21 C
Toronto
Sunday, September 13, 2026
spot_img
HomeਕੈਨੇਡਾFrontਟੋਯੋਟਾ ਨੇ ਇਨੋਵਾ ਕਿ੍ਰਸਟਾ ਦਾ ਪ੍ਰੀਮੀਅਮ ਲੁੱਕ ਕੀਤਾ ਲਾਂਚ

ਟੋਯੋਟਾ ਨੇ ਇਨੋਵਾ ਕਿ੍ਰਸਟਾ ਦਾ ਪ੍ਰੀਮੀਅਮ ਲੁੱਕ ਕੀਤਾ ਲਾਂਚ

ਟੋਯੋਟਾ ਨੇ ਇਨੋਵਾ ਕਿ੍ਰਸਟਾ ਦਾ ਪ੍ਰੀਮੀਅਮ ਲੁੱਕ ਕੀਤਾ ਲਾਂਚ
ਨਵੇਂ ਫੀਚਰਾਂ ਅਤੇ ਵਧੀਆ ਕਮਫਰਟ ਨਾਲ ਆਈ ਅਪਡੇਟਿਡ ਐਮ.ਪੀ.ਵੀ.
ਨਵੀਂ ਦਿੱਲੀ/ਬਿਊਰੋ ਨਿਊਜ਼
ਟੋਯੋਟਾ ਕਿਰਲੋਸਕਰ ਮੋਟਰ ਨੇ ਭਾਰਤ ਵਿੱਚ ਆਪਣੀ ਲੋਕਪਿ੍ਰਯ ਐਮ.ਪੀ.ਵੀ.  ਇਨੋਵਾ ਕਿ੍ਰਸਟਾ ਦਾ ਅਪਡੇਟਿਡ ਮਾਡਲ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਵਿੱਚ ਨਵੇਂ ਡਿਜ਼ਾਈਨ ਐਲੀਮੈਂਟਸ, ਬਿਹਤਰ ਇੰਟੀਰੀਅਰ ਅਤੇ ਵਾਧੂ ਫੀਚਰ ਸ਼ਾਮਲ ਕੀਤੇ ਹਨ। ਇਨੋਵਾ ਕਿ੍ਰਸਟਾ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਭਾਰਤੀ ਪਰਿਵਾਰਾਂ ਅਤੇ ਕਾਰੋਬਾਰੀ ਗਾਹਕਾਂ ਲਈ ਇੱਕ ਭਰੋਸੇਮੰਦ ਬਦਲ ਬਣੀ ਹੋਈ ਹੈ। ਹੁਣ ਨਵੇਂ ਅਪਡੇਟ ਨਾਲ ਇਸ ਨੂੰ ਹੋਰ ਆਧੁਨਿਕ ਅਤੇ ਪ੍ਰੀਮੀਅਮ ਬਣਾਇਆ ਗਿਆ ਹੈ। ਨਵੀਂ ਇਨੋਵਾ ਕਿ੍ਰਸਟਾ ਦੇ ਅਗਲੇ ਹਿੱਸੇ ਵਿੱਚ ਨਵੀਂ ਸਟਾਈਲਿਸ਼ ਅਤੇ ਬੋਲਡ ਰੇਡੀਏਟਰ ਗਰਿੱਲ ਦਿੱਤੀ ਗਈ ਹੈ, ਜੋ ਇਸ ਨੂੰ ਹੋਰ ਪ੍ਰੀਮੀਅਮ ਅਤੇ ਦਮਦਾਰ ਲੁੱਕ ਦਿੰਦੀ ਹੈ। ਇਸਦੇ ਨਾਲ ਫਰੰਟ ਬੰਪਰ ’ਤੇ ਨਵੇਂ ਗਾਰਨਿਸ਼ ਐਲੀਮੈਂਟਸ ਵੀ ਜੋੜੇ ਗਏ ਹਨ। ਪਿੱਛੇ ਵਾਲੇ ਬੰਪਰ ਦੇ ਡਿਜ਼ਾਈਨ ਨੂੰ ਵੀ ਅਪਡੇਟ ਕੀਤਾ ਗਿਆ ਹੈ, ਜਿਸ ਨਾਲ ਇਸਦੀ ਦਿੱਖ ਹੋਰ ਮਜ਼ਬੂਤ ਅਤੇ ਆਕਰਸ਼ਕ ਬਣ ਗਈ ਹੈ। ਹਾਲਾਂਕਿ, ਇਸ ਦਾ ਕਲਾਸਿਕ ਐਮ.ਪੀ.ਵੀ.  ਸਿਲਹੂਐਟ ਪਹਿਲਾਂ ਵਾਂਗ ਹੀ ਰੱਖਿਆ ਗਿਆ ਹੈ ਤਾਂ ਜੋ ਇਸ ਦੀ ਪਛਾਣ ਬਰਕਰਾਰ ਰਹੇ।

RELATED ARTICLES
POPULAR POSTS