ਕਿਹਾ, ਪਾਕਿ ਨੇ ਅੱਤਵਾਦੀਆਂ ਨੂੰ ਪਨਾਹ ਦੇਣ ਦੀ ਨੀਤੀ ਨਹੀਂ ਬਦਲੀ
ਨਵੀਂ ਦਿੱਲੀ/ਬਿਊਰੋ ਨਿਊਜ਼
ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਪਾਕਿਸਤਾਨ ‘ਚ ਰਿਹਾਈ ‘ਤੇ ਭਾਰਤ ਨੇ ਸਖਤ ਨਰਾਜ਼ਗੀ ਜ਼ਾਹਰ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਹਾਫ਼ਿਜ਼ ਸਈਦ ਦੀ ਰਿਹਾਈ ਤੋਂ ਸਾਬਤ ਹੁੰਦਾ ਹੈ ਕਿ ਪਾਕਿਸਤਾਨ ਅੱਤਵਾਦ ਦਾ ਸਮਰਥਨ ਕਰ ਰਿਹਾ ਹੈ। ਰਵੀਸ਼ ਨੇ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਪਾਕਿਸਤਾਨ ਨੇ ਅੱਤਵਾਦ ਵਿਰੁੱਧ ਆਪਣੀ ਨੀਤੀ ਵਿਚ ਕੋਈ ਤਬਦੀਲੀ ਨਹੀਂ ਕੀਤੀ ਹੈ। ਹਾਫਿਜ਼ ਸਈਦ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਕਿ ਉਹ ਕਸ਼ਮੀਰ ਨੂੰ ਅਜ਼ਾਦ ਕਰਵਾ ਕੇ ਹੀ ਰਹੇਗਾ। ਚੇਤੇ ਰਹੇ ਕਿ ਅਮਰੀਕਾ ਅਤੇ ਯੂਨਾਈਟਿਡ ਨੇਸ਼ਨ ਦੋਵੇਂ ਹੀ ਹਾਫਿਜ਼ ਨੂੰ ਮੋਸਟ ਵਾਂਟਿਡ ਅੱਤਵਾਦੀ ਐਲਾਨ ਚੁੱਕੇ ਹਨ। ਉਸ ਦੇ ਸਿਰ ‘ਤੇ ਅਮਰੀਕਾ ਨੇ 10 ਮਿਲੀਅਨ ਡਾਲਰ ਦਾ ਇਨਾਮ ਵੀ ਰੱਖਿਆ ਹੈ।