-2.8 C
Toronto
Wednesday, March 4, 2026
spot_img
HomeਕੈਨੇਡਾFront‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਤਰਨ ਤਾਰਨ ਦੇ ਐਸ ਐਸ ਪੀ...

‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਤਰਨ ਤਾਰਨ ਦੇ ਐਸ ਐਸ ਪੀ ’ਤੇ ਲਗਾਏ ਗੰਭੀਰ ਆਰੋਪ

‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਤਰਨ ਤਾਰਨ ਦੇ ਐਸ ਐਸ ਪੀ ’ਤੇ ਲਗਾਏ ਗੰਭੀਰ ਆਰੋਪ

ਵਿਧਾਇਕ ਲਾਲਪੁਰਾ ਨੇ ਐਸ ਐਸ ਪੀ ਨੂੰ ਦੱਸਿਆ ਕਾਇਰ

ਤਰਨ ਤਾਰਨ/ਬਿਊਰੋ ਨਿਊਜ਼ : ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਤਰਨ ਤਾਰਨ ਦੇ ਐਸ ਐਸ ਪੀ ਗੁਰਮੀਤ ਸਿੰਘ ਚੌਹਾਨ ’ਤੇ ਕਈ ਗੰਭੀਰ ਆਰੋਪ ਲਗਾਏ। ਲਾਲਪੁਰਾ ਨੇ ਸ਼ੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਐਸ ਐਸ ਪੀ ’ਤੇ ਆਰੋਪ ਲਗਾਉਂਦੇ ਹੋਏ ਆਪਣੀ ਸਕਿਓਰਿਟੀ ਵਾਪਸ ਕਰਨ ਦੀ ਗੱਲ ਵੀ ਆਖੀ ਹੈ। ਵਿਧਾਇਕ ਨੇ ਅੱਗੇ ਕਿਹਾ ਕਿ ਐਸ ਐਸ ਪੀ ਮੈਂ ਤਾਂ ਸਮਝਦਾ ਸੀ ਕਿ ਤੂੰ ਸਿਰਫ਼ ਚੋਰਾਂ ਨਾਲ ਹੀ ਰਲਿਆ ਹੋਇਆ ਹੈਂ ਪ੍ਰੰਤੂ ਮੈਨੂੰ ਤਾਂ ਹੁਣ ਪਤਾ ਲੱਗਿਆ ਹੈ ਕਿ ਤੂੰ ਕਾਇਰ ਵੀ ਹੈ। ਉਨ੍ਹਾਂ ਅੱਗੇ ਕਿਹਾ ਕਿ ਐਸ ਐਸ ਪੀ ਇਕ ਮਹੀਨੇ ਦੇ ਲਈ ਅਧਿਕਾਰੀਆਂ ਦੀ ਨਿਯੁਕਤੀ ਕਰਦਾ ਹੈ ਅਤੇ ਉਨ੍ਹਾਂ ਕੋਲੋਂ ਪੈਸੇ ਲੈਂਦਾ ਹੈ। ਉਧਰ ਇਸ ਸਬੰਧੀ ਐਸ ਐਸ ਪੀ ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਵਿਧਾਇਕ ਵੱਲੋਂ ਉਨ੍ਹਾਂ ’ਤੇ ਜੋ ਗੰਭੀਰ ਆਰੋਪ ਲਗਾਏ ਗਏ ਹਨ ਅਤੇ ਉਹ ਇਸ ਦਾ ਜਵਾਬ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਵਾਬ ਉਨ੍ਹਾਂ ਦੇ ਸੀਨੀਅਰ ਅਧਿਕਾਰੀ ਹੀ ਦੇਣਗੇ। ਵਿਧਾਇਕ ਦੇ ਰਿਸ਼ਤੇਦਾਰਾਂ ਦੀ ਗਿ੍ਰਫ਼ਤਾਰੀ ਸਬੰਧੀ ਗੱਲ ਕਰਦਿਆਂ ਐਸ ਐਸ ਪੀ ਨੇ ਦੱਸਿਆ ਕਿ ਗੈਰਕਾਨੂੰਨੀ ਮਾਈਨਿੰਗ ਦੀ ਸੂਚਨਾ ਮਿਲਣ ’ਤੇ ਕੀਤੀ ਗਈ ਛਾਪੇਮਾਰੀ ’ਚ ਫੜੇ ਗਏ ਵਿਅਕਤੀਆਂ ’ਚੋਂ ਇਕ ਵਿਅਕਤੀ ਵਿਧਾਇਕ ਦਾ ਰਿਸ਼ਤੇਦਾਰ ਹੈ।

RELATED ARTICLES
POPULAR POSTS