6.7 C
Toronto
Thursday, November 6, 2025
spot_img
Homeਪੰਜਾਬਸੋਢੀ, ਸਿੱਧੂ ਤੇ ਸੋਨੀ ਸਣੇ ਕਈ ਆਗੂ ਕਾਂਗਰਸ ਵਿਚ ਸ਼ਾਮਲ

ਸੋਢੀ, ਸਿੱਧੂ ਤੇ ਸੋਨੀ ਸਣੇ ਕਈ ਆਗੂ ਕਾਂਗਰਸ ਵਿਚ ਸ਼ਾਮਲ

sidhu-sodi-in-conagrews-copy-copyਚੰਡੀਗੜ੍ਹ : ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਮੁੜ ਜਿੱਥੇ ਅਕਾਲੀ ਦਲ ਨੂੰ ਝਟਕਾ ਦਿੱਤਾ ਹੈ ਉੱਥੇ ‘ਆਪ’ ਨੂੰ ਵੀ ਝਟਕਾ ਲਾਇਆ ਹੈ। ਤਲਵੰਡੀ ਸਾਬੋ ਤੋਂ ਅਕਾਲੀ ਆਗੂ ਤੇ ਸਾਬਕਾ ਆਈਏਐੱਸ ਅਧਿਕਾਰੀ ਬਲਬੀਰ ਸਿੰਘ ਸਿੱਧੂ, ਲੁਧਿਆਣਾ ਦੇ ਸਾਬਕਾ ਐੱਮਪੀ ਗੁਰਚਰਨ ਸਿੰਘ ਗ਼ਾਲਿਬ ਦੇ ਬੇਟੇ ਸੋਨੀ ਗ਼ਾਲਿਬ ਤੇ ਜਲੰਧਰ ਦੇ ਸੇਵਾ ਮੁਕਤ ਆਈਜੀ ਓਲੰਪੀਅਨ ਤੇ ‘ਆਪ’ ਦੇ ਮੈਂਬਰ ਸੁਰਿੰਦਰ ਸਿੰਘ ਸੋਢੀ ਨੇ ਸੋਮਵਾਰ ਨੂੰ ਕਾਂਗਰਸ ਦੀ ਮੈਂਬਰਸ਼ਿਪ ਹਾਸਲ ਕਰ ਲਈ। ਦੂਜੇ ਪਾਸੇ ਲੁਧਿਆਣਾ ਤੋਂ ਦੋ ਵਾਰ ਆਜ਼ਾਦ ਕੌਂਸਲਰ ਰਹੇ ਮੇਲਾ ਸਿੰਘ ਨੇ ਵੀ ਕਾਂਗਰਸ ਦੀ ਮੈਂਬਰੀ ਹਾਸਲ ਕਰ ਲਈ। ਕਾਂਗਰਸ ਵਿਚ ਲਗਾਤਾਰ ਅਕਾਲੀਆਂ ਤੇ ‘ਆਪ’ ਆਗੂਆਂ ਦੇ ਆਉਣ ਤੋਂ ਉਤਸ਼ਾਹਿਤ ਕੈਪਟਨ ਨੇ ਕਿਹਾ ਕਿ ਪਿਛਲੀ ਵਾਰ ਕਾਂਗਰਸ ਛੱਡ ਕੇ ਲੋਕ ਜਾ ਰਹੇ ਸਨ ਪਰ ਇਸ ਵਾਰ ਕਾਂਗਰਸ ਵਿਚ ਆ ਰਹੇ ਹਨ। ਇਹ ਸ਼ੁੱਭ ਸੰਕੇਤ ਹੈ। ਦੂਜੇ ਪਾਸੇ ਪਾਰਟੀ ‘ਚ ਉੱਠ ਰਹੀ ਆਵਾਜ਼ ਸਬੰਧੀ ਕੈਪਟਨ ਨੇ ਕਿਹਾ ਕਿ ਸਿਆਸਤ ‘ਚ ਇਹ ਚੀਜ਼ਾਂ ਚੱਲਦੀਆਂ ਹੀ ਰਹਿੰਦੀਆਂ ਹਨ। ਲੋਕ ਆਉਂਦੇ ਜਾਂਦੇ ਰਹਿੰਦੇ ਹਨ। ਜੇ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਪਾਰਟੀ ਹਾਈ ਕਮਾਂਡ ਨੂੰ ਲਿਖਤੀ ਰੂਪ ‘ਚ ਆਪਣਾ ਸੁਝਾਅ ਦੇ ਸਕਦਾ ਹੈ। ਸਾਬਕਾ ਐੱਮਪੀ ਗੁਰਚਰਨ ਸਿੰਘ ਗ਼ਾਲਿਬ ਦੇ ਬੇਟੇ ਸੋਨੀ ਗ਼ਾਲਿਬ ਇਕ ਨੌਜਵਾਨ ਆਗੂ ਹਨ ਜੋ ਆਪਣੇ ਪਿਤਾ ਦੀ ਸਹਾਇਤਾ ਕਰ ਰਹੇ ਸਨ ਤੇ ਉਹ 2009 ਵਿਚ ਅਕਾਲੀ ਦਲ ‘ਚ ਸ਼ਾਮਲ ਹੋ ਗਏ ਸਨ।
ਬਲਬੀਰ ਸਿੰਘ ਸਿੱਧੂ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਹਨ ਜਦਕਿ ਸੋਢੀ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲੈ ਕੇ ਸਿਰਫ ਪੰਜ ਮਹੀਨੇ ਪਹਿਲਾਂ ਹੀ ‘ਆਪ’ ਵਿਚ ਸ਼ਾਮਲ ਹੋਏ ਸਨ। ਉਹ ਇਕ ਸੀਨੀਅਰ ਪੁਲਿਸ ਅਧਿਕਾਰੀ ਹੋਣ ਤੋਂ ਇਲਾਵਾ ਅਰਜੁਨ ਐਵਾਰਡੀ ਵੀ ਹਨ ਜੋ 1980 ਓਲੰਪਕਿਸ ਵਿਚ ਸੋਨੇ ਦਾ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਸਨ। ਉਨ੍ਹਾਂ ਨੇ ਏਸ਼ੀਅਨ ਖੇਡਾਂ ਵਿਚ ਚਾਂਦੀ ਦਾ ਮੈਡਲ ਤੇ ਚੈਂਪੀਅਨਜ਼ ਟਰਾਫੀ ਵਿਚ ਕਾਂਸੇ ਦਾ ਮੈਡਲ ਵੀ ਜਿੱਤਿਆ ਸੀ।

RELATED ARTICLES
POPULAR POSTS