ਉਡਾਣ ’ਚ ਦੇਰੀ ਤੋਂ ਨਰਾਜ਼ ਯਾਤਰੀ ਨੇ ਇੰਡੀਗੋ ਦੇ ਪਾਇਲਟ ’ਤੇ ਕੀਤਾ ਹਮਲਾ January 16, 2024 ਉਡਾਣ ’ਚ ਦੇਰੀ ਤੋਂ ਨਰਾਜ਼ ਯਾਤਰੀ ਨੇ ਇੰਡੀਗੋ ਦੇ ਪਾਇਲਟ ’ਤੇ ਕੀਤਾ ਹਮਲਾ ਸਿਵਲ ਏਵੀਏਸ਼ਨ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ ਨੇ ਇਸ ਘਟਨਾ ਦਾ ਲਿਆ ਗੰਭੀਰ ਨੋਟਿਸ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੇ ਹਵਾਈ ਅੱਡੇ ’ਤੇ ਉਡਾਣ ਵਿਚ ਦੇਰ ਹੋਣ ਦਾ ਐਲਾਨ ਕਰ ਰਹੇ ਇੰਡੀਗੋ ਦੇ ਪਾਇਲਟ ’ਤੇ ਯਾਤਰੀ ਨੇ ਹਮਲਾ ਕਰ ਦਿੱਤਾ। ਐਤਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਦੀ ਦੀ ਕਥਿਤ ਵੀਡੀਓ ਸ਼ੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ। ਇਹ ਯਾਤਰੀ ਉਡਾਨ ਵਿਚ 13 ਘੰਟੇ ਦੀ ਹੋ ਰਹੀ ਦੇਰੀ ਤੋਂ ਨਰਾਜ਼ ਸੀ ਅਤੇ ਇਹ ਘਟਨਾ ਦਿੱਲੀ ਤੋਂ ਗੋਆ ਜਾਣ ਵਾਲੀ ਇੰਡੀਗੋ ਦੀ ਫਲਾਈਟ ਦੀ ਹੈ। ਇਸ ਫਲਾਈਟ ਨੇ ਸਵੇਰੇ 7 ਵੱਜ ਕੇ 40 ਮਿੰਟ ’ਤੇ ਉਡਾਨ ਭਰਨੀ ਸੀ, ਜੋ ਧੁੰਦ ਦੇ ਕਾਰਨ ਲੇਟ ਹੋਈ ਸੀ। ਇਸ ਘਟਨਾ ਦਾ ਫਲਾਈਟ ਵਿਚ ਮੌਜੂਦ ਵਿਅਕਤੀਆਂ ਨੇ ਵੀ ਵਿਰੋਧ ਕੀਤਾ। ਇੰਡੀਗੋ ਨੇ ਉਸ ਯਾਤਰੀ ਦੇ ਖਿਲਾਫ ਐਫ.ਆਈ.ਆਰ. ਦਰਜ ਕਰਵਾ ਦਿੱਤੀ ਹੈ। ਇਸਦੇ ਚੱਲਦਿਆਂ ਦਿੱਲੀ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਉਸ ਯਾਤਰੀ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਧਰ ਦੂਜੇ ਪਾਸੇ ਸਿਵਲ ਏਵੀਏਸ਼ਨ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ ਨੇ ਇਸ ਘਟਨਾ ਦਾ ਗੰਭੀਰਤਾ ਨਾਲ ਨੋਟਿਸ ਲਿਆ ਅਤੇ ਕਿਹਾ ਕਿ ਕਿਸੇ ਵੀ ਯਾਤਰੀ ਦਾ ਅਜਿਹਾ ਵਿਵਹਾਰ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਮਾਮਲਿਆਂ ਵਿਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 2024-01-16 Parvasi Chandigarh Share Facebook Twitter Google + Stumbleupon LinkedIn Pinterest