4.8 C
Toronto
Saturday, April 25, 2026
spot_img
Homeਪੰਜਾਬਹੁਣ ਮੋਦੀ ਦੀ 'ਮਨ ਕੀ ਬਾਤ' ਆਈ ਕੈਪਟਨ ਦੇ ਨਿਸ਼ਾਨੇ 'ਤੇ

ਹੁਣ ਮੋਦੀ ਦੀ ‘ਮਨ ਕੀ ਬਾਤ’ ਆਈ ਕੈਪਟਨ ਦੇ ਨਿਸ਼ਾਨੇ ‘ਤੇ

logo-2-1-300x105-3-300x105ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਹੈਰਾਨੀ ਪ੍ਰਗਟਾਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਵਿਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਪਣੇ ਸੂਬੇ ਗੁਜਰਾਤ ਵਿਚ ਦਲਿਤ ਲੜਕਿਆਂ ਨਾਲ ਹੋਈ ਕੁੱਟਮਾਰ ਦੀ ਘਟਨਾ ਸਬੰਧੀ ਹਮਦਰਦੀ ਦਾ ਇੱਕ ਵੀ ਸ਼ਬਦ ਨਹੀਂ ਕਿਹਾ। ਇਸ ਦੌਰਾਨ ਦੱਖਣੀ ਅਫਰੀਕਾ ਨੂੰ ਆਪਣੇ ਵਾਸਤੇ ਤੀਰਥ ਯਾਤਰਾ ਦੀ ਤਰ੍ਹਾਂ ਦੱਸਦਿਆਂ ਉਥੇ ਸਮਾਨਤਾ ਲਈ ਸੰਘਰਸ਼ ਕਰਨ ਵਾਲੇ ਲੋਕਾਂ ਨਾਲ ਮਿਲਣ ਦਾ ਮੌਕਾ ਪਾਉਣ ਦੀ ਗੱਲ ਕਰਨ ਵਾਲੇ ਮੋਦੀ ‘ਤੇ ਚੁਟਕੀ ਲੈਂਦਿਆਂ ਕੈਪਟਨ ਨੇ ਕਿਹਾ ਕਿ ਮੋਦੀ ਨੂੰ ਪਹਿਲਾਂ ਆਪਣੇ ਗ੍ਰਹਿ ਸੂਬੇ ਵਿਚ ‘ਤੀਰਥ ਯਾਤਰਾ’ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੰਗੇ ਕੰਮ ਦੀ ਸ਼ੁਰੂਆਤ ਘਰ ਤੋਂ ਹੀ ਹੁੰਦੀ ਹੈ। ઠਕੈਪਟਨ ਨੇ ਕਿਹਾ ਕਿ ਮੋਦੀ ਚਾਹੁੰਦੇ ਹਨ ਕਿ ਹਰ ਭਾਰਤ ਵਾਸੀ ਆਜ਼ਾਦੀ ਦਿਵਸ ਨੂੰ ਰਸਮੀ ਤੌਰ ‘ਤੇ ਮਨਾਉਣ। ਬੀਤੇ 69 ਸਾਲਾਂ ਤੋਂ ਹਰੇਕ ਭਾਰਤ ਵਾਸੀ ਅਜਿਹਾ ਕਰ ਰਿਹਾ ਹੈ, ਇਸ ਲਈ ਕਿਸੇ ਨੂੰ ਇਸ ਦੀ ਯਾਦ ਦਿਵਾਉਣ ਦੀ ਲੋੜ ਨਹੀਂ ਹੈ।

RELATED ARTICLES
POPULAR POSTS