16 C
Toronto
Wednesday, August 26, 2026
spot_img
Homeਪੰਜਾਬਪੰਜਾਬ ਪੁਲਿਸ ਨੇ 7173 ਸਿਪਾਹੀਆਂ ਦੀ ਭਰਤੀ ਦਾ ਨਤੀਜਾ ਐਲਾਨਿਆ

ਪੰਜਾਬ ਪੁਲਿਸ ਨੇ 7173 ਸਿਪਾਹੀਆਂ ਦੀ ਭਰਤੀ ਦਾ ਨਤੀਜਾ ਐਲਾਨਿਆ

ਪੰਜਾਬ ਪੁਲਿਸ ਨੇ 7173 ਸਿਪਾਹੀਆਂ ਦੀ ਭਰਤੀ ਦਾ ਨਤੀਜਾ ਐਲਾਨਿਆਜ਼ਿਲ੍ਹਾ ਪੁਲਿਸ ਕਾਡਰ ਵਿਚ 3556 ਮਰਦ ਸਿਪਾਹੀਆਂ ਅਤੇ 1116 ਔਰਤ ਸਿਪਾਹੀਆਂ ઠਦੀ ਚੋਣ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਪੁਲਿਸ ਵਲੋਂ ਜਿਲ੍ਹਾ ਪੁਲਿਸ ਕਾਡਰ ਤੇ ਆਰਮਡ ਪੁਲਿਸ ਕਾਡਰ ਵਿਚ 7173 ਸਿਪਾਹੀਆਂ ਦੀ ਭਰਤੀ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਨਤੀਜੇ ਦੇ ਐਲਾਨ ਤੋਂ ਬਾਅਦ ਜਾਰੀ ਬਿਆਨ ਵਿਚ ਆਖਿਆ ਗਿਆ ਹੈ ਕਿ ਨਵੇਂ ਸਿਪਾਹੀਆਂ ਦੀ ਭਰਤੀ ਸੂਬੇ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਅਮਨ ਅਮਾਨ ਨਾਲ ਕਰਵਾਉਣ ਵਿਚ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਸਫਲ ਉਮੀਦਵਾਰਾਂ ਨੂੰ ਐਸ.ਐਮ.ਐਸ. ਅਤੇ ਈ-ਮੇਲ ਰਾਹੀਂ ਸੂਚਿਤ ਕੀਤਾ ਗਿਆ ਹੈ। ਕੁੱਲ 7173 ਸਫਲ ਉਮੀਦਵਾਰਾਂ ਵਿਚੋਂઠਜ਼ਿਲ੍ਹਾ ਪੁਲਿਸ ਕਾਡਰ ਵਿਤ 3556 ਮਰਦ ਅਤੇ 1116 ਔਰਤਾਂ ਦੀ ਚੋਣ ਹੋਈ ਹੈ ਜਦਕਿ ਆਰਮਡ ਪੁਲਿਸ ਕਾਡਰ ਵਿਚ 2501 ਮਰਦ ਸਿਪਾਹੀਆਂ ਦੀ ਚੋਣ ਹੋਈ ਹੈ।
ਉਨ੍ਹਾਂ ਕਿਹਾ ਕਿ 85 ਫੀਸਦੀ ਸਫਲ ਉਮੀਦਵਾਰ 19 ਤੋਂ 26 ਸਾਲ ਦੇ ਉਮਰ ਵਰਗ ਵਿਚਕਾਰ ਹਨ। ਇਸੇ ਤਰ੍ਹਾਂ ਭਰਤੀ ਪ੍ਰਕ੍ਰਿਆ ਦੌਰਾਨઠ 162 ਪੋਸਟ ਗ੍ਰੇਜੂਏਟ, 1181 ਗ੍ਰੈਜੂਏਟ, 261 ਡਿਪਲੋਮਾ ਹੋਲਡਰ ਤੇ 153 ਬੀ.ਟੈਕ ਅਤੇ 6 ਉਮੀਦਵਾਰ ਐਮ.ਟੈਕ ਯੋਗਤਾ ਪ੍ਰਾਪਤ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ।

RELATED ARTICLES
POPULAR POSTS