Breaking News
Home / ਪੰਜਾਬ / ਭਾਰਤੀ ਹਵਾਈ ਸੈਨਾ ‘ਚ ਲੜਾਕੂ ਯੂਨਿਟ ਦੀ ਕਮਾਂਡ ਸੰਭਾਲਣ ਵਾਲੀ ਪਹਿਲੀ ਮਹਿਲਾ ਅਫਸਰ ਬਣੀ ਸ਼ਾਲਿਜ਼ਾ ਧਾਮੀ

ਭਾਰਤੀ ਹਵਾਈ ਸੈਨਾ ‘ਚ ਲੜਾਕੂ ਯੂਨਿਟ ਦੀ ਕਮਾਂਡ ਸੰਭਾਲਣ ਵਾਲੀ ਪਹਿਲੀ ਮਹਿਲਾ ਅਫਸਰ ਬਣੀ ਸ਼ਾਲਿਜ਼ਾ ਧਾਮੀ

ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹੈ ਸ਼ਾਲਿਜ਼ਾ ਧਾਮੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਹਵਾਈ ਸੈਨਾ ਦੇ ਇਤਿਹਾਸ ਵਿੱਚ ਸ਼ਾਲਿਜ਼ਾ ਧਾਮੀ ਨੂੰ ਪਹਿਲੀ ਅਜਿਹੀ ਮਹਿਲਾ ਅਧਿਕਾਰੀ ਹੋਣ ਦਾ ਮਾਣ ਹਾਸਲ ਹੋਇਆ ਹੈ ਜਿਨ੍ਹਾਂ ਨੂੰ ਪੱਛਮੀ ਸੈਕਟਰ ਵਿੱਚ ਮੂਹਰਲੀ ਕਤਾਰ ਦੀ ਲੜਾਕੂ ਯੂਨਿਟ ਦੀ ਕਮਾਂਡ ਸੰਭਾਲੀ ਗਈ ਹੈ। ਕੌਮਾਂਤਰੀ ਮਹਿਲਾ ਦਿਵਸ ਤੋਂ ਇਕ ਦਿਨ ਪਹਿਲਾਂ ਭਾਰਤੀ ਹਵਾਈ ਸੈਨਾ ਦੀ ਗਰੁੱਪ ਕੈਪਟਨ ਸ਼ਾਲਿਜ਼ਾ ਨੇ ਵੱਡੀ ਪ੍ਰਾਪਤੀ ਆਪਣੇ ਨਾਂ ਕੀਤੀ ਹੈ। ਹਵਾਈ ਸੈਨਾ ਨੇ ਉਨ੍ਹਾਂ ਨੂੰ ਪੱਛਮੀ ਸੈਕਟਰ ਵਿੱਚ ਮੂਹਰਲੀ ਕਤਾਰ ਦੀ ਲੜਾਕੂ ਯੂਨਿਟ ਦੀ ਕਮਾਂਡ ਸੰਭਾਲਣ ਲਈ ਚੁਣਿਆ ਹੈ। ਸੂਤਰਾਂ ਮੁਤਾਬਕ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਧਾਮੀ ਮਿਜ਼ਾਈਲ ਯੂਨਿਟ ਦੀ ਕਮਾਂਡ ਸੰਭਾਲਣਗੇ। ਧਿਆਨ ਰਹੇ ਕਿ ਲੁਧਿਆਣਾ ਵਿੱਚ ਜਨਮੀ ਧਾਮੀ ਨੇ 2003 ਵਿੱਚ ਐਚਏਏਐਲ ਐਚਪੀਟੀ 32 ਦੀਪਕ ਤੋਂ ਪਹਿਲੀ ਵਾਰ ਇਕੱਲਿਆਂ ਉਡਾਣ ਭਰੀ ਸੀ। ਇਸੇ ਸਾਲ ਉਨ੍ਹਾਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਕੋਲ 2800 ਘੰਟਿਆਂ ਦਾ ਹਵਾਈ ਤਜਰਬਾ ਹੈ। ਉਹ ਪੱਛਮੀ ਸੈਕਟਰ ਵਿੱਚ ਹੈਲੀਕਾਪਟਰ ਦੇ ਫਲਾਈਟ ਕਮਾਂਡਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਇਹ ਅਧਿਕਾਰੀ ਮੌਜੂਦਾ ਸਮੇਂ ਫਰੰਟਲਾਈਨ ਕਮਾਂਡ ਹੈੱਡਕੁਆਰਟਰ ਦੀ ਅਪਰੇਸ਼ਨ ਬਰਾਂਚ ਵਿੱਚ ਤਾਇਨਾਤ ਹੈ।

Check Also

ਗਿਆਨੀ ਰਘਬੀਰ ਸਿੰਘ ਨਾਲ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੀਤੀ ਮੁਲਾਕਾਤ

ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ ਏ ਕੌਮ ਸਨਮਾਨ ਵਾਪਸ ਲੈਣ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ ਨਿਊਜ਼ …