Breaking News
Home / ਪੰਜਾਬ / ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਕੋਟ ਭਾਈ ਖਿਲਾਫ਼ ਮਾਮਲਾ ਦਰਜ

ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਕੋਟ ਭਾਈ ਖਿਲਾਫ਼ ਮਾਮਲਾ ਦਰਜ

ਚਿੱਟ ਫੰਡ ਮਾਮਲੇ ’ਚ ਆਰੋਪੀ ਤੋਂ ਕੇਸ ਖਾਰਜ ਕਰਵਾਉਣ ਬਲਦੇ ਮੰਗੇ ਸਨ 5 ਕਰੋੜ
ਲੁਧਿਆਣਾ/ਬਿਊਰੋ ਨਿਊਜ਼ : ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਅਤੇ ਪੰਜ ਹੋਰਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ’ਤੇ ਪਰਲ ਚਿੱਟ ਫੰਡ ਘੋਟਾਲੇ ਦੇ ਮੁੱਖ ਆਰੋਪੀ ਨਿਰਮਲ ਸਿੰਘ ਭੰਗੂ ਤੋਂ ਕੇਸ ਖਾਰਜ ਕਰਵਾਉਣ ਦੇ ਲਈ 3 ਕਰੋੜ 50 ਲੱਖ ਰੁਪਏ ਲੈਣ ਦੇ ਆਰੋਪ ਲੱਗੇ ਹਨ। ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਇਸ ਮਾਮਲੇ ’ਚ ਗਿ੍ਰਫ਼ਤਾਰ ਵੀ ਕੀਤਾ ਹੈ ਜਦਕਿ ਨਿਰਮਲ ਸਿੰਘ ਭੰਗੂ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਹੈ। ਭੰਗੂ ਦੇ ਰਿਸ਼ਤੇਦਾਰ ਲੁਧਿਆਣਾ ਨਿਵਾਸੀ ਸ਼ਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਭੰਗੂ ਭੁੱਚੋ ਮੰਡੀ ਦੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਨੂੰ ਬਠਿੰਡਾ ਜੇਲ੍ਹ ’ਚ ਮਿਲਿਆ ਸੀ। ਸਾਬਕਾ ਵਿਧਾਇਕ ਨੇ ਉਸ ਨੂੰ ਕਿਹਾ ਸੀ ਕਿ ਉਹ ਸਾਰੇ ਕੇਸ ਖਾਰਜ ਕਰਵਾ ਦੇਵੇਗਾ। ਇੰਨਾ ਹੀ ਨਹੀਂ ਕੋਟਭਾਈ ਨੇ ਇਹ ਵੀ ਕਿਹਾ ਸੀ ਕਿ ਉਸ ’ਤੇ ਵੀ ਚਿੱਟ ਫੰਡ ਦੇ ਕਈ ਕੇਸ ਸਨ, ਜਿਨ੍ਹਾਂ ਨੂੰ ਖਤਮ ਕਰਵਾ ਦਿੱਤਾ ਗਿਆ ਹੈ। ਕਿਉਂਕਿ ਉਸ ਦੀ ਸਰਕਾਰ ’ਚ ਚੰਗੀ ਪਹਿਚਾਣ ਹੈ। ਜਿਸ ਤੋਂ ਬਾਅਦ ਨਿਰਮਲ ਸਿੰਘ ਭੰਗੂ ਕੋਲੋਂ ਕੋਟਭਾਈ ਨੇ 5 ਕਰੋੜ ਰੁਪਏ ਕੇਸ ਨੂੰ ਖਾਰਜ ਕਰਵਾਉਣ ਲਈ ਮੰਗੇ ਸਨ। ਤਿਹਾੜ ਜੇਲ੍ਹ ’ਚ ਬੰਦ ਭੰਗੂ ਨੇ 3.5 ਕਰੋੜ ਰੁਪਏ ਐਡਵਾਂਸ ਅਤੇ 1.5 ਕਰੋੜ ਰੁਪਏ ਕੰਮ ਹੋਣ ਤੋਂ ਬਾਅਦ ਦੇਣ ਲਈ ਸਹਿਮਤੀ ਪ੍ਰਗਟਾਈ ਸੀ। ਇਸ ਤੋਂ ਬਾਅਦ ਉਸ ਨੇ ਗਿਰਧਾਰੀ ਲਾਲ ਤੋਂ ਵਿਆਜ ’ਤੇ 3.5 ਕਰੋੜ ਰੁਪਏ ਲੈ ਲਏ, ਜਿਨ੍ਹਾਂ ਦਾ ਡੀਡੀ ਬਣਾਇਆ ਗਿਆ ਅਤੇ ਪੈਸਿਆਂ ਨੂੰ ਅਲੱਗ-ਅਲੱਗ ਫਰਮਾਂ ’ਚ ਪ੍ਰੀਤਮ ਕੋਟਭਾਈ ਦੇ ਕਹਿਣ ਅਨੁਸਾਰ ਟਰਾਂਸਫਰ ਕਰ ਦਿੱਤਾ ਗਿਆ ਸੀ।

Check Also

ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ

ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ …