ਜਲੰਧਰ ‘ਚ ਅਧਿਕਾਰ ਰੈਲੀ; ਭਾਜਪਾ ਵਿਧਾਇਕਾਂ ਦੀ ਸੰਪਤੀ ਦੀ ਜਾਂਚ ਕਰਵਾਉਣ ਮੋਦੀ : ਸ਼ਰਮਾ
ਜਲੰਧਰ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਮੁਅੱਤਲ ਕੀਤੇ ਹੋਏ ઠਐਮਪੀ ਹਰਿੰਦਰ ਸਿੰਘ ਖਾਲਸਾ ਨੇ ਪਾਰਟੀ ਦੀ ਲੀਡਰਸ਼ਿਪ ਨੂੰ ਭੂੰਡਾਂ ਦਾ ਖੱਖਰ ਦੱਸਦਿਆਂ ਕਿਹਾ ਕਿ ਹੁਣ ਇਹ ਪੰਜਾਬ ‘ਤੇ ਕਬਜ਼ਾ ਕਰਨ ਦੀ ਤਾਕ ਵਿੱਚ ਹਨ। ਉਹ ਇੱਥੇ ਅਜੀਤ ਨਗਰ ਵਿਚ ਭਾਜਪਾ ਵਿੱਚੋਂ ਕੱਢੇ ਗਏ ਆਗੂ ਕਿਸ਼ਨ ਲਾਲ ਸ਼ਰਮਾ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ઠਕੀਤੀ ਗਈ ਅਧਿਕਾਰ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਹਰਿੰਦਰ ਸਿੰਘ ਖਾਲਸਾ ਨੇ ਸਭ ਤੋਂ ਵੱਧ ਨਿਸ਼ਾਨਾ ਆਪ ‘ਤੇ ਹੀ ਸਾਧਿਆ। ਉਨ੍ਹਾਂ ઠਕਿਹਾ ਕਿ ਆਪ ਦੇ ਆਗੂ ਵੀ ਪਹਿਲਾਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਸੀ ਤੇ ਆਪਣੇ ਆਪ ਨੂੰ ਇਸ ਤਰ੍ਹਾਂ ਪੇਸ਼ ਕਰਦੇ ਸਨ ਜਿਵੇਂ ਉਹ ਹੁਣੇ-ਹੁਣੇ ਹੀ ਫਾਂਸੀ ਦੇ ਤਖਤੇ ਤੋਂ ਉੱਤਰੇ ਹੋਣ ਪਰ ਉਹ ਨੌਟੰਕੀ ਹੀ ਨਿਕਲੇ। ਇਹ ਯੂ.ਪੀ ਤੇ ਬਿਹਾਰ ‘ਚੋਂ ਆਏ ਉਹੀ ਲੋਕ ਹਨ ਜੋ ਪਹਿਲਾਂ ਉਥੇ ਹੁੰਦੀਆਂ ਚੋਣਾਂ ਦੌਰਾਨ ਦੰਗੇ ਕਰਵਾਉਂਦੇ ਸਨ ਤੇ ਫਿਰ ਉਸ ‘ਚੋਂ ਸਰਕਾਰਾਂ ਬਣਾਉਂਦੇ ਹਨ। ਪੰਜਾਬ ਵਿੱਚ ਵੀ ਉਹੀ ਹੱਥਕੰਢੇ ਅਪਣਾ ਰਹੇ ਹਨ। ਚੋਣ ਮਨੋਰਥ ਪੱਤਰ ‘ਤੇ ਹਰਿਮੰਦਰ ਸਾਹਿਬ ਦੀ ਤਸਵੀਰ ਲਾ ਕੇ ਉਪਰ ਝਾੜੂ ਲਾ ਦਿੱਤਾ। ਫਿਰ ਮਲੇਰਕੋਟਲੇ ਵਾਲੀ ਘਟਨਾ ਵਿੱਚ ਵੀ ઠਇਨ੍ਹਾਂ ਦੇ ઠਆਗੂਆਂ ਦਾ ਨਾਂ ਵੱਜਣ ਲੱਗ ਪਿਆ। ਹਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਧਰਮ ਦੇ ਨਾਂ ‘ਤੇ ਇਹ ਕੋਝੀਆਂ ਖੇਡਾਂ ਖੇਡੀਆਂ ਜਾ ਰਹੀਆਂ ਹਨ। ਉਨ੍ਹਾਂ ‘ਸਿਪਾਹੀ ਦਾ ਦਿਲ’ ਨਾਂ ਦੀ ਕਵਿਤਾ ਸੁਣ ਕੇ ਆਪ ਦੀ ਤੁਲਨਾ ਭੂੰਡਾਂ ਨਾਲ ਕਰਦਿਆਂ ਕਿਹਾ ਕਿ ਗੁਲਾਬ ਵਰਗੇ ਪੰਜਾਬ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਰਾਜਨੀਤਕ ਪਾਰਟੀਆਂ ઠ50-60 ਸਾਲ ਪਹਿਲਾ ਮਹਾਤਮਾ ਗਾਂਧੀ ਦੇ ਨਾਂ ‘ਤੇ ਵੋਟਾਂ ਮੰਗਦੀਆਂ ਸਨ ਤੇ ਹੁਣ ਡਾ. ਅੰਬੇਦਕਰ ਦੇ ਨਾਂ ‘ਤੇ ਮੰਗ ਰਹੀਆਂ ਹਨ । ਸੂਬੇ ਵਿੱਚ ਨਸ਼ਿਆਂ ਦਾ ਜ਼ਿਕਰ ਕਰਦਿਆਂ ਖਾਲਸਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਬਹੁਤ ਹਨ ਪਰ ਇਕੱਲੇ ਪੰਜਾਬ ਵਿੱਚ ਹੀ ਨਹੀਂ ਹੋਰ ਸੂਬਿਆਂ ਵਿੱਚ ਵੀ ਨਸ਼ੇ ਹਨ। ਇਸ ਤੋਂ ਪਹਿਲਾ ਭਾਜਪਾ ਵਿਚੋਂ ਕੱਢੇ ਆਗੂ ਕਿਸ਼ਨ ਲਾਲ ਸ਼ਰਮਾ ਨੇ ਭਾਜਪਾ ਦੇ ਵਿਧਾਇਕ ਦਾ ਨਾਂ ਲਏ ਬਿਨਾਂ ਉਸ ਦੀ ਤੁਲਨਾ ਜਨਰਲ ਡਾਇਰ ਨਾਲ ਕੀਤੀ। ਉਨ੍ਹਾਂ ਕਿਹਾ ਕਿ ਇਸ ਆਗੂ ਨੇ ਰਾਜਨੀਤੀ ਨੂੰ ਵਪਾਰ ਬਣਾ ਲਿਆ ਹੋਇਆ ਹੈ ਤੇ ਨਸ਼ੇ ਦੇ ਤਸਕਰਾਂ ਨੂੰ ਆਪਣੀਆਂ ਗੱਡੀਆਂ ਵਿਚ ਬਿਠਾਉਂਦੇ ਹਨ। ਕਿਸ਼ਨ ਲਾਲ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ 7-8 ਵਿਧਾਇਕਾਂ ਦੇ ਨਾ ਭੇਜੇ ਹਨ ਕਿ ਇਨ੍ਹਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਉ ਕਿ ਕਿਵੇਂ ਇਹ ਕਰੋੜਾਂਪਤੀ ਬਣ ਗਏ। ਇਸ ਮੌਕੇ ਸ਼ਹੀਦ ਊਧਮ ਸਿੰਘ ਦੇ ਦੋਹਤੇ ਹਰਪਾਲ ਸਿੰਘ ਤੇ ਸ਼ਹੀਦ ਸੁਖਦੇਵ ਸਿੰਘ ਦੇ ਦੋਹਤੇ ਵਿਸ਼ਾਲ ਨਈਅਰ ਨੇ ਵੀ ਸੰਬੋਧਨ ਕਰਦਿਆ ਮੌਜੂਦਾ ਸਰਕਾਰ ਨੂੰ ਭ੍ਰਿਸ਼ਟ ਦੱਸਿਆ। ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਜਿਹੜੇ ਹੋਰਡਿੰਗ ਲਾਏ ਹੋਏ ਸਨ ਉਨ੍ਹਾਂ ਵਿੱਚ ਆਪ ਦੇ ਐਮਪੀ ਡਾ. ਧਰਮਵੀਰ ਗਾਂਧੀ, ਪਰਗਟ ਸਿੰਘ, ਸਿਮਰਜੀਤ ਸਿੰਘ ਬੈਂਸ, ਤੇ ਡਾ. ਨਵਜੋਤ ਕੌਰ ਸਿੱਧੂ ਦੀਆਂ ਤਸਵੀਰਾਂ ਵੀ ਲਾਈਆਂ ਹੋਈਆਂ ਸਨ ਪਰ ਇਨ੍ਹਾਂ ਆਗੂਆਂ ਵਿੱਚੋਂ ਕੋਈ ਵੀ ਨਹੀਂ ਆਇਆ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …