18.7 C
Toronto
Monday, September 14, 2026
spot_img
Homeਭਾਰਤਹਨੀਪ੍ਰੀਤ ਦੀ ਭਾਲ ਵਿਚ ਪੁਲਿਸ ਦਿੱਲੀ 'ਚ ਸਥਿਤ ਵਕੀਲ ਦੇ ਘਰ ਪਹੁੰਚੀ

ਹਨੀਪ੍ਰੀਤ ਦੀ ਭਾਲ ਵਿਚ ਪੁਲਿਸ ਦਿੱਲੀ ‘ਚ ਸਥਿਤ ਵਕੀਲ ਦੇ ਘਰ ਪਹੁੰਚੀ

ਹਨੀਪ੍ਰੀਤ ਦੀ ਭਾਲ ਵਿਚ ਪੁਲਿਸ ਦਿੱਲੀ ‘ਚ ਸਥਿਤ ਵਕੀਲ ਦੇ ਘਰ ਪਹੁੰਚੀਨਵੀਂ ਦਿੱਲੀ/ਬਿਊਰੋ ਨਿਊਜ਼ : ਪੰਚਕੂਲਾ ਵਿਚ ਹਿੰਸਾ ਭੜਕਾਉਣ ਅਤੇ ਦੇਸ਼ ਧਰੋਹ ਦੇ ਆਰੋਪਾਂ ਦਾ ਸਾਹਮਣਾ ਕਰ ਰਹੀ ਹਨੀਪ੍ਰੀਤ ਦਾ ਹੁਣ ਤੱਕ ਕੁਝ ਪਤਾ ਨਹੀਂ ਚੱਲ ਸਕਿਆ ਹੈ। ਅੱਜ ਦਿੱਲੀ ਪੁਲਿਸ ਹਨੀਪ੍ਰੀਤ ਦੀ ਭਾਲ ਵਿਚ ਉਸਦੇ ਵਕੀਲ ਪ੍ਰਦੀਪ ਆਰੀਆ ਦੇ ਦਿੱਲੀ ਸਥਿਤ ਘਰ ਪੁੱਜੀ। ਪੁਲਿਸ ਨੇ ਪ੍ਰਦੀਪ ਆਰੀਆ ਦੇ ਦਫਤਰ ਵਿਚ ਲੱਗੇ ਸੀ.ਸੀ.ਟੀ.ਵੀ ਫੁਟੇਜ਼ ਦੀ ਜਾਂਚ ਵੀ ਕੀਤੀ। ਕਿਉਂਕਿ ਹਾਈਕੋਰਟ ਵਿਚ ਟ੍ਰਾਂਜਿਟ ਅੰਤਿਮ ਜ਼ਮਾਨਤ ਦਾਖ਼ਲ ਕਰਨ ਲਈ ਹਨੀਪ੍ਰੀਤ ਆਪਣੇ ਵਕੀਲ ਨੂੰ ਮਿਲਣ ਗਈ ਸੀ। ਇਸ ਦੀ ਜਾਣਕਾਰੀ ਖੁਦ ਹਨੀਪ੍ਰੀਤ ਦੇ ਵਕੀਲ ਨੇ ਮੀਡੀਆ ਨੂੰ ਦਿੱਤੀ ਸੀ। ਪੁਲਿਸ ਨੂੰ ਸ਼ੱਕ ਹੈ ਕਿ ਜਦੋਂ ਹਨੀਪ੍ਰੀਤ ਨੂੰ ਛਾਪੇਮਾਰੀ ਦੀ ਸੂਚਨਾ ਮਿਲੀ ਤਾਂ ਉਹ ਕੋਠੀ ਦੇ ਪਿਛਲੇ ਦਰਵਾਜ਼ਿਓਂ ਬਾਹਰ ਭੱਜ ਗਈ। ਇਸ ਤੋਂ ਪਹਿਲਾਂ ਲੰਘੇ ਕੱਲ੍ਹ ਵੀ ਹਰਿਆਣਾ ਪੁਲਿਸ ਨੇ ਦਿੱਲੀ ਦੇ ਕਈ ਇਲਾਕਿਆਂ ਵਿਚ ਹਨੀਪ੍ਰੀਤ ਦੀ ਭਾਲ ਵਿਚ ਛਾਪੇਮਾਰੀ ਕੀਤੀ।

 

RELATED ARTICLES
POPULAR POSTS