19.4 C
Toronto
Thursday, September 3, 2026
spot_img
Homeਪੰਜਾਬਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਕਰਨ ਵਾਲੇ ਪੰਜਾਬ ਪੁਲਿਸ ਦੇ ਦੋ...

ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਕਰਨ ਵਾਲੇ ਪੰਜਾਬ ਪੁਲਿਸ ਦੇ ਦੋ ਏ.ਐਸ.ਆਈ ਕੇਰਲ ‘ਚ ਗ੍ਰਿਫਤਾਰ

ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਕਰਨ ਵਾਲੇ ਪੰਜਾਬ ਪੁਲਿਸ ਦੇ ਦੋ ਏ.ਐਸ.ਆਈ ਕੇਰਲ ‘ਚ ਗ੍ਰਿਫਤਾਰਡੀ.ਜੀ.ਪੀ. ਦਿਨਕਰ ਗੁਪਤਾ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਹੋਣ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਦੋ ਏ.ਐਸ.ਆਈ. ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਨੂੰ ਕੇਰਲ ਦੇ ਕੋਚੀ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ। ਇਸਦੀ ਜਾਣਕਾਰੀ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਟਵੀਟ ਕਰਕੇ ਦਿੱਤੀ। ਇਨ੍ਹਾਂ ਦੋਹਾਂ ਦੀ ਗ੍ਰਿਫ਼ਤਾਰੀ ਅੱਜ ਸ਼ਾਮੀਂ ਕਰੀਬ ਸਾਢੇ ਚਾਰ ਵਜੇ ਕੋਚੀ ਸਥਿਤ ਇੱਕ ਹੋਟਲ ਤੋਂ ਹੋਈ ਹੈ ਅਤੇ ਹੁਣ ਇਨ੍ਹਾਂ ਦੋਹਾਂ ਨੂੰ ਪੰਜਾਬ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਜਲੰਧਰ ਦੇ ਪਾਦਰੀ ਐਂਥਨੀ ਦੇ 6 ਕਰੋੜ, 65 ਲੱਖ ਰੁਪਏ ਖ਼ੁਰਦ-ਬੁਰਦ ਕਰਨ ਦੇ ਮਾਮਲੇ ਵਿਚ ਦੋਵੇਂ ਅਧਿਕਾਰੀ ਫ਼ਰਾਰ ਸਨ। ਇਹ ਦੋਵੇਂ ਜਣੇ ਪੰਜਾਬ ਪੁਲਿਸ ਦੇ ਤਾਂ ਹੱਥ ਨਹੀਂ ਆ ਰਹੇ ਸਨ ਪਰ ਇਨ੍ਹਾਂ ਅਦਾਲਤ ਤੋਂ ਜ਼ਮਾਨਤ ਦੀ ਮੰਗ ਕੀਤੀ ਸੀ। ਚਰਚਾ ਹੈ ਕਿ ਇਹ ਰਕਮ ਲੈ ਕੇ ਫਰਾਰ ਹੋਏ ਦੋ ਥਾਣੇਦਾਰਾਂ ਦੀ ਗ੍ਰਿਫਤਾਰੀ ਨਾਲ ਹੋਰ ਰਾਜ਼ ਵੀ ਖੁੱਲਣਗੇ।

RELATED ARTICLES
POPULAR POSTS