ਰਿਵਿਊ ਕਰਤਾ : ਡਾ. ਸੁਖਦੇਵ ਸਿੰਘ ਝੰਡ
ਇਫਲਾ ਦੇ ਸਕੂਲ ਲਾਇਬ੍ਰੇਰੀਆਂ ਸਬੰਧੀ ਭਾਗ ਦੀ ਸਥਾਈ ਕਮੇਟੀ ਦੁਆਰਾ ਲਿਖਤ; ਬਾਰਬਰਾ ਸ਼ਅਲਟਜ਼-ਜੋਨਸ ਅਤੇ ਡਾਇਨ ਉਬ੍ਰਗ ਦੁਆਰਾ ਸੰਪਾਦਿਤ, ਦੂਜਾ ਸੰਸਕਰਣ/ਪੰਜਾਬੀ ਅਨੁਵਾਦ ਡਾ. ਸੁਖਦੇਵ ਸਿੰਘ, ਅੰਮ੍ਰਿਤਸਰ : 2020, ਪੰਨੇ xxxi, 119[ ISBN 978-93-5416-590-0 (HB).
https://www.ifla.org/publications/node/9512?og=52
ਬੱਚਿਆਂ ਦੇ ਸਰਬ-ਪੱਖੀ ਵਿਕਾਸ ਲਈ ਸਕੂਲੀ ਸਿੱਖਿਆ ਦਾ ਸੱਭ ਤੋਂ ਅਹਿਮ ਯੋਗਦਾਨ ਹੈ ਅਤੇ ਸਕੂਲ ਲਾਇਬ੍ਰੇਰੀਆਂ ਇਸ ਸਿੱਖਿਆ ਦਾ ਮਹੱਤਵਪੂਰਨ ਅੰਗ ਬਣਦੀਆਂ ਹਨ। ਵਿੱਦਿਆ ਗ੍ਰਹਿਣ ਕਰਨ ਲਈ ਲਾਇਬ੍ਰੇਰੀਆਂ ਸੱਭ ਤੋਂ ਵਧੀਆ ਸਾਧਨ ਤੇ ਸਰੋਤ ਹਨ, ਕਿਉਂਕਿ ਇਨ੍ਹਾਂ ਦੀ ਬਦੌਲਤ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਿਲੇਬਸ ਦੀਆਂ ਕਿਤਾਬਾਂ ਤੋਂ ਇਲਾਵਾ ਉਨ੍ਹਾਂ ਦੀ ਨਿੱਜੀ ਦਿਲਚਸਪੀ ਅਨੁਸਾਰ ਹੋਰ ਵਿਸ਼ਿਆਂ ਬਾਰੇ ਵੀ ਪੜ੍ਹਨ ਦੀ ਆਦਤ ਪੈਂਦੀ ਹੈ। ਸਕੂਲ ਲਾਇਬ੍ਰੇਰੀ ਵਿਚ ਬੈਠ ਕੇ ਪੜ੍ਹਨ ਤੋਂ ਇਲਾਵਾ ਉਹ ਲਾਇਬ੍ਰੇਰੀ ਵਿੱਚੋਂ ਪੁਸਤਕਾਂ ਇਸ਼ੂ ਕਰਵਾ ਕੇ ਆਪਣੇ ਘਰਾਂ ਵਿਚ ਜਾ ਕੇ ਇਨ੍ਹਾਂ ਨੂੰ ਪੜ੍ਹਦੇ ਹਨ ਅਤੇ ਆਪਣੇ ਗਿਆਨ ਵਿਚ ਵਾਧਾ ਕਰਦੇ ਹਨ।
ਸਾਲ 1999 ਦੇ ਇਫ਼ਲ਼ਾ/ਯੂਨੈੱਸਕੋ ਘੋਸ਼ਣਾ-ਪੱਤਰ ਦੇ ਅਨੁਸਾਰ ਸੰਸਾਰ-ਭਰ ਵਿਚ ਸਕੂਲ ਲਾਇਬ੍ਰੇਰੀਆਂ ਨੂੰ ਸਥਾਪਿਤ ਕਰਨ ਦਾ ਮਕਸਦ ਇਕਸਾਰ ਹੈ ਅਤੇ ਇਸ ਦਾ ਮੁੱਖ ਉਦੇਸ਼ ਬੱਚਿਆਂ ਦਾ ਬੌਧਿਕ ਵਿਕਾਸ ਕਰਨਾ ਹੈ। ਇਸ ਤੋਂ ਇਲਾਵਾ ਕੌਮਾਂਤਰੀ ਪੱਧਰ ‘ઑਤੇ ਬੱਚਿਆਂ ਦੇ ਅਧਿਕਾਰਾਂ ਨਾਲ ਸਬੰਧਿਤ ਵੱਖ-ਵੱਖ ਦੇਸ਼ਾਂ ਅਤੇ ਅੰਤਰ-ਰਾਸ਼ਟਰੀ ਪੱਧਰ ‘ઑਤੇ ઑਇੰਟਰਨੈਸ਼ਨਲ ਫ਼ੈੱਡਰੇਸ਼ਨ ਆਫ਼ ਲਾਇਬ੍ਰੇਰੀ ਐਸੋਸੀਏਸ਼ਨਜ ਐਂਡ ਇੰਸਟੀਟਿਊਸ਼ਨਜ਼ ਵੱਲੋਂ ਸਮੇਂ-ਸਮੇਂ ‘ઑਤੇ ਕਈ ਕਾਨੂੰਨ ਅਤੇ ਐਲਾਨ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚ ਸਕੂਲ ਲਾਇਬ੍ਰੇਰੀਆਂ ਦੇ ਬੇਹਤਰ ਕੰਮ-ਕਾਜ ਸਬੰਧੀ ਕਈ ਤਰ੍ਹਾਂ ਦੇ ਵਧੀਆ ਸੁਝਾਅ ਦਿੱਤੇ ਗਏ ਹਨ। ਸੰਸਾਰ ਪੱਧਰ ‘ઑਤੇ ਸਮੁੱਚਾ ਸਕੂਲ ਲਾਇਬ੍ਰੇਰੀ ਅਮਲਾ ઑਇਕਜੁੱਟ ਰਾਸ਼ਟਰਾਂ ਦੇ ਸਵਦੇਸ਼ੀ ਲੋਕਾਂ ਦੇ ਅਧਿਕਾਰਾਂ ਦੇ ਘੋਸ਼ਣਾ-ਪੱਤਰ ਼(2007) ਅਤੇ ઑਇਫ਼ਲ਼ਾ ਵੱਲੋਂ ਦਰਸਾਈਆਂ ਗਈਆਂ ਮਨੁੱਖੀ ਕਦਰਾਂ-ਕੀਮਤਾਂ ਦਾ ਸਮੱਰਥਨ ਕਰਦਾ ਹੈ। ਇਸ ਘੋਸ਼ਣਾ-ਪੱਤਰ ਵਿਚ ਸਕੂਲ ਲਾਇਬ੍ਰੇਰੀਆਂ ਨੂੰ ਇਕ ਅਜਿਹੇ ਕੇਂਦਰ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ, ਜੋ ਵਿਆਪਕ ਸਕੂਲ ਭਾਈਚਾਰੇ ਅਤੇ ਸਮੁੱਚੇ ਲੋਕਾਂ ਦੀਆਂ ਸਿੱਖਣ ਤੇ ਸਿਖਾਉਣ ਦੀਆਂ ਲੋੜਾਂ ਦੀ ਪੂਰਤੀ ਲਈ ਯਤਨਸ਼ੀਲ ਹੈ।
ਹਥਲੀ ਪੁਸਤਕ ਦਾ ਮੂਲ ਰੂਪ ‘ઑਇਫ਼ਲਾ ਸਕੂਲ ਲਾਇਬ੍ਰੇਰੀ ਗਾਈਡਲਾਈਨਜ਼ ਸਿਰਲੇਖ ਅਧੀਨ ਅੰਗਰੇਜ਼ੀ ਭਾਸ਼ਾ ਵਿੱਚ ਮੌਜੂਦ ਹੈ। ਸੰਸਾਰ ਪੱਧਰ ‘ઑਤੇ ਵੱਖ-ਵੱਖ ਵਿਦਵਾਨਾਂ ਵੱਲੋਂ ਇਸ ਦਾ ਅਨੁਵਾਦ 22 ਭਾਸ਼ਾਵਾਂ ਵਿਚ ਕੀਤਾ ਗਿਆ ਹੈ। ਪੰਜਾਬੀ ਵਿਚ ਇਸ ਦਾ ਤਰਜਮਾ ਕਰਨ ਦਾ ਸੁਭਾਗ ਮੇਰੇ ਸਿਰਨਾਂਵੀਏਂ ਡਾ. ਸੁਖਦੇਵ ਸਿੰਘ ਨੂੰ ਪ੍ਰਾਪਤ ਹੋਇਆ ਹੈ, ਜਿਸ ਨੇ ਇਹ ਬੜੀ ਰੀਝ ਨਾਲ ਛੋਟੇ-ਛੋਟੇ ਵਾਕਾਂ ਵਿਚ ਆਸਾਨ ਅਤੇ ਜਲਦੀ ਸਮਝ ਵਿਚ ਆਉਣ ਵਾਲੇ ਸ਼ਬਦਾਂ ਵਿਚ ਕੀਤਾ ਹੈ। ਮੇਰਾ ਖਿਆਲ ਹੈ ਕਿ ਪਾਠਕ ਨੂੰ ਇਸ ਦੇ ਪੜ੍ਹਨ ਵਿਚ ਕੋਈ ਦਿੱਕਤ ਨਹੀਂ ਆਵੇਗੀ। ਸਕੂਲ ਲਾਇਬ੍ਰੇਰੀਆਂ ਬਾਬਤ ਮਹੱਤਵਪੂਰਨ ਸਿਫ਼ਾਰਸ਼ਾਂ ਨਾਲ ਸ਼ੁਰੂ ਹੁੰਦੀ ਇਸ ਪੁਸਤਕ ਨੂੰ ਛੇ ਅਧਿਆਇਆਂ ਵਿਚ ਵੰਡਿਆ ਗਿਆ ਹੈ। ਪਹਿਲੇ ਅਧਿਆਇ ਵਿਚ ਸਕੂਲ ਲਾਇਬ੍ਰੇਰੀ ਦੇ ਮਨੋਰਥ ਅਤੇ ਟੀਚਿਆਂ ਨੂੰ ਵਿਸਥਾਰ ਸਹਿਤ ਦਰਸਾਇਆ ਗਿਆ ਹੈ, ਜਿਨ੍ਹਾਂ ਵਿਚ ਸਕੂਲ ਲਾਇਬ੍ਰੇਰੀ ਦੀ ਪਰਿਭਾਸ਼ਾ, ਇਸ ਦੀ ਭੁਮਿਕਾ ਅਤੇ ਲਾਇਬ੍ਰੇਰੀ ਦੇ ਕਾਰਜਾਂ ਲਈ ਲੋੜੀਂਦੀਆਂ ਸ਼ਰਤਾਂ ਤੇ ਸੇਵਾਵਾਂ ਦਾ ਬਾਖ਼ੂਬੀ ਵਰਨਣ ਕੀਤਾ ਗਿਆ ਹੈ।
ਦੂਸਰਾ ਅਧਿਆਇ ਸਕੂਲ ਲਾਇਬ੍ਰੇਰੀ ਦੇ ਕਾਨੂੰਨੀ ਅਤੇ ਵਿੱਤੀ ਢਾਂਚੇ ਬਾਰੇ ਹੈ, ਜਿਸ ਵਿਚ ਕਾਨੂੰਨੀ ਤੇ ਨੈਤਿਕਤਾ ਅਧਾਰਿਤ ਮੁੱਦਿਆਂ ਨੂੰ ਛੋਹਿਆ ਗਿਆ ਹੈ। ਇਸ ਵਿਚ ਸਕੂਲ ਲਾਇਬ੍ਰੇਰੀ ਸਬੰਧੀ ਲੋੜੀਂਦੀਆਂ ਨੀਤੀਆਂ ਬਨਾਉਣ, ਯੋਜਨਾਬੰਦੀ ਕਰਨ ਅਤੇ ਇਨ੍ਹਾਂ ਦੇ ਲਈ ਵਿੱਤੀ ਸਹਾਇਤਾ ਜੁਟਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਏਸੇ ਤਰ੍ਹਾਂ ਇਸ ਦੇ ਤੀਸਰੇ ਅਧਿਆਇ ਵਿਚ ਸਕੂਲ ਲਾਇਬ੍ਰੇਰੀ ਵਿਚ ਕੰਮ ਕਰਨ ਵਾਲੇ ਅਮਲੇ ਬਾਰੇ ਗੱਲ ਕੀਤੀ ਗਈ ਹੈ। ਪੁਸਤਕ ਦੇ ਦੂਸਰੇ ਅੱਧ ਵਿਚ ਜਾ ਕੇ ਇਸ ਦੇ ਚੌਥੇ ਅਧਿਆਇ ઑਸਕੂਲ ਲਾਇਬ੍ਰੇਰੀ ਦੇ ਭੌਤਿਕ ਅਤੇ ਡਿਜੀਟਲ ਸਰੋਤ਼ ਵਿਚ ਸਕੂਲ ਲਾਇਬ੍ਰੇਰੀ ਲਈ ਇਮਾਰਤ ਅਤੇ ਇਸ ਦੇ ਲਈ ਲੋੜੀਂਦੀ ਪੜ੍ਹਨ ਸਮੱਗਰੀ ਤੇ ਅੱਜ ਦੇ ਸਮੇਂ ਦੀ ਲੋੜ ਮੁਤਾਬਿਕ ਡਿਜੀਟਲ ਸਰੋਤਾਂ ਦੀ ਗੱਲ ਕੀਤੀ ਗਈ ਹੈ। ਇਸ ਤੋਂ ਅਗਲੇ ਪੰਜਵੇਂ ਅਧਿਆਇ ਵਿਚ ਸਕੂਲ ਲਾਇਬ੍ਰੇਰੀ ਦੇ ਕੰਮਾਂ; ਜਿਵੇਂ ਕਿ, ਸਾਖਰਤਾ ਤੇ ਪੁਸਤਕ ਸੱਭਿਆਚਾਰ ਦਾ ਪਸਾਰ, ਸੂਚਨਾ ਤੇ ਸੰਚਾਰ ਤਕਨਾਲੌਜੀ, ਅਧਿਆਪਕਾਂ ਦਾ ਪੇਸ਼ੇਵਰ ਵਿਕਾਸ ਅਤੇ ਸਕੂਲ ਲਾਇਬ੍ਰੇਰੀਅਨ ਦੀ ਵਿੱਦਿਅਕ ਭੂਮਿਕਾ ਨੂੰ ਵਿਸਥਾਰ ਸਹਿਤ ਬਿਆਨਿਆ ਗਿਆ ਹੈ। ਇੰਜ ਹੀ, ਇਸ ਦਸਤਾਵੇਜ਼ ਦੇ ਆਖ਼ਰੀ ਛੇਵੇਂ ਅਧਿਆਇ ਵਿਚ ਸਕੂਲ ਲਾਇਬ੍ਰੇਰੀ ਦੇ ਮੁਲਾਂਕਣ, ਗੁਣਵੱਤਾ ਅਤੇ ਇਸ ਦੇ ਲੋਕ-ਸੰਪਰਕ ਪੱਖ ਨੂੰ ਪੇਸ਼ ਕੀਤਾ ਗਿਆ ਹੈ। ਹਰੇਕ ਅਧਿਆਇ ਦੇ ਅਖ਼ੀਰ ਵਿਚ ਸਬੰਧਿਤ ਹਵਾਲਿਆਂ ਅਤੇ ਟਿੱਪਣੀਆਂ ਦੀ ਕ੍ਰਮਵਾਰ ਸੂਚੀ ਦਿੱਤੀ ਗਈ ਹੈ। ਪੁਸਤਕ ਦੇ ਅੰਤਲੇ ਭਾਗ ਵਿਚ ਵੱਡੀ ਪੁਸਤਕ-ਸੂਚੀ, ਤਕਨੀਕੀ ਸ਼ਬਦਾਵਲੀ ਅਤੇ ਅੰਤਕਾਵਾਂ (ੳ ਤੋਂ ਹ) ਪ੍ਰਦਾਨ ਕੀਤੀਆਂ ਹਨ। ਇਸ ਪੁਸਤਕ ਵਿਚ ਲੋੜੀਂਦੀ ਜਾਣਕਾਰੀ ਨੂੰ ਤੁਰੰਤ ਲੱਭਣ ਲਈ ਅਨੁਵਾਦਕ ਵੱਲੋਂ ਇਕ ਅੰਤਰ-ਸਬੰਧਿਤ ਵਿਸ਼ਾ ਅਨੁਕ੍ਰਮਣਿਕਾ ਵੀ ਦਿੱਤੀ ਗਈ ਹੈ। ਸਕੂਲੀ ਸਿੱਖਿਆ ਨਾਲ ਜੁੜੇ ਇਹ ਸਾਰੇ ਹੀ ਅਹਿਮ ਪੱਖ ਹਨ, ਜਿਨ੍ਹਾਂ ਨੂੰ ਇਫ਼ਲਾ ਵੱਲੋਂ ਪ੍ਰਕਾਸ਼ਿਤ ਕੀਤੀ ਗਈਆਂ ਇਨ੍ਹਾਂ ਹਿਦਾਇਤਾਂ ਵਿਚ ਬਾਖ਼ੂਬੀ ਬਿਆਨ ਕੀਤਾ ਗਿਆ ਹੈ। ਸਕੂਲ ਲਾਇਬ੍ਰੇਰੀਆਂ ਨੂੰ ਸੁਚੱਜੇ ਤਰੀਕੇ ਨਾਲ ਚਲਾਉਣ ਲਈ ਇਸ ਪੁਸਤਕ ਤੋਂ ਬਹੁਤ ਵਧੀਆ ਜਾਣਕਾਰੀ ਅਤੇ ਅਗਵਾਈ ਮਿਲ ਸਕਦੀ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਹੋਰ ਚੰਗੇ ਢੰਗ ਨਾਲ ਗਾਈਡ ਕੀਤਾ ਜਾ ਸਕਦਾ ਹੈ। ਡਾ. ਸੁਖਦੇਵ ਸਿੰਘ ਵੱਲੋਂ ਪੰਜਾਬੀ ਵਿਚ ਕੀਤਾ ਗਿਆ ਇਸ ਦਾ ਉਲੱਥਾ ਸ਼ਾਨਦਾਰ ਕਦਮ ਕਿਹਾ ਜਾ ਸਕਦਾ ਹੈ, ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਇਸ ਨਾਲ ਪੰਜਾਬੀ ਪਾਠਕਾਂ ਨੂੰ ਸਕੂਲੀ ਲਾਇਬ੍ਰੇਰੀਆਂ ਸਬੰਧੀ ਹੋਰ ਉਤਸ਼ਾਹ ਮਿਲੇਗਾ ਅਤੇ ਇਸ ਤਰ੍ਹਾਂ ਇਹ ਲਾਬ੍ਰੇਰੀਆਂ ਵਿਦਿਆਰਥੀਆਂ ਲਈ ਹੋਰ ਲਾਹੇਵੰਦ ਸਾਬਤ ਹੋਣਗੀਆਂ। ਮੈਂ ਪੰਜਾਬੀ ਵਿਚ ਉਲਥਾਈ ਗਈ ਇਸ ਕਿਤਾਬ ਨੂੰ ਜੀ-ਆਇਆਂ ਕਹਿੰਦਾ ਹੈ ਅਤੇ ਆਸ ਕਰਦਾ ਹਾਂ ਕਿ ਡਾ. ਸੁਖਦੇਵ ਸਿੰਘ ਹੋਰ ਅਜਿਹੇ ਅਹਿਮ ਦਸਤਾਵੇਜ਼ਾਂ ਦਾ ਪੰਜਾਬੀ ਵਿਚ ਤਰਜਮਾ ਕਰਕੇ ਪੰਜਾਬੀ ਪਾਠਕਾਂ ਦੀ ਝੋਲੀ ਵਿਚ ਪਾਵੇਗਾ। ੲੲੲ