16.2 C
Toronto
Friday, September 25, 2026
spot_img
Homeਪੰਜਾਬਭਗਵੰਤ ਮਾਨ ਖਿਲਾਫ ਬੀਬੀ ਜਗੀਰ ਕੌਰ ਨੇ ਵੀ ਕੱਢੀ ਭੜਾਸ

ਭਗਵੰਤ ਮਾਨ ਖਿਲਾਫ ਬੀਬੀ ਜਗੀਰ ਕੌਰ ਨੇ ਵੀ ਕੱਢੀ ਭੜਾਸ

ਭਗਵੰਤ ਮਾਨ ਖਿਲਾਫ ਬੀਬੀ ਜਗੀਰ ਕੌਰ ਨੇ ਵੀ ਕੱਢੀ ਭੜਾਸਕਿਹਾ, ਪੰਜਾਬ ਸਰਕਾਰ ਭਗਵੰਤ ਮਾਨ ਦਾ ਇਲਾਜઠਕਰਵਾਉਣ ਲਈ ਤਿਆਰ
ਸੰਗਰੂਰ/ਬਿਊਰੋ ਨਿਊਜ਼
ਸੰਸਦ ਦੀ ਵੀਡੀਓ ਬਣਾ ਕੇ ਚਰਚਾ ਵਿੱਚ ਆਏ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਨਸ਼ੇ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਣ ਦੀ ਆਫ਼ਰ ਦਿੱਤੀ ਗਈ ਹੈ। ਸੰਗਰੂਰ ਵਿੱਚ ਇਸਤਰੀ ਅਕਾਲੀ ਦਲ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਪਹੁੰਚੀ ਬੀਬੀ ਜਗੀਰ ਕੌਰ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਭਗਵੰਤ ਮਾਨ ਦੇ ਨਸ਼ੇ ਦਾ ਇਲਾਜ ਕਰਵਾਉਣ ਲਈ ਸਪੀਕਰ ਨੂੰ ਲਿਖੀ ਚਿੱਠੀ ਨੂੰ ਵੀ ਸਹੀ ਕਰਾਰ ਦਿੱਤਾ।
ਬੀਬੀ ਜਗੀਰ ਕੌਰ ਨੇ ਆਖਿਆ ਕਿ ਜੇਕਰ ਭਗਵੰਤ ਮਾਨ ਆਪਣਾ ਇਲਾਜ ਨਹੀਂ ਕਰਵਾ ਸਕਦਾ ਤਾਂ ਸੂਬਾ ਸਰਕਾਰ ਉਨ੍ਹਾਂ ਦਾ ਸਰਕਾਰੀ ਖ਼ਰਚ ਉੱਤੇ ਇਲਾਜ ਕਰਵਾਉਣ ਲਈ ਤਿਆਰ ਹੈ। ਉਨ੍ਹਾਂ ਭਗਵੰਤ ਮਾਨ ਨੂੰ ਪਾਗਲਖ਼ਾਨੇ ਭੇਜਣ ਦੀ ਗੱਲ ਵੀ ਆਖੀ। ਉਨ੍ਹਾਂ ਆਖਿਆ ਕਿ ਭਗਵੰਤ ਮਾਨ ਨੂੰ ਪਾਗਲਖਾਨੇ ਜਾਂ ਨਸ਼ਾ ਛਡਾਊ ਕੇਂਦਰ ਵਿੱਚ ਭੇਜ ਦੇਣਾ ਚਾਹੀਦਾ ਹੈ।

RELATED ARTICLES
POPULAR POSTS