Breaking News
Home / ਕੈਨੇਡਾ / ਯੂਨੀਅਨ ਸਿਟੀ ਕੈਲੀਫੋਰਨੀਆ ਵਿਖੇ ਡਾਕਟਰ ਗੁਰਵਿੰਦਰ ਅਮਨ ਦੀ ਅੰਗਰੇਜ਼ੀ ਪੁਸਤਕ ਲੋਕ ਅਰਪਣ ਹੋਈ

ਯੂਨੀਅਨ ਸਿਟੀ ਕੈਲੀਫੋਰਨੀਆ ਵਿਖੇ ਡਾਕਟਰ ਗੁਰਵਿੰਦਰ ਅਮਨ ਦੀ ਅੰਗਰੇਜ਼ੀ ਪੁਸਤਕ ਲੋਕ ਅਰਪਣ ਹੋਈ

ਕੈਲੀਫੋਰਨੀਆ/ਪ੍ਰਮਿੰਦਰ ਸਿੰਘ ਪ੍ਰਵਾਨਾ : ਬੀਤੇ ਦਿਨੀਂ ਸਾਹਿਤਕਾਰ ਪ੍ਰਮਿੰਦਰ ਸਿੰਘ ਪ੍ਰਵਾਨਾ ਦੇ ਗ੍ਰਹਿ ਯੂਨੀਅਨ ਸਿਟੀ ਵਿਖੇ ਇਕ ਪਰਿਵਾਰਕ ਮਿਲਣੀ ਵਿਚ ਡਾਕਟਰ ਗੁਰਵਿੰਦਰ ਅਮਨ ਰਾਜਪੁਰਾ ਦੀ ਅੰਗਰੇਜ਼ੀ ਪੁਸਤਕ Chiselled Stone (Mini Tales) ‘ਗਿੰਨੀ ਯਾਦਗਾਰੀ ਸਭਿਆਚਾਰਕ ਮੰਚ’ ਵਲੋਂ ਲੋਕ ਅਰਪਣ ਕੀਤੀ ਗਈ। ਜਿਸ ਵਿਚ ਡਾਕਟਰ ਅਮਨ ਦੇ ਪਰਿਵਾਰ ਅਤੇ ਪ੍ਰਮਿੰਦਰ ਸਿੰਘ ਪ੍ਰਵਾਨਾ ਪਰਿਵਾਰ ਦੇ ਨਾਲ ਨਾਲ ਸਥਾਨਕ ਪ੍ਰਸਿੱਧ ਫਨਕਾਰ ਵੀ ਸ਼ਾਮਲ ਹੋਏ। ਜਿਨਾਂ ਵਿਚ ਹਾਸ ਵਿਅੰਗ ਕਲਾਕਾਰ ਮਾਸਟਰ ਰੈਂਕੋ, ਕਵੀਸ਼ਰ ਜਸਦੀਪ ਸਿੰਘ ਫਰੀਮੌਂਟ, ਗੀਤਕਾਰ ਅਤੇ ਗਾਇਕ ਮਹਿੰਦਰ ਸਿੰਘ ਰਾਜਪੂਤ ਸ਼ਾਮਲ ਸਨ। ਪ੍ਰਵਾਨਾ ਵਲੋਂ ਡਾਕਟਰ ਅਮਨ ਦੀ ਪਹਿਚਾਣ ਕਰਵਾਉਂਦਿਆਂ ਦੱਸਿਆ ਗਿਆ ਕਿ ਸਾਡੇ ਕਰੀਬੀ ਸਾਹਿਤਕਾਰ ਦੋਸਤ ਜੋ ਅੱਜਕੱਲ ਅਮਰੀਕਾ ਫੇਰੀ ‘ਤੇ ਹਨ। ਪੇਸ਼ੇ ਵਜੋਂ ਰਾਜਪੁਰਾ ਵਿਖੇ ਡਾਕਟਰ ਹਨ।

 

Check Also

‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ

ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …