Breaking News
Home / ਪੰਜਾਬ / ਹਰਿਆਣਾ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ‘ਚ ਪੰਜਾਬ ਦੀਆਂ ਦੋ ਧੀਆਂ ਨੇ ਕੀਤਾ ਟਾਪ

ਹਰਿਆਣਾ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ‘ਚ ਪੰਜਾਬ ਦੀਆਂ ਦੋ ਧੀਆਂ ਨੇ ਕੀਤਾ ਟਾਪ

ਰੋਪੜ ਦੀ ਸ਼ਵੇਤਾ ਸ਼ਰਮਾ ਪਹਿਲੇ ਅਤੇ ਲੁਧਿਆਣਾ ਦੀ ਸ਼ਿਵਾਨੀ ਦੂਜੇ ਸਥਾਨ ‘ਤੇ ਰਹੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਹਰਿਆਣਾ ਸਿਵਲ ਸਰਵਿਸਿਜ਼ (ਜੁਡੀਸ਼ੀਅਲ ਬ੍ਰਾਂਚ) ਦੀ ਪ੍ਰੀਖਿਆ ਵਿਚ ਪੰਜਾਬ ਦੀਆਂ ਦੋ ਧੀਆਂ ਨੇ ਟੌਪ ਕੀਤਾ ਹੈ। ਇਸ ਪ੍ਰੀਖਿਆ ਵਿਚ ਰੋਪੜ ਦੀ ਸ਼ਵੇਤਾ ਸ਼ਰਮਾ ਨੇ 1050 ਵਿਚੋਂ 619 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਲੁਧਿਆਣਾ ਦੀ ਸ਼ਿਵਾਨੀ ਦੂਜੇ ਸਥਾਨ ‘ਤੇ ਰਹੀ। ਸ਼ਵੇਤਾ ਨੇ ਆਪਣੀ ਮੁੱਢਲੀ ਪੜ੍ਹਾਈ ਰੋਪੜ ਤੋਂ ਸ਼ੁਰੂ ਕੀਤੀ ਅਤੇ 10ਵੀਂ ਜਮਾਤ ਚੰਡੀਗੜ੍ਹ ਤੋਂ ਕੀਤੀ। ਇਸ ਦੇ ਚੱਲਦਿਆਂ ਸ਼ਵੇਤਾ ਨੇ ਐੱਲ.ਐੱਲ.ਬੀ. ਦੀ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅਤੇ ਐੱਲ.ਐੱਲ.ਐੱਮ. ਦੀ ਡਿਗਰੀ ਮੋਹਾਲੀ ਤੋਂ ਪੂਰੀ ਕੀਤੀ। ਇਸੇ ਤਰ੍ਹਾਂ ਹਰਿਆਣਾ ਦੀਆਂ ਜੁਡੀਸ਼ਲ ਪ੍ਰੀਖਿਆਵਾਂ ‘ਚ ਚੰਡੀਗੜ੍ਹ ਦੀ ਰਵਨੀਤ ਵੀ ਸਫਲ ਉਮੀਦਵਾਰਾਂ ‘ਚੋਂ ਇੱਕ ਹੈ ਉਹ ਐੱਲ. ਐੱਲ. ਐੱਮ. ਵਿਚ ਗੋਲਡ ਮੈਡਲਿਸਟ ਵੀ ਹੈ। ਇਨ੍ਹਾਂ ਬੱਚੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਸਿਰ ਬੰਨ੍ਹਿਆ ਹੈ।

Check Also

ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ

ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …