Breaking News
Home / ਭਾਰਤ / ਸਿੱਧੂ ਨੇ ਭੋਪਾਲ ‘ਚ ਨਰਿੰਦਰ ਮੋਦੀ ਨੂੰ ਕਿਹਾ ਦੇਸ਼ ਧ੍ਰੋਹੀ

ਸਿੱਧੂ ਨੇ ਭੋਪਾਲ ‘ਚ ਨਰਿੰਦਰ ਮੋਦੀ ਨੂੰ ਕਿਹਾ ਦੇਸ਼ ਧ੍ਰੋਹੀ

ਭਾਜਪਾ ਚੋਣ ਕਮਿਸ਼ਨ ਕੋਲ ਪਹੁੰਚੀ
ਭੋਪਾਲ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਦੌਰਾਨ ਜਿੱਥੇ ਵਿਵਾਦਤ ਬਿਆਨਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਉਥੇ ਵਿਵਾਦਤ ਬਿਆਨ ਦੇਣ ਵਾਲਿਆਂ ਖਿਲਾਫ ਕਾਰਵਾਈ ਵੀ ਹੋ ਰਹੀ ਹੈ। ਇਸ ਤੋਂ ਬਾਅਦ ਵੀ ਘਟੀਆ ਬਿਆਨਬਾਜ਼ੀ ‘ਤੇ ਰੋਕ ਨਹੀਂ ਲੱਗ ਰਹੀ। ਲੰਘੇ ਕੱਲ੍ਹ ਭੋਪਾਲ ਵਿਚ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਧ੍ਰੋਹੀ ਕਹਿ ਦਿੱਤਾ ਅਤੇ ਉਨ੍ਹਾਂ ‘ਤੇ ਜੰਮ ਕੇ ਸਿਆਸੀ ਨਿਸ਼ਾਨੇਬਾਜ਼ੀ ਕੀਤੀ। ਸਿੱਧੂ ਦੇ ਇਸ ਬਿਆਨ ‘ਤੇ ਭਾਜਪਾ ਨੇ ਸਖਤ ਨਰਾਜ਼ਗੀ ਜ਼ਾਹਰ ਕੀਤੀ ਹੈ। ਭਾਜਪਾ ਆਗੂਆਂ ਨੇ ਸਿੱਧੂ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕੀਤੀ ਹੈ। ਭਾਜਪਾ ਦੇ ਉਪ ਪ੍ਰਧਾਨ ਪ੍ਰਭਾਤ ਝਾਅ ਨੇ ਕਿਹਾ ਕਿ ਸਿੱਧੂ ਦੀ ਜਯੋਤੀ ਬੁਝ ਗਈ ਹੈ, ਉਹ ਇਸ ਕਰਕੇ ਪ੍ਰਧਾਨ ਮੰਤਰੀ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਹਨ।

Check Also

ਰਾਹੁਲ ਗਾਂਧੀ ਦਾ ਅਮੇਠੀ ਤੋਂ ਅਤੇ ਪਿ੍ਰਅੰਕਾ ਗਾਂਧੀ ਦਾ ਰਾਏਬਰੇਲੀ ਤੋਂ ਚੋਣ ਲੜਨਾ ਤੈਅ

26 ਅਪ੍ਰੈਲ ਤੋਂ ਬਾਅਦ ਰਾਹੁਲ ਅਤੇ ਪਿ੍ਰਅੰਕਾ ਦੇ ਨਾਵਾਂ ਦਾ ਕੀਤਾ ਜਾ ਸਕਦਾ ਹੈ ਐਲਾਨ …