ਕਿਹਾ – ਸਿਆਸੀ ਰੈਲੀਆਂ ਕਰਨ ਵਾਲਿਆਂ ਨੂੰ ਕਰੋਨਾ ਕਿਉਂ ਨਹੀਂ ਕੁਝ ਕਹਿੰਦਾ
ਅੰਮ੍ਰਿਤਸਰ/ਬਿਊਰੋ ਨਿਊਜ਼
ਕਰੋਨਾ ਦੇ ਵਧਦੇ ਖਤਰੇ ਵਿਚਾਲੇ ਇਕ ਪਾਸੇ ਸਿਆਸੀ ਰੈਲੀਆਂ ਦਾ ਦੌਰ ਜਾਰੀ ਰਿਹਾ ਤੇ ਦੂਜੇ ਪਾਸੇ ਸਰਕਾਰ ਕਾਰੋਬਾਰੀਆਂ ਉਤੇ ਸਖਤ ਪਾਬੰਦੀਆਂ ਲਗਾ ਰਹੀ ਹੈ। ਹੁਣ ਕਾਰੋਬਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲਦੇ ਹੋਏ ਤਿੱਖੇ ਸਵਾਲ ਕੀਤੇ। ਅੰਮ੍ਰਿਤਸਰ ਵਿਚ ਹੋਟਲ, ਰਿਜੋਰਟ ਅਤੇ ਰੈਸਟੋਰੈਂਟ ਮਾਲਕਾਂ ਨੇ ਕੋਵਿਡ ਦੀਆਂ ਪਾਬੰਦੀਆਂ ਨੂੰ ਲੈ ਕੇ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਇਹ ਸਾਰੇ ਕਾਰੋਬਾਰੀ ਸੜਕਾਂ ਉਤੇ ਧਰਨੇ, ਪ੍ਰਦਰਸ਼ਨਾਂ ਉਤੇ ਡਟ ਗਏ ਹਨ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸਿਆਸੀ ਰੈਲੀਆਂ ਕਰਨ ਵਾਲਿਆਂ ਨੂੰ ਕਰੋਨਾ ਕਿਉਂ ਨਹੀਂ ਕੁਝ ਕਹਿੰਦਾ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹੋਟਲਾਂ, ਰਿਜੋਰਟਾਂ ਅਤੇ ਰੈਸਟੋਰੈਂਟਾਂ ‘ਤੇ ਲਗਾਈਆਂ ਗਈਆਂ ਪਾਬੰਦੀਆਂ ਵਾਪਸ ਲਵੇ। ਵਿਰੋਧ ਕਰ ਰਹੇ ਕਾਰੋਬਾਰੀਆਂ ਨੇ ਸਰਕਾਰ ਉਤੇ ਵੱਡੇ ਸਵਾਲ ਵੀ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੱਡੀਆਂ ਸਿਆਸੀ ਰੈਲੀਆਂ ਹੋ ਰਹੀਆਂ ਹਨ ਅਤੇ ਉਥੇ ਕਰੋਨਾ ਕਿਉਂ ਨਹੀਂ ਫੈਲਦਾ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਨੰਗਲ ਡੈਮ ’ਤੇ ਕੇਂਦਰੀ ਸੁਰੱਖਿਆ ਬਲ ਤਾਇਨਾਤ ਕਰਨ ਦਾ ਕੀਤਾ ਵਿਰੋਧ
ਕਿਹਾ : ਪੰਜਾਬ ਪੁਲਿਸ ਡੈਮ ਦੀ ਕਰ ਰਹੀ ਹੈ ਸੁਰੱਖਿਆ, ਕੇਂਦਰ ਸਰਕਾਰ ਆਪਣਾ ਫੈਸਲਾ ਲਵੇ …