7.3 C
Toronto
Saturday, October 17, 2026
spot_img
Homeਪੰਜਾਬਜੱਲ੍ਹਿਆਂਵਾਲਾ ਬਾਗ਼ ਯਾਤਰੀਆਂ ਵਾਸਤੇ ਦੋ ਮਹੀਨਿਆਂ ਲਈ ਬੰਦ

ਜੱਲ੍ਹਿਆਂਵਾਲਾ ਬਾਗ਼ ਯਾਤਰੀਆਂ ਵਾਸਤੇ ਦੋ ਮਹੀਨਿਆਂ ਲਈ ਬੰਦ

ਜੱਲ੍ਹਿਆਂਵਾਲਾ ਬਾਗ਼ ਯਾਤਰੀਆਂ ਵਾਸਤੇ ਦੋ ਮਹੀਨਿਆਂ ਲਈ ਬੰਦਜੱਲ੍ਹਿਆਂਵਾਲਾ ਬਾਗ ਨੂੰ ਦਿੱਤਾ ਜਾ ਰਿਹਾ ਹੈ ਨਵਾਂ ਰੂਪ
ਅੰਮ੍ਰਿਤਸਰ/ਬਿਊਰੋ ਨਿਊਜ਼
ਜੱਲ੍ਹਿਆਂਵਾਲਾ ਬਾਗ਼ ਵਿਚ ਚੱਲ ਰਹੇ ਸਾਂਭ-ਸੰਭਾਲ ਅਤੇ ਉਸਾਰੀ ਦੇ ਕੰਮ ਦੌਰਾਨ ਇਸ ਸ਼ਹੀਦੀ ਸਮਾਰਕ ਨੂੰ ਯਾਤਰੂਆਂ ਵਾਸਤੇ ਦੋ ਮਹੀਨੇ ਲਈ ਬੰਦ ਕੀਤਾ ਜਾ ਰਿਹਾ ਹੈ। ਇਹ ਸਮਾਰਕ ਯਾਤਰੂਆਂ ਵਾਸਤੇ 15 ਫਰਵਰੀ ਤੋਂ 12 ਅਪਰੈਲ ਤਕ ਬੰਦ ਰਹੇਗਾ। ਇਸ ਸੂਚਨਾ ਨੂੰ ਦਰਸਾਉਂਦਾ ਇਕ ਬੋਰਡ ਵੀ ਇੱਥੇ ਦਾਖ਼ਲਾ ਗੇਟ ‘ਤੇ ਲਾ ਦਿੱਤਾ ਗਿਆ ਹੈ। ਇਸ ਮਾਮਲੇ ਬਾਰੇ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਯਾਦਗਾਰ ਵਿਚ ਚੱਲ ਰਿਹਾ ਉਸਾਰੀ ਕਾਰਜ 31 ਮਾਰਚ ਤਕ ਖਤਮ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਹ ਜਦੋਂ ਲੋਕਾਂ ਵਾਸਤੇ ਖੋਲ੍ਹਿਆ ਜਾਵੇਗਾ ਤਾਂ ਇਹ ਨਵੇਂ ਰੂਪ ਵਿਚ ਸਾਹਮਣੇ ਆਵੇਗਾ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਸਾਰੀ ਕਾਰਜ ਨਿਰਧਾਰਤ ਸਮੇਂ ਵਿਚ ਮੁਕੰਮਲ ਕਰ ਲਿਆ ਜਾਵੇਗਾ।

RELATED ARTICLES
POPULAR POSTS