Breaking News
Home / ਨਜ਼ਰੀਆ / ਬਹੁ-ਸਭਿਆਚਾਰਕ ਕੈਨੇਡੀਅਨ ਉਦਾਰਤਾ ਦਾ ਭਵਿੱਖ: ਸਰਵੇਖਣ

ਬਹੁ-ਸਭਿਆਚਾਰਕ ਕੈਨੇਡੀਅਨ ਉਦਾਰਤਾ ਦਾ ਭਵਿੱਖ: ਸਰਵੇਖਣ

ਟੋਰਾਂਟੋ : Imagine Canada, Ethnicity Matters ਅਤੇ ਚੈਰਿਟੀਆਂ ਅਤੇ ਗੈਰ-ਮੁਨਾਫ਼ਾ ਸੰਗਠਨਾਂ ਦੇ ਇੱਕ ਗਠਜੋੜ ਦੇ ਇੱਕ ਸਰਵੇਖਣ ਦੇ ਅਨੁਸਾਰ ਕੈਨੇਡਾ ਵਿੱਚ ਨਵੇਂ ਆਏ ਲੋਕ ਅਤੇ ਦੂਜੀ ਪੀੜ੍ਹੀ ਦੇ ਕੈਨੇਡੀਅਨ ਦਾਨ ਵਾਲੇ ਕੰਮਾਂ ਦਾ ਸਮਰਥਨ ਕਰਨ ਲਈ ਬਹੁਤ ਜ਼ਿਆਦਾ ਪ੍ਰੇਰਿਤ ਹਨ।
2020 ਵਿੱਚ ਕੀਤਾ ਗਿਆ and Newcomer Charitable Giving Study (ਬਹੁ-ਸਭਿਆਚਾਰਕ ਅਤੇ ਨਵੇਂ ਆਏ ਲੋਕਾਂ ਦੁਆਰਾ ਦਾਨ ਦੇਣ ਬਾਰੇ ਅਧਿਐਨ) ਸਿਰਲੇਖ ਵਾਲਾ ਅਧਿਐਨ, ਕੈਨੇਡਾ ਵਿੱਚ ਚੈਰਿਟੀਆਂ ਦਾ ਸਮਰਥਨ ਕਰਨ ‘ਤੇ ਨਸਲੀ ਪ੍ਰਭਾਵ ਦੀ ਪੜਚੋਲ ਕਰਨ ਵਾਲਾ ਪਹਿਲਾ ਅਧਿਐਨ ਸੀ। ਅਧਿਐਨ ਦਾ ਨਤੀਜਾ: ਸਰਵੇਖਣ ਕੀਤੇ ਗਏ ਭਾਈਚਾਰਿਆਂ – ਦੱਖਣੀ ਏਸ਼ੀਆਈ, ਚੀਨੀ, ਫਿਲੀਪੀਨੋ, ਕਾਲੇ (ਐਫ਼ਰੋ-ਕੈਰੇਬੀਅਨ/ਅਫਰੀਕੀ), ਅਰਬੀ ਅਤੇ ਈਰਾਨੀ – ਵਿੱਚ ਭਾਈਚਾਰਕ ਸੇਵਾ ਨੂੰ ਅਪਣਾਉਣ ਦੀ ਪੁਰਜ਼ੋਰ ਇੱਛਾ ਹੈ।
ਅਧਿਐਨ ਦਰਸਾਉਂਦਾ ਹੈ ਕਿ ਕਨੇਡਾ ਵਿੱਚ ਨਵੇਂ ਆਏ ਲੋਕ ਅਤੇ ਦੂਜੀ ਪੀੜ੍ਹੀ ਦੇ ਨਾਗਰਿਕ ਆਮ ਤੌਰ ‘ਤੇ ਆਪਣੇ ਭਾਈਚਾਰਿਆਂ ਅਤੇ ਕੈਨੇਡੀਅਨ ਸਮਾਜ ਦੇ ਕਲਿਆਣ ਨੂੰ ਅੱਗੇ ਵਧਾਉਣ ਲਈ ਫਰਜ਼ ਦੀ ਭਾਵਨਾ ਦੇ ਨਾਲ ਦਾਨ ਕਰਨ ਅਤੇ ਸਵੈ-ਦੇਵਾ ਕਰਨ ਲਈ ਪ੍ਰੇਰਿਤ ਹੁੰਦੇ ਹਨ। ਲੋੜਵੰਦਾਂ ਲਈ ਹਮਦਰਦੀ ਮਜ਼ਬੂਤ ਪਰਿਵਾਰਕ ਅਤੇ ਧਾਰਮਿਕ ਕਦਰਾਂ ਕੀਮਤਾਂ ਵਿੱਚ ਸਮਾਈ ਹੋਈ ਹੈ।
ਸਰਵੇਖਣ ਕੀਤੇ ਗਏ ਵਿਅਕਤੀਆਂ ਵਿੱਚੋਂ ਤਿੰਨ ਚੌਥਾਈ ਦਾ ਕਹਿਣਾ ਹੈ ਕਿ ਦਾਨ ਕਰਨਾ ਸਹੀ ਕੰਮ ਹੈ, ਜਦ ਕਿ ਦਸਾਂ ਵਿੱਚੋਂ ਸੱਤ ਲੋਕਾਂ ਦਾ ਮੰਨਣਾ ਹੈ ਕਿ ਆਪਣੇ ਬੱਚਿਆਂ ਨੂੰ ਦਾਨ ਦੇਣ ਦਾ ਮਹੱਤਵ ਸਿਖਾ ਕੇ ਇਹਨਾਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣਾ ਬਹੁਤ ਜ਼ਰੂਰੀ ਹੈ।
Imagine Canada ਦੇ ਪ੍ਰੈਜੀਡੈਂਟ ਅਤੇ CEO, ਬਰੂਸ ਮੈਕਡੋਨਲਡ (Bruce MacDonald) ਨੇ ਕਿਹਾ, ”ਇਸ ਖੋਜ ਤੋਂ ਉੱਭਰ ਰਹੀ ਚੰਗੀ ਖ਼ਬਰ ਇਹ ਹੈ ਕਿ ਕੈਨੇਡਾ ਭਰ ਦੇ ਬਹੁ-ਸਭਿਆਚਾਰਕ ਭਾਈਚਾਰਿਆਂ ਵਿੱਚ ਉਦਾਰਤਾ ਵੱਧ ਰਹੀ ਹੈ। ਕਿਸੇ ਨਵੇਂ ਦੇਸ਼ ਵਿੱਚ ਸੈਟਲ ਹੋਣ ਦੇ ਤਜਰਬੇ ਨੇ ਨਵੇਂ ਆਏ ਲੋਕਾਂ ਅਤੇ ਦੂਜੀ ਪੀੜ੍ਹੀ ਦੇ ਕੈਨੇਡੀਅਨਾਂ ਨੂੰ ਦੂਜਿਆਂ ਦੀ ਦੇਖਭਾਲ ਕਰਨ ਬਾਰੇ ਬਹੁਤ ਹਮਦਰਦੀ ਵਾਲਾ ਦ੍ਰਿਸ਼ਟੀਕੋਣ ਦਿੱਤਾ ਹੈ। ਜਦੋਂ ਲੋਕ ਇਸ ਦੇਸ਼ ਵਿਚ ਪਹੁੰਚਦੇ ਹਨ ਤਾਂ ਚੈਰਿਟੀਆਂ ਅਤੇ ਗੈਰ-ਮੁਨਾਫ਼ਾ ਸੰਗਠਨ ਸੇਵਾਵਾਂ ਮੁਹੱਈਆ ਕਰਾਉਣ ਵਿੱਚ ਸਭ ਤੋਂ ਅੱਗੇ ਹਨ, ਇਸ ਲਈ ਉਹਨਾਂ ਦੇ ਪਹਿਲੇ ਤਜਰਬੇ ਇੱਕ ਦੇਖਭਾਲ ਕਰਨ ਵਾਲੇ ਸਮਾਜ ਨੂੰ ਦਰਸਾਉਂਦੇ ਹਨ। ਇਹਨਾਂ ਸਮੂਹਾਂ ਨੂੰ ਲੋਕਾਂ ਦੁਆਰਾ ਇੱਕ-ਦੂਜੇ ਦੀ ਮਦਦ ਕਰਨ ‘ਤੇ ਪੈਦਾ ਹੋਣ ਵਾਲੀ ਨੇਕੀ ਦੀ ਬਹੁਤ ਜ਼ਿਆਦਾ ਜਾਣਕਾਰੀ ਹੈ।”
ਇਹ ਅਧਿਐਨ ਚੈਰਿਟੀਆਂ ਅਤੇ ਗੈਰ-ਮੁਨਾਫ਼ਾ ਸੰਗਠਨਾਂ ਦੁਆਰਾ ਬਹੁ-ਸਭਿਆਚਾਰਕ ਕੈਨੇਡੀਅਨਾਂ ਨੂੰ ਆਪਣੇ ਕੰਮਾਂ ਵਿੱਚ ਸ਼ਾਮਲ ਕਰਨ ਦੀ ਭਾਰੀ ਸੰਭਾਵਨਾ ਨੂੰ ਵੀ ਦਰਸਾਉਂਦਾ ਹੈ, ਜਿਸ ਵਿੱਚ ਦਾਨੀ ਵਜੋਂ ਸ਼ਮੂਲੀਅਤ ਵੀ ਸ਼ਾਮਲ ਹੈ। ਉਦਾਹਰਣ ਵਜੋਂ, ਸਰਵੇਖਣ ਵਿੱਚ ਪਤਾ ਲੱਗਾ ਕਿ ਦਸ ਵਿੱਚੋਂ ਛੇ ਦਾਨੀ (58 ਪ੍ਰਤਿਸ਼ਤ) ਮੰਨਦੇ ਹਨ ਕਿ ਉਹ ਵਧੇਰੇ ਦੇ ਸਕਦੇ ਹਨ ਅਤੇ ਸਿਰਫ ਇੱਕ ਤਿਹਾਈ ਹੀ ਆਪਣੀ ਦਿੱਤੀ ਜਾਣ ਵਾਲੀ ਰਕਮ ਤੋਂ ਖੁਸ਼ ਹਨ। ਜਨਗਣਨਾ ਦੇ ਅੰਕੜਿਆਂ ਦੇ ਨਾਲ, ਦੇਣ ਦੀ ਇੱਛਾ ਅਤੇ ਯੋਗਤਾ ਨਾਲ ਸੰਬੰਧਿਤ ਖੋਜਾਂ ਦਰਸਾਉਂਦੀਆਂ ਹਨ ਕਿ ਸਰਵੇਖਣ ਕੀਤੇ ਗਏ ਨਵੇਂ ਆਏ ਸਮੂਹਾਂ ਵਿੱਚ ਚੈਰਿਟੀਆਂ ਨੂੰ ਸਾਲਾਨਾ ਨਵੇਂ ਫੰਡ ਵਿੱਚ ਤਕਰੀਬਨ $1.7 ਬਿਲੀਅਨ ਦੇਣ ਦੀ ਵਿੱਤੀ ਸਮਰੱਥਾ ਹੈ।
ਮੁੱਖ ਸਿੱਟੇ :
ੲ ਔਸਤਨ, ਨਵੇਂ ਆਏ ਅਤੇ ਦੂਜੀ ਪੀੜ੍ਹੀ ਦੇ ਕੈਨੇਡੀਅਨ ਪ੍ਰਤੀ ਸਾਲ $ 7,857 ਦਿੰਦੇ ਹਨ
ੲ 82 ਪ੍ਰਤਿਸ਼ਤ ਨੇ ਪਿਛਲੇ ਸਾਲ ਜਾਂ ਤਾਂ ਦਾਨ ਕੀਤਾ ਹੈ ਜਾਂ ਸਵੈ-ਸੇਵਾ ਦਾ ਕੰਮ ਕੀਤਾ ਹੈ (74 ਪ੍ਰਤਿਸ਼ਤ ਨੇ ਦਾਨ ਕੀਤਾ ਹੈ ਅਤੇ 54 ਪ੍ਰਤਿਸ਼ਤ ਨੇ ਸਵੈ-ਸੇਵਾ ਕੀਤੀ ਹੈ)?
ੲ 75 ਪ੍ਰਤਿਸ਼ਤ ਲੋਕ ਚੈਰਿਟੀਆਂ ਦੀ ਇਸ ਲਈ ਸਹਾਇਤਾ ਕਰਦੇ ਹਨ ਕਿਉਂਕਿ ”ਇਹ ਸਹੀ ਕੰਮ ਹੈ”
ੲ 70 ਪ੍ਰਤਿਸ਼ਤ ਮੰਨਦੇ ਹਨ ਕਿ ਅਜੋਕੇ ਮਾਪਿਆਂ ਲਈ ਆਪਣੇ ਬੱਚਿਆਂ ਨੂੰ ਦਾਨ ਦੇਣ ਬਾਰੇ ਸਿਖਾਉਣਾ ਬਹੁਤ ਜ਼ਰੂਰੀ ਹੈ?
ੲ 70 ਪ੍ਰਤਿਸ਼ਤ ਮੰਨਦੇ ਹਨ ਕਿ ਥੋੜ੍ਹੀ ਜਿਹੀ ਮਦਦ ਕਰਨ ਨਾਲ ਵੀ ਹਮੇਸ਼ਾਂ ਚੰਗੀ ਹੁੰਦੀ ਹੈ।
ੲ 59 ਪ੍ਰਤਿਸ਼ਤ ਉਪਕਾਰੀ ਕੰਮਾਂ ਲਈ ਦਾਨ ਨਾ ਕਰਨ ਵਾਲੇ ਕਾਰੋਬਾਰਾਂ ਦੀ ਤੁਲਨਾ ਵਿੱਚ ਉਪਕਾਰੀ ਕੰਮਾਂ ਲਈ ਦਾਨ ਕਰਨ ਵਾਲੇ ਕਾਰੋਬਾਰਾਂ ਦਾ ਵਧੇਰੇ ਸਤਿਕਾਰ ਕਰਦੇ ਹਨ।
ੲ 54 ਪ੍ਰਤਿਸ਼ਤ ਲੋਕ ਆਪਣਾ ਜ਼ਿਆਦਾ ਸਮਾਂ ਸਵੈ-ਸੇਵਾ ਲਈ ਦੇ ਕੇ ਚੈਰਿਟੀਆਂ ਲਈ ਵਧੇਰੇ ਕੁਝ ਕਰਨਾ ਚਾਹੁੰਦੇ ਹਨ।
ੲ 39 ਪ੍ਰਤਿਸ਼ਤ ਲੋਕ ਕਹੇ ਜਾਣ ‘ਤੇ ਚੈਰਿਟੀਆਂ ਦੀ ਵਧੇਰੇ ਸਹਾਇਤਾ ਕਰਨਗੇ?
ੲ 39 ਪ੍ਰਤਿਸ਼ਤ ਵਧੇਰੇ ਚੈਰਿਟੀਆਂ ਦੀ ਸਹਾਇਤਾ ਕਰਨੀ ਚਾਹੁਣਗੇ ਪਰ ਜਾਣਦੇ ਨਹੀਂ ਹਨ ਕਿ ਕਿਵੇਂ ਕਰਨਾ ਹੈ?
ਇਹਨਾਂ ਕੈਨੇਡੀਅਨਾਂ ਦੇ ਵਿੱਚ ਦਾਨ ਦੇਣ ਦੇ ਪ੍ਰਤੀ ਰਵੱਈਏ ‘ਤੇ COVID-19 ਦੇ ਪ੍ਰਭਾਵ ਨੂੰ ਮੂਲ ਅਧਿਐਨ ਵਿਚਲੇ ਦੋ ਸਮੂਹਾਂ-ਚੀਨੀ ਅਤੇ ਦੱਖਣੀ ਏਸ਼ੀਆਈ – ਦੇ ਵਿੱਚ ਇੱਕ ਫਾਲੋ-ਅੱਪ ਸਰਵੇਖਣ ਦੇ ਦੁਆਰਾ ਅਪ੍ਰਸ਼ਕ ਤੌਰ ‘ਤੇ ਮਾਪਿਆ ਗਿਆ ਸੀ। ਇਸ ਖੋਜ ਵਿੱਚ ਪਾਇਆ ਗਿਆ ਕਿ ਸਰਵੇਖਣ ਕੀਤੇ ਗਏ 30 ਪ੍ਰਤਿਸ਼ਤ ਲੋਕ ਮਹਾਂਮਾਰੀ ਕਰਕੇ ਵਿੱਚ ਆਪਣੇ ਦਾਨ ਨੂੰ ਵਧਾਉਣਾ ਚਾਹੁੰਦੇ ਸਨ।
Ethnicity Matters ਦੇ ਪਾਰਟਨਰ ਅਤੇ ਸਹਿ-ਸੰਸਥਾਪਕ ਬੌਬੀ ਸਾਹਨੀ (Bobby Sahni) ਨੇ ਕਿਹਾ, ”ਕੈਨੇਡਾ ਦਾ ਚਿਹਰਾ ਬਦਲ ਰਿਹਾ ਹੈ, ਅਤੇ ਅਸੀਂ ਇੱਕ ਤਬਦੀਲੀ ਵਾਲੇ ਦੌਰ ਵਿੱਚ ਦਾਖਲ ਹੋ ਰਹੇ ਹਾਂ। ਇਹ ਅਧਿਐਨ ਸਾਰੇ ਕੈਨੇਡੀਅਨ CEOs ਅਤੇ ਖੇਤਰ ਦੇ ਹਿੱਤਧਾਰਕਾਂ ਨੂੰ ਨਸਲੀ ਭਾਈਚਾਰਿਆਂ ਦੇ ਮਹੱਤਵ ਅਤੇ ਦਰਿਆਦਿਲੀ ਨੂੰ ਸਮਝਣ ਅਤੇ ਇਸਦਾ ਲਾਭ ਉਠਾਉਣ ਵਾਸਤੇ ਕਾਰਵਾਈ ਕਰਨ ਲਈ ਵੀ ਪ੍ਰੇਰਿਤ ਕਰੇਗਾ।”
ਇਹ ਅਧਿਐਨ ਇੱਕ ਕਲਾਉਡ ਕੰਪਿਊਟਿੰਗ ਪ੍ਰਦਾਤਾ, Blackbaud ਦੁਆਰਾ ਸਪਾਂਸਰ ਕੀਤਾ ਗਿਆ ਸੀ ਜੋ ਸਮਾਜਕ ਚੰਗੇ ਭਾਈਚਾਰੇ ਨੂੰ ਸੇਵਾ ਦਿੰਦਾ ਹੈ।
Blackbaud – ਕੈਨੇਡਾ ਦੇ ਪ੍ਰੈਜੀਡੈਂਟ ਅਤੇ ਜਨਰਲ ਮੈਨੇਜਰ ਐਲਨ ਹੌਫਮੈਨ (Allan Hoffmann) ਨੇ ਕਿਹਾ, ”ਬਿਹਤਰੀਨ ਤਰੀਕੇ ਨਾਲ ਸੇਵਾ ਦੇਣ ਲਈ, ਸਾਨੂੰ ਪਹਿਲਾਂ ਸੁਣਨਾ ਅਤੇ ਸਿੱਖਣਾ ਚਾਹੀਦਾ ਹੈ। ਇਸ ਅਧਿਐਨ ਤੋਂ ਮਿਲੀ ਸੂਝ ਦੇ ਨਾਲ ਸਾਡੇ ਸ਼ਕਤੀਸ਼ਾਲੀ ਕੈਨੇਡੀਅਨ ਦਾਨ ਦੇਣ ਵਾਲੇ ਭਾਈਚਾਰੇ ਦੇ ਅੰਦਰ ਮੌਜੂਦ ਵਿਲੱਖਣ ਕਦਰਾਂ-ਕੀਮਤਾਂ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇਗਾ ਅਤੇ ਅਨੁਸਾਰੀ ਪ੍ਰਤਿਕਿਰਿਆ ਕੀਤੀ ਜਾ ਸਕੇਗੀ।?
ਪੂਰਾ ਅਧਿਐਨ ਆਨਲਾਈਨ ਉਪਲਬਧ ਹੈ:https://www.imaginecanada.ca/en/360/new-report-multicultural-canadians-future-giving?
ਵਿਧੀ? : Multicultural and Newcomer Charitable Giving (ਬਹੁ-ਸਭਿਆਚਾਰਕ ਅਤੇ ਨਵੇਂ ਆਏ ਲੋਕਾਂ ਦੁਆਰਾ ਦਾਨ ਦੇਣਾ) ਬਾਰੇ ਅਧਿਐਨ Ethnicity Matters ਦੀ ਪਾਰਟਨਰ ਏਜੰਸੀ Cultural IQ ਦੁਆਰਾ – ਆਪਣੇ CulturaPanel™ ਦੀ ਵਰਤੋਂ ਕਰਦੇ ਹੋਏ, 3 ਫਰਵਰੀ ਤੋਂ 2 ਮਾਰਚ 2020 ਦਰਮਿਆਨ, 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਕਨੇਡਾ ਦੇ 3,130 ਵਸਨੀਕਾਂ ਦੇ ਇੱਕ ਨਮੂਨੇ ਵਿੱਚ ਕੀਤਾ ਗਿਆ ਸੀ।
Imagine Canada : Imagine Canada ਇੱਕ ਰਾਸ਼ਟਰੀ, ਦੋਭਾਸ਼ੀ ਉਪਕਾਰੀ ਸੰਗਠਨ ਹੈ ਜਿਸਦਾ ਕੰਮ ਕਨੇਡਾ ਦੀਆਂ ਚੈਰਿਟੀਆਂ ਹਨ। ਸਾਡੀ ਵਕਾਲਤ ਯਤਨਾਂ, ਖੋਜ ਅਤੇ ਸਮਾਜਿਕ ਉੱਦਮਾਂ ਦੇ ਜ਼ਰੀਏ, ਅਸੀਂ ਚੈਰਿਟੀਆਂ, ਗੈਰ-ਮੁਨਾਫ਼ਾ ਸੰਗਠਨਾਂ ਅਤੇ ਸਮਾਜਿਕ ਉੱਦਮੀਆਂ ਨੂੰ ਮਜ਼ਬੂਤੀ ਦੇਣ ਵਿੱਚ ਸਹਾਇਤਾ ਕਰਦੇ ਹਾਂ ਤਾਂ ਜੋ ਉਹ ਆਪਣੇ ਮਿਸ਼ਨਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰ ਸਕਣ। ਸਾਡੀ ਕਲਪਨਾ ਇੱਕ ਅਜਿਹੇ ਮਜ਼ਬੂਤ ਕੈਨੇਡਾ ਦੀ ਹੈ ਜਿੱਥੇ ਕਾਰੋਬਾਰ ਅਤੇ ਸਰਕਾਰ ਦੇ ਨਾਲ ਮਿਲ ਕੇ, ਚੈਰਿਟੀਆਂ ਲਚਕੀਲੇ ਅਤੇ ਜੀਵੰਤ ਭਾਈਚਾਰੇ ਬਣਾਉਣ ਲਈ ਕੰਮ ਕਰਨ।
Ethnicity Matters : Ethnicity Matters
ਬਹੁ-ਸਭਿਆਚਾਰਕ ਮਾਰਕੀਟਿੰਗ ਅਤੇ ਸੰਚਾਰ ਵਿੱਚ ਕੈਨੇਡਾ ਦੀ ਪ੍ਰਮੁੱਖ ਅਥਾਰਿਟੀ ਹੈ। ਅਸੀਂ ਇੱਕ ਪੂਰੀ-ਸੇਵਾ ਕਾਰੋਬਾਰੀ ਹੱਲ ਦੇਣ ਵਾਲੀ ਕੰਪਨੀ ਹਾਂ, ਅਤੇ ਗਾਹਕਾਂ ਨੂੰ ਦੇਸ਼ ਵਿੱਚ ਅਤੇ ਦੁਨੀਆ ਭਰ ਵਿੱਚ ਵੱਧ ਰਹੇ ਨਸਲੀ ਅਤੇ ਨਵੇਂ ਪ੍ਰਵਾਸੀ ਭਾਈਚਾਰਿਆਂ ਨਾਲ ਜੋੜ ਕੇ, ਵਿਕਰੀ ਅਤੇ ਵਿਕਾਸ ਨੂੰ ਅੱਗੇ ਵਧਾਉਣ ਲਈ ਸਮਰਪਿਤ ਹਾਂ।
Blackbaud : ਤਕਨਾਲੋਜੀ ਅਤੇ ਸਮਾਜਕ ਭਲਾਈ ਦੇ ਚੁਰਸਤੇ ‘ਤੇ ਵਿਲੱਖਣਤਾ ਨਾਲ ਅਗਵਾਈ ਕਰਦੇ ਹੋਏ, Blackbaud ਕਲਾਉਡ ਸੌਫਟਵੇਅਰ, ਸੇਵਾਵਾਂ, ਮਹਾਰਤ, ਅਤੇ ਡੇਟਾ ਇੰਟੈਲੀਜੈਂਸ ਪ੍ਰਦਾਨ ਕਰਦਾ ਹੈ ਜੋ ਲੋਕਾਂ ਨੂੰ ਸਮਾਜਕ ਭਲਾਈ ਲਈ ਪ੍ਰਭਾਵ ਪਾਉਣ ਲਈ ਤਾਕਤ ਦਿੰਦੇ ਅਤੇ ਜੋੜਦੇ ਹਨ। ਅਸੀਂ ਸਮੁੱਚੇ ਸਮਾਜਕ ਚੰਗੇ ਭਾਈਚਾਰੇ ਦੀ ਸੇਵਾ ਕਰਦੇ ਹਾਂ, ਜਿਸ ਵਿੱਚ ਗੈਰ-ਮੁਨਾਫ਼ਾ ਸੰਗਠਨ, ਫਾਉਂਡੇਸ਼ਨਾਂ, ਕੰਪਨੀਆਂ, ਸਿੱਖਿਆ ਸੰਸਥਾਵਾਂ, ਸਿਹਤ ਸੰਭਾਲ ਸੰਗਠਨ ਅਤੇ ਉਹਨਾਂ ਦਾ ਸਮਰਥਨ ਕਰਨ ਵਾਲੇ ਵਿਅਕਤੀਗਤ ਤਬਦੀਲੀ ਏਜੰਟ ਸ਼ਾਮਲ ਹਨ।
imaginecanada.ca | Twitter: @ImagineCanada | Facebook: facebook.com/ImagineCanada
For further information:
Leslie Booth,
Xposure PR
[email protected]
416.427.1588

Check Also

1965 ਨੂੰ ਹੋਈ ਲੜਾਈ ਦੇ ਵਿਸ਼ੇਸ਼ ਸੰਦਰਭ ‘ਚ

ਪਾਕਿਸਤਾਨ ਨਾਲ ਹੋਈ ਰਣ-ਕੱਛ ਦੀ ਲੜਾਈ ਕੈਪਟਨ ਇਕਬਾਲ ਸਿੰਘ ਵਿਰਕ 647-631-9445 ਗੁਆਂਢੀ ਦੇਸ਼ ਪਾਕਿਸਤਾਨ ਨਾਲ …