19.8 C
Toronto
Sunday, May 17, 2026
spot_img
Homeਭਾਰਤਯੂਕਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਸੋਨੂੰ ਸੂਦ ਨੇ ਕੀਤੀ ਅਪੀਲ

ਯੂਕਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਸੋਨੂੰ ਸੂਦ ਨੇ ਕੀਤੀ ਅਪੀਲ

ਕਿਹਾ : ਬਗੈਰ ਕਿਸੇ ਜਾਣਕਾਰੀ ਤੋਂ ਆਪਣੀ ਜਗ੍ਹਾ ਨਾ ਛੱਡੋ
ਨਵੀਂ ਦਿੱਲੀ/ਬਿਊਰੋ ਨਿਊਜ਼
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਅੱਜ ਛੇਵਾਂ ਦਿਨ ਹੈ। ਇਸੇ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਸਣੇ ਭਾਰਤ ਦੇ ਬਹੁਤ ਸਾਰੇ ਵਿਦਿਆਰਥੀ ਯੂਕਰੇਨ ਵਿਚ ਫਸੇ ਹੋਏ ਹਨ ਅਤੇ ਕਈ ਵਿਦਿਆਰਥੀਆਂ ਨੂੰ ਕੇਂਦਰ ਸਰਕਾਰ ਨੇ ਵਾਪਸ ਭਾਰਤ ਲੈ ਵੀ ਆਂਦਾ ਹੈ। ਇਸੇ ਦੌਰਾਨ ਫਿਲਮ ਅਦਾਕਾਰ ਸੋਨੂੰ ਸੂਦ ਨੇ ਵੀ ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਗੈਰ ਕਿਸੇ ਪੁਖਤਾ ਜਾਣਕਾਰੀ ਤੋਂ ਆਪਣੀ ਜਗ੍ਹਾ ਨਾ ਛੱਡਣ ਅਤੇ ਵਿਦਿਆਰਥੀ ਆਪਣੀ ਯੂਨੀਵਰਸਿਟੀ ਦੇ ਸੰਪਰਕ ਵਿਚ ਰਹਿਣ। ਸੋਨੂੰ ਸੂਦ ਨੇ ਕਿਹਾ ਕਿ ਉਹ ਕਈ ਵਿਦਿਆਰਥੀਆਂ ਦੇ ਸੰਪਰਕ ਵਿਚ ਹਨ ਅਤੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੇ ਲਗਾਤਾਰ ਯਤਨ ਕਰ ਰਹੇ ਹਨ।

 

RELATED ARTICLES
POPULAR POSTS