-2.9 C
Toronto
Monday, January 12, 2026
spot_img
Homeਪੰਜਾਬਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਚ ਐਸ ਫੂਲਕਾ ਦਾ ਕਹਿਣਾ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਚ ਐਸ ਫੂਲਕਾ ਦਾ ਕਹਿਣਾ

‘ਆਪ’ ਨੂੰ ਛੱਡ ਕੇ ਭੱਜਣਗੇ ਕਈ ਆਗੂ
ਜਗਰਾਉਂ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ‘ਚ ਚੋਣ ਨਤੀਜੇ ਆਉਣ ਤੋਂ ਬਾਅਦ ‘ਉਬਾਲ’ ਆਉਣ ਦੀਆਂ ਸਿਆਸੀ ਮਾਹਿਰਾਂ ਵੱਲੋਂ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ। ਹੁਣ ਪਾਰਟੀ ਦੇ ਸੀਨੀਅਰ ਆਗੂ ਤੇ ਦਾਖਾ ਤੋਂ ਵਿਧਾਇਕ ਬਣੇ ਐੱਚ. ਐੱਸ. ਫੂਲਕਾ ਨੇ ਖ਼ੁਦ ਹੀ ਇਸ ਦਾ ਖੁਲਾਸਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ‘ਤੇ ਸਵਾਰਥ ਪੂਰੇ ਕਰਨ ਦੀ ਲਾਲਸਾ ਪਾਲ ਕੇ ‘ਆਪ’ ਵਿਚ ਆਏ ਆਗੂ ਅਗਲੇ ਦਿਨਾਂ ਵਿਚ ਪਾਰਟੀ ਛੱਡਣ ਦਾ ਐਲਾਨ ਕਰ ਸਕਦੇ ਹਨ। ਅਜਿਹੇ ਵਿਚ ਪਾਰਟੀ ਦੇ ਜੁਝਾਰੂ ਤੇ ਵਫ਼ਾਦਾਰ ਵਲੰਟੀਅਰਾਂ ਨੂੰ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਅਜਿਹੇ ਆਗੂਆਂ ਦੇ ਜਾਣ ਨਾਲ ਚੰਗਾ ਹੀ ਹੋਵੇਗਾ ਕਿ ਪਾਰਟੀ ਵਿਚਲੀ ‘ਸਫ਼ਾਈ’ ਹੋ ਜਾਵੇਗੀ। ਇਸ ਤੋਂ ਇਲਾਵਾ ਫੂਲਕਾ ਨੇ ਕਿਹਾ ਕਿ ਉਨ੍ਹਾਂ 95 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਤੀਸਰੇ ਸਥਾਨ ‘ਤੇ ਧੱਕ ਕੇ ‘ਵੱਡੀ ਸਫ਼ਲਤਾ’ ਹਾਸਲ ਕਰ ਲਈ ਹੈ।

RELATED ARTICLES
POPULAR POSTS