2.6 C
Toronto
Friday, November 7, 2025
spot_img
Homeਪੰਜਾਬਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਸਾਧੂ ਸਿੰਘ ਧਰਮਸੋਤ

ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਸਾਧੂ ਸਿੰਘ ਧਰਮਸੋਤ

ਕਿਸਾਨਾਂ ਦੇ ਰੋਹ ਤੋਂ ਬਚਣ ਲਈ ਭੱਜ ਕੇ ਦੁਕਾਨ ’ਚ ਵੜੇ ਧਰਮਸੋਤ
ਪਟਿਆਲਾ/ਬਿਊਰੋ ਨਿਊਜ਼
ਕਿਸਾਨ ਅੰਦੋਲਨ ਦੇ ਚਲਦਿਆਂ ਪੰਜਾਬ ਅੰਦਰ ਜਿੱਥੇ ਭਾਜਪਾਈ ਆਗੂਆਂ ਨੂੰ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਉਥੇ ਹੀ ਹੁਣ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਅੰਦਰ ਕਾਂਗਰਸੀ ਆਗੂਆਂ ਨੂੰ ਵੀ ਕਿਸਾਨ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਕਿਤੇ ਕਿਸਾਨ ਜਥੇਬੰਦੀਆਂ ਨੂੰ ਪਤਾ ਲਗਦਾ ਹੈ ਕਿ ਕੋਈ ਕਾਂਗਰਸੀ ਆਗੂ ਕਿਸੇ ਪਿੰਡ ਜਾਂ ਸ਼ਹਿਰ ਵਿਚ ਕਿਸੇ ਸਮਾਗਮ ਜਾਂ ਕਿਸੇ ਉਦਘਾਟਨੀ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਪਹੁੰਚ ਰਿਹਾ ਹੈ ਤਾਂ ਉਥੇ ਹੀ ਕਿਸਾਨ ਆਗੂ ਵੀ ਪਹੁੰਚ ਜਾਂਦੇ ਹਨ ਅਤੇ ਕਾਂਗਰਸੀ ਆਗੂਆਂ ਦਾ ਡਟ ਕੇ ਵਿਰੋਧ ਕਰਦੇ ਹਨ। ਇਸੇ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵੀ ਕਰਨਾ ਪਿਆ। ਧਰਮਸੋਤ ਅੱਜ ਪਟਿਆਲਾ ਜ਼ਿਲ੍ਹੇ ਅਧੀਨ ਪੈਂਦੇ ਚਹਿਲ ਤੋਂ ਕਾਲਸਨਾ ਤੱਕ ਪੱਕੀ ਸੜਕ ਦੇ ਨਿਰਮਾਣ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਇਸ ਮੌਕੇ ਕਿਸਾਨ ਯੂਨੀਅਨ ਦੇ ਵਰਕਰ ਵੀ ਉਥੇ ਪ੍ਰਦਰਸ਼ਨ ਕਰਨ ਲੱਗੇ। ਧਰਮਸੋਤ ਨੇ ਪੁਲਿਸ ਦੀ ਘੇਰਾਬੰਦੀ ਦੌਰਾਨ ਉਦਘਾਟਨ ਤਾਂ ਕਰ ਦਿੱਤਾ ਪ੍ਰੰਤੂ ਇਸ ਸਮੇਂ ਸਥਿਤੀ ਇੰਨੀ ਗੰਭੀਰ ਹੋ ਗਈ ਕਿ ਕੈਬਨਿਟ ਮੰਤਰੀ ਨੂੰ ਕਿਸਾਨਾਂ ਦੇ ਰੋਹ ਤੋਂ ਬਚਣ ਲਈ ਭੱਜ ਇਕ ਦੁਕਾਨ ਵਿਚ ਲੁਕਣਾ ਪਿਆ ਅਤੇ ਬਾਹਰੋਂ ਦੁਕਾਨ ਦਾ ਗੇਟ ਬੰਦ ਕਰ ਦਿੱਤਾ।

RELATED ARTICLES
POPULAR POSTS