਤੇ ਬਾਹਰ ਹਨ। 2023-09-06 Parvasi Chandigarh Share Facebook Twitter Google + Stumbleupon LinkedIn Pinterest