22.8 C
Toronto
Friday, September 4, 2026
spot_img
Homeਪੰਜਾਬਬਰਾੜ ਕਾਂਗਰਸ 'ਚ ਸ਼ਾਮਲ ਹੋਣ ਲਈ ਹੁੰਦਾ ਰਿਹਾ ਤਰਲੋ ਮੱਛੀ : ਕੈਪਟਨ...

ਬਰਾੜ ਕਾਂਗਰਸ ‘ਚ ਸ਼ਾਮਲ ਹੋਣ ਲਈ ਹੁੰਦਾ ਰਿਹਾ ਤਰਲੋ ਮੱਛੀ : ਕੈਪਟਨ ਅਮਰਿੰਦਰ

ਬਰਾੜ ਕਾਂਗਰਸ ‘ਚ ਸ਼ਾਮਲ ਹੋਣ ਲਈ ਹੁੰਦਾ ਰਿਹਾ ਤਰਲੋ ਮੱਛੀ : ਕੈਪਟਨ ਅਮਰਿੰਦਰਭਗਵੰਤ ਮਾਨ ਦਾ ਕਹਿਣਾ – ਬਰਾੜ ਨੇ ਪਤਾ ਨਹੀਂ ਕਿੰਨੀਆਂ ਪਾਰਟੀਆਂ ਬਦਲੀਆਂ
ਚੰਡੀਗੜ੍ਹ/ਬਿਊਰੋ ਨਿਊਜ਼
ਜਗਮੀਤ ਬਰਾੜ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਖੁਲਾਸੇ ਕੀਤੇ ਹਨ। ਕੈਪਟਨ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਜਗਮੀਤ ਬਰਾੜ ਕਾਂਗਰਸ ਵਿਚ ਸ਼ਾਮਲ ਹੋਣ ਲਈ ਤਰਲੋ ਮੱਛੀ ਹੋ ਰਹੇ ਸੀ, ਜਿਸ ਲਈ ਉਹ ਉਨ੍ਹਾਂ ਨੂੰ ਵਟਸਐਪ ‘ਤੇ ਮੈਸੇਜ ਕਰਕੇ ਕਾਂਗਰਸ ਵਿਚ ਸ਼ਾਮਲ ਕਰਨ ਲਈ ਬੇਨਤੀਆਂ ਕਰਦੇ ਰਹੇ। ਜਦੋਂ ਕਾਂਗਰਸ ਵਿਚ ਸ਼ਾਮਲ ਹੋਣ ਲਈ ਜਗਮੀਤ ਬਰਾੜ ਦੀ ਗੱਲ ਨਾ ਬਣੀ ਤਾਂ ਉਹ ਅਕਾਲੀ ਦਲ ਵਿਚ ਸ਼ਾਮਲ ਗਏ। ਕੈਪਟਨ ਨੇ ਦਾਅਵਾ ਕੀਤਾ ਕਿ ਜਗਮੀਤ ਬਰਾੜ ਬਠਿੰਡਾ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜਨਾ ਚਾਹੁੰਦੇ ਸਨ, ਪਰ ਇਹ ਗੱਲ ਨਹੀਂ ਬਣੀ।
ਇਸੇ ਦੌਰਾਨ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਕਹਿਣਾ ਸੀ ਕਿ ਸਾਰੀ ਜਨਤਾ ਜਾਣਦੀ ਹੈ ਕਿ ਜਗਮੀਤ ਬਰਾੜ ਨੇ ਕਿੰਨੀਆਂ ਪਾਰਟੀਆਂ ਬਦਲੀਆਂ ਹਨ। ਮਾਨ ਨੇ ਕਿਹਾ ਕਿ ਬਰਾੜ ਨੇ ਜਿਨ੍ਹਾਂ ਖਿਲਾਫ ਆਪਣੇ ਪਿਤਾ ਦੇ ਕਾਤਲ ਕਹਿ ਕੇ ਚੋਣ ਲੜੀ ਸੀ, ਅੱਜ ਉਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ।

RELATED ARTICLES
POPULAR POSTS