4.1 C
Toronto
Thursday, November 6, 2025
spot_img
Homeਭਾਰਤਸ਼ੀ ਜਿਨਪਿੰਗ ਤੀਜੀ ਵਾਰ ਚੀਨ ਦੇ ਰਾਸ਼ਟਰਪਤੀ ਬਣੇ

ਸ਼ੀ ਜਿਨਪਿੰਗ ਤੀਜੀ ਵਾਰ ਚੀਨ ਦੇ ਰਾਸ਼ਟਰਪਤੀ ਬਣੇ

ਮੁੱਠੀ ਬੰਦ ਕਰਕੇ ਦੇਸ਼ ਨੂੰ ਤਾਕਤਵਰ ਅਤੇ ਮਹਾਨ ਬਣਾਉਣ ਦੀ ਚੁੱਕੀ ਸਹੁੰ

ਨਵੀਂ ਦਿੱਲੀ/ਬਿਊਰੋ ਨਿਊਜ਼

ਚੀਨ ਦੀ ਰਬੜ ਸਟੈਂਪ ਪਾਰਲੀਮੈਂਟ ਨੈਸ਼ਨਲ ਪੀਪਲਜ਼ ਕਾਂਗਰਸ ਨੇ ਅੱਜ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਕਾਰਜਕਾਲ ਨੂੰ ਤੀਜੀ ਵਾਰ ਵਧਾ ਦਿੱਤਾ। ਉਨ੍ਹਾਂ ਨੂੰ ਤੀਜੀ ਵਾਰ ਰਾਸ਼ਟਰਪਤੀ ਬਣਾਉਣ ਦਾ ਮਤਾ 2952 ਵੋਟਾਂ ਨਾਲ ਪਾਸ ਹੋਇਆ। ਕਮਿਊਨਿਸਟ ਪਾਰਟੀ ਦੇ ਕਿਸੇ ਇਕ ਆਗੂ ਨੇ ਵੀ ਉਸਦੇ ਖਿਲਾਫ ਵੋਟ ਨਹੀਂ ਪਾਈ। ਸ਼ੀ ਜਿਨਪਿੰਗ ਨੂੰ ਤੀਜੀ ਵਾਰ ਰਾਸ਼ਟਰਪਤੀ ਬਣਾਉਣ ਦਾ ਰਸਤਾ ਪਿਛਲੇ ਸਾਲ ਅਕਤੂਬਰ ਵਿਚ ਹੀ ਸਾਫ ਹੋ ਗਿਆ ਸੀ, ਜਦ ਚੀਨ ਦੀ ਕਮਿਊਨਿਸਟ ਪਾਰਟੀ ਨੇ ਇਕਮੱਤ ਹੋ ਕੇ ਉਸਦੇ ਨਾਮ ’ਤੇ ਮੋਹਰ ਲਗਾਈ ਸੀ। ਹੁਣ ਉਹ ਆਪਣੇ ਭਰੋਸੇਮੰਦ ਲੀ ਕਿਆਂਗ ਨੂੰ ਚੀਨ ਦਾ ਪ੍ਰੀਮੀਅਰ ਯਾਨੀ ਪ੍ਰਧਾਨ ਮੰਤਰੀ ਬਣਾਉਣਗੇ। ਮੀਡੀਆ ਰਿਪੋਰਟਾਂ ਮੁਤਾਬਕ ਸ਼ੀ ਜਿਨਪਿੰਗ ਨੇ ਮੁੱਠੀ ਬੰਦ ਕਰਕੇ ਦੇਸ਼ ਨੂੰ ਤਾਕਤਵਰ ਅਤੇ ਮਹਾਨ ਬਣਾਉਣ ਦੀ ਸਹੁੰ ਚੁੱਕੀ ਹੈ। ਜਿਨਪਿੰਗ ਸੀਪੀਸੀ ਦੇ ਸੰਸਥਾਪਕ ਮਾਓ ਜ਼ੇ-ਤੁੰਗ ਤੋਂ ਬਾਅਦ ਤੀਜੇ ਪੰਜ ਸਾਲਾਂ ਲਈ ਪਾਰਟੀ ਮੁਖੀ ਚੁਣੇ ਜਾਣ ਵਾਲੇ ਪਹਿਲੇ ਚੀਨੀ ਨੇਤਾ ਬਣ ਗਏ ਹਨ। ਧਿਆਨ ਰਹੇ ਕਿ ਤੀਜੀ ਵਾਰ ਕਾਰਜਕਾਲ ਵਧਾਏ ਜਾਣ ਤੋਂ ਇਕ ਦਿਨ ਪਹਿਲਾਂ ਸ਼ੀ ਜਿਨਪਿੰਗ ਨੇ ਸੈਨਾ ਨੂੰ ਮਜ਼ਬੂਤੀ ਦੇਣ ਦੀ ਗੱਲ ਕਹੀ ਸੀ। ਜਿਨਪਿੰਗ ਨੇ ਕਿਹਾ ਸੀ ਕਿ ਅਸੀਂ ਸੈਨਾ ਦਾ ਤੇਜ਼ੀ ਨਾਲ ਵਿਸਥਾਰ ਕਰਨਾ ਹੈ ਅਤੇ ਪੀਪਲਜ਼ ਲਿਬਰੇਸ਼ਨ ਆਰਮੀ ਨੂੰ ਦੁਨੀਆ ਦੀ ਟੌਪ ਕਲਾਸ ਫੌਜ ਬਣਾਉਣਾ ਹੈ।

RELATED ARTICLES
POPULAR POSTS