15.6 C
Toronto
Tuesday, April 28, 2026
spot_img
Homeਪੰਜਾਬਵਿਆਹ ਲਈ ਇਸ਼ਤਿਹਾਰ ਦੇ ਕੇ ਚਰਚਾ 'ਚ ਸ਼ੇਰਗਿੱਲ

ਵਿਆਹ ਲਈ ਇਸ਼ਤਿਹਾਰ ਦੇ ਕੇ ਚਰਚਾ ‘ਚ ਸ਼ੇਰਗਿੱਲ

ਵਿਧਾਨ ਸਭਾ ਚੋਣਾਂ ਵਿਚ ਬਿਕਰਮ ਮਜੀਠੀਆ ਨੂੰ ਉਸਦੇ ਹਲਕੇ ਮਜੀਠਾ ਵਿਚ ਚੁਣੌਤੀ ਦੇਣ ਵਾਲੇ ਆਪ ਨੇਤਾ ਹਿੰਮਤ ਸਿੰਘ ਸ਼ੇਰਗਿੱਲ ਵਿਆਹ ਲਈ ਲੜਕੀ ਲੱਭ ਰਹੇ ਹਨ। ਉਨ੍ਹਾਂ ਨੇ ਅਖਬਾਰ ਵਿਚ ਇਸ਼ਤਿਹਾਰ ਦਿੱਤਾ ਹੈ। ਅਜਿਹਾ ਕਰਕੇ ਉਹ ਫਿਰ ਚਰਚਾ ਵਿਚ ਆ ਗਏ ਹਨ। ਉਸਦੀ ਇਸ ਕਾਰਵਾਈ ਨਾਲ ਇਹ ਸੁਨੇਹਾ ਗਿਆ ਹੈ ਕਿ ਆਪ ਨੇਤਾ ਆਪਣੇ ਵਿਆਹ ਵੀ ਆਮ ਲੋਕਾਂ ਵਾਂਗ ਅਖਬਾਰਾਂ ਵਿਚ ਇਸ਼ਤਿਹਾਰ ਦੇ ਕੇ ਕਰਦੇ ਹਨ। ਹਾਲਾਂਕਿ ਉਸਦਾ ਇਸ਼ਤਿਹਾਰ ਦੇਣ ਦਾ ਕਾਰਨ ਰਾਜਨੀਤੀ ਵਿਚ ਬਣੇ ਰਹਿਣਾ ਹੈ। ਕਿਉਂਕਿ ਆਮ ਤੌਰ ‘ਤੇ ਅਖਬਾਰ ਵਿਚ ਵਿਆਹ ਦਾ ਇਸ਼ਤਿਹਾਰ ਦਿੰਦੇ ਸਮੇਂ ਜ਼ਿਆਦਾਤਰ ਲੋਕ ਆਪਣਾ ਨਾਮ ਅਤੇ ਪਤਾ ਗੁਪਤ ਰੱਖਦੇ ਹਨ, ਪਰ ਸ਼ੇਰਗਿੱਲ ਨੇ ਆਪਣੀ ਈਮੇਲ ਦੇਣ ਦੇ ਨਾਮ ‘ਤੇ ਐਡ ਵਿਚ ਆਪਣਾ ਨਾਮ ਅਤੇ ਪਾਰਟੀ ਦਾ ਨਾਮ ਵੀ ਜ਼ਾਹਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਲਿਖਿਆ ਹੈ ਕਿ ਉਹ 38 ਸਾਲ ਦੇ 5 ਫੁੱਟ 8 ਇੰਚ ਲੰਬੇ ਸੁਪਰੀਮ ਕੋਰਟ ਅਤੇ ਹਾਈਕੋਰਟ ਦੇ ਵਕੀਲ ਹਨ। ਉਨ੍ਹਾਂ ਨੇ ਇੰਗਲੈਂਡ ਵਿਚ ਵਕਾਲਤ ਕੀਤੀ ਹੈ ਅਤੇ ਉਨ੍ਹਾਂ ਨੇ ਕੰਟੈਕਟ ਲਈ ਆਪਣਾ ਈਮੇਲ ਐਡਰੈਸ ਦਿੱਤਾ ਹੈ। ਹਾਲਾਂਕਿ ਏਨਾ ਜ਼ਰੂਰ ਹੈ ਕਿ ਇਸ ਤੋਂ ਪਹਿਲਾਂ ਕਿਸੇ ਵੀ ਰਾਜਨੇਤਾ ਨੇ ਇਸ ਤਰ੍ਹਾਂ ਵਿਆਹ ਲਈ ਇਸ਼ਤਿਹਾਰ ਨਹੀਂ ਦਿੱਤਾ।

 

RELATED ARTICLES
POPULAR POSTS