Breaking News
Home / ਪੰਜਾਬ / ਹਜ਼ੂਰ ਸਾਹਿਬ ਵਿਖੇ ਫਸੇ ਹਜਾਰਾਂ ਸ਼ਰਧਾਲੂ ਪੰਜਾਬ ਪਹੁੰਚਣੇ ਸ਼ੁਰੂ

ਹਜ਼ੂਰ ਸਾਹਿਬ ਵਿਖੇ ਫਸੇ ਹਜਾਰਾਂ ਸ਼ਰਧਾਲੂ ਪੰਜਾਬ ਪਹੁੰਚਣੇ ਸ਼ੁਰੂ

ਪੰਜਾਬ ਸਰਕਾਰ ਨੇ ਕੱਢੇ ਦੂਜੇ ਸੂਬਿਆਂ ‘ਚ ਫਸੇ 152 ਵਿਦਿਆਰਥੀ
ਪੀਆਰਟੀਸੀ ਦੀਆਂ ਬੱਸਾਂ ਰਾਹੀਂ ਭੇਜਿਆ ਘਰ

ਬਠਿੰਡਾ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਕਦਮੀ ਅਤੇ ਕੇਂਦਰ ਅਤੇ ਮਹਾਂਰਾਸ਼ਟਰ ਸਰਕਾਰ ਦੇ ਤਾਲਮੇਲ ਦੇ ਸਦਕਾ ਹਜ਼ੂਰ ਸਾਹਿਬ ਵਿਖੇ ਫਸੇ 3 ਹਜ਼ਾਰ ਦ ਕਰੀਬ ਸ਼ਰਧਾਲੂਆਂ ਨੂੰ ਪੰਜਾਬ ਰੋਡਵੇਜ਼ ਦੀਆਂ ਬੱਸਾਂ ਰਾਹੀਂ ਪੰਜਾਬ ਲਿਆਉਣ ਦਾ ਕਾਰਜ ਜਾਰੀ ਹੈ। ਕਈ ਬੱਸਾਂ ਪੰਜਾਬ ਅੱਪੜ ਗਈਆਂ ਤੇ ਕਈ ਅਜੇ ਸ਼ਰਧਾਲੂ ਨੂੰ ਲੈ ਕੇ ਆ ਰਹੀਆਂ ਹਨ। ਇਸੇ ਤਰ੍ਹਾਂ ਰਾਜਸਥਾਨ ਦੀ ਸਿੱਖਿਆ ਨਗਰੀ ਕੋਟਾ ‘ਚ ਫਸੇ ਹੋਏ ਪੰਜਾਬ ਦੇ 152 ਵਿਦਿਆਰਥੀ ਅੱਜ ਵਾਪਸ ਪੰਜਾਬ ਪਰਤ ਆਏ। ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਮੈਡੀਕਲ ਚੈਕਅੱਪ ਤੋਂ ਬਾਅਦ ਪੀ ਆਰ ਟੀ ਸੀ ਦੀਆਂ ਬੱਸਾਂ ਰਾਹੀਂ ਇਨ੍ਹਾਂ ਦੇ ਜ਼ਿਲ੍ਹਿਆਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਘਰ ਵਾਪਸੀ ਲਈ ਕੀਤੇ ਪ੍ਰਬੰਧਾਂ ਬਦਲੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ। ਬਠਿੰਡਾ ਰਸਤੇ ਪੰਜਾਬ ਪਰਤੇ ਇਨ੍ਹਾਂ ਵਿਦਿਆਰਥੀਆਂ ‘ਚ ਬਠਿੰਡੇ ਦੇ 24 ਵਿਦਿਆਰਥੀ, ਬਰਨਾਲਾ ਦਾ ਇੱਕ, ਲੁਧਿਆਣਾ ਦੇ 25, ਹੁਸ਼ਿਆਰਪੁਰ ਦੇ ਦੋ, ਤਰਨਤਾਰਨ ਦਾ ਇੱਕ, ਅੰਮ੍ਰਿਤਸਰ ਦੇ ਨੌਂ, ਗੁਰਦਾਸਪੁਰ ਦੇ 13, ਪਠਾਨਕੋਟ ਦੇ 16, ਫਰੀਦਕੋਟ ਦੇ ਦੋ, ਫਿਰੋਜ਼ਪੁਰ ਦੇ ਛੇ, ਮੁਕਤਸਰ ਦੇ ਦੋ, ਫਾਜ਼ਿਲਕਾ ਦੇ 14, ਮੋਗਾ ਦਾ ਇੱਕ, ਜਲੰਧਰ ਦੇ 10, ਕਪੂਰਥਲਾ ਦੇ ਚਾਰ, ਮਾਨਸਾ ਦੇ ਪੰਜ, ਸੰਗਰੂਰ ਦੇ ਦੋ, ਪਟਿਆਲਾ ਦੇ ਚਾਰ, ਫਤਿਹਗੜ੍ਹ ਸਾਹਿਬ ਦੇ ਤਿੰਨ, ਰੁਪਨਗਰ ਦੇ ਦੋ, ਮੇਹਾਲੀ ਦੋ ਅਤੇ ਚੰਡੀਗੜ੍ਹ ਦੇ ਚਾਰ ਵਿਦਿਆਰਥੀ ਸ਼ਾਮਲ ਹਨ।

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …