Breaking News
Home / ਪੰਜਾਬ / ਰਾਜਪੁਰਾ ‘ਚ ਕਰੋਨਾ ਨਾਲ ਹੋਈ ਪਹਿਲੀ ਮੌਤ

ਰਾਜਪੁਰਾ ‘ਚ ਕਰੋਨਾ ਨਾਲ ਹੋਈ ਪਹਿਲੀ ਮੌਤ

ਪੰਜਾਬ ‘ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 19
ਕਰੋਨਾ ਪੀੜਤਾਂ ਦਾ ਅੰਕੜਾ ਪੰਜਾਬ ਵਿਚ ਵੀ 337 ਤੋਂ ਪਾਰ

ਪਟਿਆਲਾ/ਬਿਊਰੋ ਨਿਊਜ਼
ਪੰਜਾਬ ਵਿਚ ਬੁਰੀ ਤਰ੍ਹਾਂ ਪੈਰ ਪਸਾਰ ਚੁੱਕੇ ਕਰੋਨਾ ਵਾਇਰਸ ਨੇ ਅੱਜ ਰਾਜਪੁਰਾ ਦੀ 63 ਕਮਲੇਸ਼ ਰਾਣੀ ਨੂੰ ਵੀ ਨਿਗਲ ਲਿਆ ਅਤੇ ਇਹ ਪਟਿਆਲਾ ਜ਼ਿਲ੍ਹੇ ‘ਚ ਕਰੋਨਾ ਨਾਲ ਹੋਣ ਵਾਲੀ ਪਹਿਲੀ ਮੌਤ ਹੈ। ਕਮਲੇਸ਼ ਰਾਣੀ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ। ਦੱਸ ਦਈਏ ਕਿ ਰਾਜਪੁਰਾ ਦੀ ਕਮਲੇਸ਼ ਰਾਣੀ ਕੁਝ ਦਿਨ ਪਹਿਲਾਂ ਕਰੋਨਾ ਤੋਂ ਪੀੜਤ ਪਾਈ ਗਈ ਸੀ ਜਿਸ ਦੀ ਅੱਜ ਮੌਤ ਹੋ ਗਈ ਹੈ। ਰਾਜਪੁਰਾ ‘ਚ ਹੁਣ ਤੱਕ ਕੋਰੋਨਾਵਾਰਿਸ ਦੇ 42 ਮਾਮਲੇ ਸਾਹਮਣੇ ਆ ਚੁੱਕੇ ਹਨ। ਦੂਜੇ ਪਾਸੇ ਪੰਜਾਬ ਦਾ ਜਲੰਧਰ ਜ਼ਿਲ੍ਹਾ ਵੀ ਕਰੋਨਾ ਦੀ ਲਪੇਟ ਵਿਚ ਬੁਰੀ ਤਰ੍ਹਾਂ ਆ ਚੁੱਕਿਆ ਹੈ, ਲੰਘੇ ਕੱਲ੍ਹ ਜਲੰਧਰ ਵਿਚ 9 ਨਵੇਂ ਕਰੋਨਾ ਦੇ ਕੇਸ ਸਾਹਮਣੇ ਆਉਣ ਨਾਲ ਜਲੰਧਰ ਜ਼ਿਲ੍ਹੇ ਵਿਚ ਕਰੋਨਾ ਪੀੜਤਾਂ ਦੀ ਗਿਣਤੀ 78 ਹੋ ਗਈ ਹੈ ਜੋ ਕਿ ਪੰਜਾਬ ਵਿਚ ਸਭ ਤੋਂ ਜ਼ਿਆਦਾ ਹੈ। ਤਰਨ ਤਾਰਨ ਜ਼ਿਲ੍ਹਾ ਹੁਣ ਤੱਕ ਕਰੋਨਾ ਤੋਂ ਬਚਿਆ ਹੋਇਆ ਸੀ ਪ੍ਰੰਤੂ ਅੱਜ ਇਥੇ ਵੀ 5 ਕਰੋਨਾ ਪੀੜਤ ਮਰੀਜ ਸਾਹਮਣੇ ਆਏ। ਪੰਜਾਬ ਵਿਚ ਕਰੋਨਾ ਪੀੜਤਾਂ ਦੀ ਗਿਣਤੀ 327 ਨੂੰ ਪਾਰ ਚੁੱਕੀ ਹੈ। ਚੰਡੀਗੜ੍ਹ ਵਿੱਚ ਵੀ ਅੱਜ ਚਾਰ ਨਵੇਂ ਮਾਮਲੇ ਸਾਹਮਣੇ ਆਏ। ਤਿੰਨ ਕੇਸ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32 ਦੇ ਹਨ, ਜਿੱਥੇ ਐਨੇਸਥੀਸੀਆ ਵਿਭਾਗ ਦੇ ਇਕ ਡਾਕਟਰ ਅਤੇ ਦੋ ਨਰਸਾਂ ਕਰੋਨਾ ਤੋਂ ਪੀੜਤ ਪਾਏ ਗਏ ਅਤੇ ਚੌਥਾ ਕੇਸ ਬਾਪੂ ਧਾਮ ਕਲੋਨੀ ਵਿਖੇ ਸਾਹਮਣੇ ਆਇਆ ਹੈ, ਜੋ ਪਹਿਲਾਂ ਕਰੋਨਾ ਤੋਂ ਪੀੜਤ ਵਿਅਕਤੀ ਦਾ ਗਵਾਂਢੀ ਹੈ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …