ਸੁਖਬੀਰ ਵੱਲੋਂ ਕੀਤੇ ਜਾਂਦੇ ਨਿਵੇਸ਼ ਦੇ ਦਾਅਵਿਆਂ ਦੀ ਨਿਕਲੀ ਫੂਕ
ਚੰਡੀਗੜ੍ਹ/ਬਿਊਰੋ ਨਿਊਜ਼
ਸੰਗਰੂਰ ਤੋਂ ઠਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਨੇ ਪੰਜਾਬ ਇਨਵੈਸਟਰਜ਼ ਸਮਿਟ ਵਿੱਚ 1.12 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਣ ਦੀ ਦਾਅਵਾ ਕੀਤਾ ਸੀ। ਜੋ ਨਿਵੇਸ਼ ਹੋਇਆ ਹੈ, ਉਸ ਤੋਂ ਲੱਗਦਾ ਹੈ ਕਿ ਸੁਖਬੀਰ ਬਾਦਲ ਦੇ ਇਹ ਦਾਅਵੇ ਸਿਰਫ ਜੁਮਲੇ ਸਾਬਿਤ ਹੋਏ ਹਨ। ਮਾਨ ਨੇ ਕਿਹਾ ਕਿ ਸਮਿਟ ਵੇਲੇ 391 ਸਨਅਤਕਾਰ ਨਿਵੇਸ਼ ਕਰਨਾ ਚਾਹੁੰਦੇ ਸਨ, ਪਰ ਬਾਦਲ ਸਰਕਾਰ ਦੀ ਅਜਿਹੀ ਮਾੜੀ ਕਾਰਗੁਜ਼ਾਰੀ ਰਹੀ ਹੈ ਕਿ 391 ਨਿਵੇਸ਼ਕਾਂ ਵਿੱਚੋਂ ਸਿਰਫ 42 ਨਿਵੇਸ਼ਕ ਹੀ ਅੱਗੇ ਆਏ ਹਨ। ਮਾਨ ਨੇ ਦੋਸ਼ ਲਗਾਇਆ ਕਿ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਉਦਯੋਗਾਂ ਨੂੰ ਢਾਅ ਲੱਗੀ ਹੈ, ਜਿਸ ਕਾਰਨ ਪੰਜਾਬ ਅੰਦਰ ਨਿਵੇਸ਼ ਕਰਨ ਤੋਂ ਨਿਵੇਸ਼ਕ ਪਾਸਾ ਵੱਟ ਰਹੇ ਹਨ। ઠਉਨ੍ਹਾਂ ਕਿਹਾ ਕਿ ਸੂਬੇ ਵਿੱਚ ਨਿਵੇਸ਼ ਹੋਣਾ ਤਾਂ ਦੂਰ ਦੀ ਗੱਲ, ਇੱਥੇ ਜੋ ਮੌਜੂਦਾ ਇੰਡਸਟਰੀ ਹੈ, ਉਹ ਵੀ ਬੰਦ ਹੋਣ ਕਿਨਾਰੇ ਹੈ। ਕਈ ਸਨਅਤਕਾਰ ਤਾਂ ਆਪਣੇ ਕਾਰੋਬਾਰ ਸੂਬੇ ਵਿੱਚੋਂ ਸਮੇਟ ਕੇ ਹੋਰਨਾਂ ਸੂਬਿਆਂ ਵਿੱਚ ਚਲੇ ਗਏ ਹਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …