ਖਡੂਰ ਸਾਹਿਬ/ਬਿਊਰੋ ਨਿਊਜ਼
ਪਿੰਡ ਕੱਲ੍ਹਾ ਵਿਖੇ ਇਕ ਤਾਂਤਰਿਕ ਵੱਲੋਂ ਕਿਸੇ ਵਿਅਕਤੀ ਨੂੰ ਔਲਾਦ ਦੇਣ ਲਈ ਘਿਨਾਉਣੀ ਹਰਕਤ ਕਰਦਿਆਂ ਆਪਣੀ ਸਾਲੀ ਦੇ ਢਾਈ ਸਾਲਾ ਮਾਸੂਮ ਬੱਚੇ ਦੀ ਬਲੀ ਦੇ ਦਿੱਤੀ। ਤਾਂਤਰਿਕ ਨੇ ਮਾਸੂਮ ਬੱਚੇ ਦੀ ਆਪਣੇ ਘਰ ਵਿਚ ਹੀ ਗਲਾ ਘੁੱਟ ਕੇ ਅਤੇ ਜ਼ਮੀਨ ‘ਤੇ ਪਟਕ-ਪਟਕ ਕੇ ਉਸ ਨੂੰ ਜਾਨੋਂ ਮਾਰ ਦਿੱਤਾ।
ਤਾਂਤਰਿਕ ਦੀ ਸਾਲੀ ਵੱਲੋਂ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦੇਣ ਤੋਂ ਬਾਅਦ ਪੁਲਿਸ ਚਾਕੀ ਕੰਗ ਦੇ ਇੰਚਾਰਜ ਏ. ਐੱਸ. ਆਈ. ਹਰਸ਼ਾ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਤਾਂਤਰਿਕ ਨੂੰ ਗ੍ਰਿਫ਼ਤਾਰ ਕਰਕੇ ਬੱਚੇ ਦੀ ਲਾਸ਼ ਨੂੰ ਆਪਣੇઠਕਬਜ਼ੇ ਵਿਚ ਲੈ ਲਿਆ ਅਤੇ ਤਾਂਤਰਿਕ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਇਸ ਮੌਕੇ ਏ.ਐੱਸ.ਆਈ. ਹਰਸ਼ਾ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕਿ ਦੋਸ਼ੀ ਜੈ ਪ੍ਰਕਾਸ਼ ਗੁਪਤਾ ਪੁੱਤਰ ਦੀਨਾ ਨਾਥ, ਜੋ ਕਿ ਪਹਿਲਾਂ ਉੱਤਰ ਪ੍ਰਦੇਸ਼ ਦੇ ਪਿੰਡ ਪੱਖਰਵਿੰਡ ਜ਼ਿਲ੍ਹਾ ਪਟਰੋਨ ਦਾ ਰਹਿਣ ਵਾਲਾ ਸੀ ਤੇ ਹੁਣ ਪਿਛਲੇ 10 ਸਾਲ ਦੇ ਲਗਭਗ ਪਿੰਡ ਕੱਲ੍ਹਾ ਜ਼ਿਲ੍ਹਾ ਤਰਨ ਤਾਰਨ ਵਿਚ ਰਹਿ ਰਿਹਾ ਸੀ, ਤੇ ਇਹ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚ ਪਾ ਕੇ ਪੁੱਛਾਂ ਦੇਣ, ਧਾਗੇ-ਤਵੀਤ ਅਤੇ ਤਾਂਤਰਿਕ ਵਿੱਦਿਆ ਰਾਹੀਂ ਲੋਕਾਂ ਦੇ ਅੜ੍ਹੇ ਕੰਮਾਂ ਨੂੰ ਹੱਲ ਕਰਨ ਦਾ ਦਾਅਵਾ ਕਰਦਾ ਸੀ, ਜਿਸ ਤੋਂ ਮੋਟੀ ਕਮਾਈ ਕਰਕੇ ਪਿੰਡ ਕੱਲ੍ਹਾ ਵਿਖੇ ਇਸਨੇ ਜ਼ਮੀਨ ਖ਼ਰੀਦ ਕੇ ਵਧੀਆ ਘਰ ਵੀ ਬਣਾਇਆ ਹੈ।