ਲੁਧਿਆਣਾ : ਭਾਜਪਾ ਵੱਲੋਂ ਲੁਧਿਆਣਾ ਲੋਕ ਸਭਾ ਸੀਟ ਤੋਂ ਰਵਨੀਤ ਸਿੰਘ ਬਿੱਟੂ ਨੂੰ ਉਮੀਦਵਾਰ ਬਣਾਏ ਜਾਣ ਮਗਰੋਂ ਬਿੱਟੂ ਦੇ ਮੁਕਾਬਲੇ ਦਾ ਉਮੀਦਵਾਰ ਉਤਾਰਨ ਲਈ ਕਾਂਗਰਸ ਕੋਈ ਕਾਹਲ ਨਹੀਂ ਕਰ ਰਹੀ। ਭਾਜਪਾ ਕੋਲ ਸਿੱਖ ਚਿਹਰਾ ਹੋਣ ਕਾਰਨ ਹੁਣ ਕਾਂਗਰਸ ਵੀ ਜ਼ਿਲ੍ਹਾ ਪੱਧਰ ਦੀ ਲੀਡਰਸ਼ਿਪ ਨਾਲ ਲੋਕ ਇਨਸਾਫ਼ ਪਾਰਟੀ ਦੇ ਪ੍ਰਮੁੱਖ ਸਿਮਰਜੀਤ ਸਿੰਘ ਬੈਂਸ ਨੂੰ ਪਾਰਟੀ ‘ਚ ਸ਼ਾਮਲ ਕਰਨ ‘ਤੇ ਲਗਾਤਾਰ ਚਰਚਾ ਕਰ ਰਹੀ ਹੈ। ਬੈਂਸ ਦੇ ਕਾਂਗਰਸ ਵਿੱਚ ਜਾਣ ਦੀਆਂ ਚਰਚਾਵਾਂ ਦੇ ਨਾਲ ਹੀ ਕਾਂਗਰਸ ਵਿੱਚ ਅੰਦਰਖਾਤੇ ਵਿਰੋਧ ਸ਼ੁਰੂ ਹੋ ਗਿਆ ਹੈ। ਵਰਕਰ ਚਾਹੁੰਦੇ ਹਨ ਕਿ ਪਾਰਟੀ ਕਿਸੇ ਪੁਰਾਣੇ ਕਾਂਗਰਸੀ ਆਗੂ ਨੂੰ ਹੀ ਟਿਕਟ ਦੇਵੇ। ਹਾਲਾਂਕਿ ਇਸ ਮੁੱਦੇ ‘ਤੇ ਕੋਈ ਖੁੱਲ੍ਹ ਕੇ ਨਹੀਂ ਬੋਲ ਰਿਹਾ। ਪੁਰਾਣੇ ਕਾਂਗਰਸੀ ਬੈਂਸ ਦਾ ਪਾਰਟੀ ਵਿੱਚ ਅੰਦਰਖਾਤੇ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਕਾਂਗਰਸੀਆਂ ਵਿੱਚੋਂ ਹੀ ਕਿਸੇ ਨੂੰ ਚੋਣ ਲੜਾਵੇ। ਉਨ੍ਹਾਂ ਕਿਹਾ ਕਿ ਜੋ ਵੀ ਬਾਹਰੀ ਉਮੀਦਵਾਰ ਆਵੇ, ਪਹਿਲਾਂ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਵੇ ਮਗਰੋਂ ਉਸ ਨੂੰ ਪਾਰਟੀ ਦੇ ਜ਼ਿਲ੍ਹਾ ਪੱਧਰ ‘ਤੇ ਚਰਚਾ ਕਰਕੇ ਟਿਕਟ ਦਿੱਤੀ ਜਾਏ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …