Breaking News
Home / ਨਜ਼ਰੀਆ / ‘ਸ਼ੇਰ ਏ ਪੰਜਾਬ’ ਦੀ ਸ਼ਖ਼ਸੀਅਤ ਨੂੰ ਛੁਟਿਆਉਣ ਦੀ ਸਾਜਿਸ਼

‘ਸ਼ੇਰ ਏ ਪੰਜਾਬ’ ਦੀ ਸ਼ਖ਼ਸੀਅਤ ਨੂੰ ਛੁਟਿਆਉਣ ਦੀ ਸਾਜਿਸ਼

ਡਾ. ਗੁਰਵਿੰਦਰ ਸਿੰਘ
604-825-1550
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਖ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,
ਜੰਮੂ, ਕਾਂਗੜਾ ਕੋਟ, ਨਿਵਾਇ ਗਿਆ।
ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀਂ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਹੱਛਾ ਰੱਜ ਕੇ ਰਾਜ ਕਮਾਇ ਗਿਆ।
ਸ਼ਾਹ ਮੁਹੰਮਦ
ਮਹਾਰਾਜਾ ਰਣਜੀਤ ਸਿੰਘ ਨੇ ਪੰਜਾਹ ਸਾਲ ਦੇ ਕਰੀਬ ਖਾਲਸਾ ਰਾਜ (ਸਰਕਾਰ-ਏ- ਖਾਲਸਾ) ਦੇ ਨਾਂ ਹੇਠ ਰਾਜ ਕਰਦਿਆਂ, ਸ਼ਾਹ ਮੁਹੰਮਦ ਦੇ ਸ਼ਬਦਾਂ ਵਿੱਚ ‘ਅੱਛਾ ਰੱਜ ਕੇ ਰਾਜ’ ਕਮਾਇਆ। ਮਹਾਰਾਜਾ ਰਣਜੀਤ ਸਿੰਘ ਦੇ ਲੋਕ-ਪੱਖੀ ਰਾਜ ਬਾਰੇ ਲੋਕ ਕਥਾਵਾਂ ਅੱਜ ਵੀ ਲੋਕਾਂ ਦੀ ਜ਼ਬਾਨ ‘ਤੇ ਹਨ। ਪਰ ਦੁੱਖ ਇਸ ਗੱਲ ਦਾ ਹੈ ਕਿ ਕਈ ਮੌਕਾਪ੍ਰਸਤ ਲੇਖਕਾਂ ਵਿੱਚੋਂ ਇਕ, ਬਲਦੇਵ ਸੜਕਨਾਮਾ ਵੱਲੋਂ ‘ਸੂਰਜ ਦੀ ਅੱਖ’ ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਸਿੱਖ ਇਤਿਹਾਸ ਦੀਆਂ ਧੱਜੀਆਂ ਉਡਾਈਆਂ ਸਨ।
ਅਫਸੋਸ ਇਸ ਗੱਲ ਦਾ ਵੀ ਹੈ ਕਿ ਕਈ ਸੰਸਥਾਵਾਂ ਅਤੇ 25 ਹਜ਼ਾਰ ਦਾ ਢਾਹਾਂ ਐਵਾਰਡ ਵਾਲਿਆਂ ਨੇ ਜਿਸ ਤਰ੍ਹਾਂ ਸੜਕਨਾਮੇ ਨੂੰ ਚੁੱਕਿਆ ਅਤੇ ਸ਼ੇਰੇ ਪੰਜਾਬ ਦੇ ਇਤਿਹਾਸ ਨਾਲ ਖਿਲਵਾੜ ਕੀਤੀ, ਉਨ੍ਹਾਂ ਨਾਮੁਆਫ ਕਰਨਯੋਗ ਹੈ। ਇਸ ਪੋਸਟ ਦੇ ਨਾਲ ਉਸ ਦੀ ਲਿਖਤ ਵਿੱਚੋਂ ‘ਹਵਾਲੇ’ ਵੀ ਲਗਾ ਕਰ ਰਹੇ ਹਾਂ, ਤਾਂ ਕਿ ਗੱਲ ਸਪੱਸ਼ਟ ਹੋ ਜਾਏ ਅਤੇ ਕਿਸੇ ਨੂੰ ਇਹ ਭੁਲੇਖਾ ਨਾ ਰਹਿ ਜਾਏ ਕਿਵੇਂ ‘ਸ਼ੇਰ ਏ ਪੰਜਾਬ’ ਦੀ ਸ਼ਖ਼ਸੀਅਤ ਨੂੰ ਛੁਟਿਆਉਣ ਦੀ ਸਾਜ਼ਿਸ਼ ਰਚੀ ਗਈ, ਇਸ ਨਾਵਲ ਵਿਚਲੀਆਂ ਸਤਰਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਵੇਂ:
ੲ ਮਹਾਰਾਜਾ ਰਣਜੀਤ ਸਿੰਘ ਨੂੰ ਬਾਹਰੀ ਹਮਲਿਆਂ ਵੇਲੇ ‘ਪਹਾੜੀ ਜਾਂ ਚੜ੍ਹਨ ਤੇ ਛੁਪਣ’ ਵਾਲਾ ਡਰਪੋਕ ਦੱਸਿਆ ਗਿਆ।
ੲ ਖ਼ਾਲਸਾ ਰਾਜ ਦੇ ਆਖ਼ਰੀ ਚਿਰਾਗ ਮਹਾਰਾਜਾ ਦਲੀਪ ਸਿੰਘ ਨੂੰ ਮਹਾਰਾਜੇ ਦੀ ‘ਨਾਜਾਇਜ਼ ਔਲਾਦ’ ਕਰਾਰ ਦਿੱਤਾ ਗਿਆ ।
ੲ ਅੰਗਰੇਜ਼ਾਂ ਦੇ ਝੋਲੀ ਚੁੱਕ ਮੁਹੰਮਦ ਲਤੀਫ਼ ਵਰਗੇ ਲੇਖਕਾਂ ਨੂੰ ਸਹੀ ਤੇ ਸੋਹਣ ਸਿੰਘ ਸੀਤਲ ਵਰਗੇ ਲੇਖਕਾਂ ਨੂੰ ਮਹਾਰਾਜੇ ਦੇ ਸੋਹਲੇ ਗਾਉਣ ਵਾਲੇ ਦੱਸਿਆ ਗਿਆ।
ੲ ਲੈਲਾ ਘੋੜੀ ਦੀ ਮਨਘੜ੍ਹਤ ਗਾਥਾ ਵਿੱਚ 12 ਹਜ਼ਾਰ ਫੌਜੀਆਂ ਤੇ ਮਾਰੇ ਜਾਣ ਅਤੇ 60 ਲੱਖ ਦਾ ਨੁਕਸਾਨ ਹੋਣ ਵਰਗੀਆਂ ਕਈ ਮਨਘੜਤ ਕਹਾਣੀਆਂ ਜੋੜ ਦਿੱਤੀਆਂ।
ੲ ਕੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫ਼ੌਜ ਦੇ ਸਿਪਾਹੀਆਂ ਨੂੰ ਦੋ- ਦੋ ਰੁਪਏ ‘ਤੇ ਹੀ ਰੱਖਿਆ ਸੀ ਜਾਂ ਉਹ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕਰਦਾ ਸੀ, ਜੋ ਲੇਖਕ ‘ਸਮਰਪਣ’ ਦੀ ਸ਼ਬਦਾਂ ਵਿੱਚ ਲਿਖਦਾ ਹੈ।
ੲ ਵਿਵਾਦਗ੍ਰਸਤ ਨਾਵਲ ‘ਸੂਰਜ ਦੀ ਅੱਖ’ ਦੇ ਲੇਖਕ ਸੜਕਨਾਮਾ ਨੂੰ ਕੈਨੇਡਾ ਫੇਰੀ ਮੌਕੇ ਸਵਾਲ ਪੁੱਛੇ ਗਏ ਕਿ ਕਿਸ ਆਧਾਰ ‘ਤੇ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਖ਼ਿਲਾਫ਼ ਮਿਥ ਕੇ ਗਲਤ ਪ੍ਰਚਾਰ ਕਰ ਰਿਹਾ ਹੈ, ਪਰ ਕਿਸੇ ਵੀ ਸਵਾਲ ਦਾ ਉੱਤਰ ਦੇਣ ਤੋਂ ਸੜਕਨਾਮਾ ਭੱਜਿਆ।
ਅੱਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ‘ਤੇ ਆਓ ਅਹਿਦ ਕਰੀਏ ਕਿ ਅਜਿਹੇ ‘ਝੂਠੇ ਆਸਹਿਤ’ ਨੂੰ ਰੱਦ ਕੀਤਾ ਜਾਏ।
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮਹਾਨ ਯੋਧਾ ਸੀ ਅਤੇ ਧਰਮ- ਨਿਰਪੱਖ ਰਾਜ ਦੀ ਸਿਰਜਣਾ ਵਾਲਾ ਕੌਮਾਂਤਰੀ ਪੱਧਰ ਦਾ ਰਾਜਨੀਤੀਵਾਨ ਸੀ।
ਉਸਨੂੰ ਕੋਟਾਨ- ਕੋਟ ਸ਼ਰਧਾਂਜਲੀ!

Check Also

ਚਿੱਤਰ ਕਲਾ ਖੇਤਰ ਦੀ ਸੰਸਾਰ ਪ੍ਰਸਿੱਧ ਸ਼ਖਸੀਅਤ ਸ. ਜਰਨੈਲ ਸਿੰਘ ਆਰਟਿਸਟ ਦਾ ਦੇਹਾਂਤ

ਪੰਜਾਬੀ ਕਲਾ ਅਤੇ ਸਾਹਿਤ ਖੇਤਰ ਦੇ ਪ੍ਰੇਮੀਆਂ ਲਈ ਇਹ ਦੁਖਦਾਈ ਖਬਰ ਹੈ ਕਿ ਸਰਦਾਰ ਜਰਨੈਲ …