Breaking News
Home / ਭਾਰਤ / ਸੀ.ਐਸ.ਈ.ਦੀ ਰਿਪੋਰਟ ‘ਚ ਹੋਇਆ ਖੁਲਾਸਾ

ਸੀ.ਐਸ.ਈ.ਦੀ ਰਿਪੋਰਟ ‘ਚ ਹੋਇਆ ਖੁਲਾਸਾ

Bread copy copyਰੋਜ਼ਾਨਾ ਬ੍ਰੈਡ ਖਾਣ ਨਾਲ ਹੋ ਸਕਦਾ ਹੈ ਕੈਂਸਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਵੇਰ ਦੇ ਨਾਸ਼ਤੇ ਦਾ ਹਿੱਸਾ ਬਣ ਚੁੱਕੀ ਬ੍ਰੈੱਡ ਕੈਂਸਰ ਦਾ ਕਾਰਨ ਬਣ ਸਕਦੀ ਹੈ। ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀ. ਐਸ.ਈ.) ਵੱਲੋਂ ਜਾਰੀ ਰਿਪੋਰਟ ਅਨੁਸਾਰ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਸ਼ਹਿਰਾਂ ਵਿਚ ਰੋਜ਼ਾਨਾ ਦੇ ਖਾਣ-ਪੀਣ ਵਿਚ ਸ਼ਾਮਲ ਹੋ ਚੁੱਕੀ ਬ੍ਰੈੱਡ ਕੈਂਸਰ ਤੇ ਹੋਰ ਬਿਮਾਰੀਆਂ ਨੂੰ ਸੱਦਾ ਦੇ ਸਕਦੀ ਹੈ। ਇਹ ਅਧਿਐਨ ਸੀ. ਐਸ.ਈ. ਦੀ ਪ੍ਰਦੂਸ਼ਨ ਨਿਗਰਾਨੀ ਪ੍ਰਯੋਗਸ਼ਾਲਾ ਵੱਲੋਂ ਕੀਤਾ ਗਿਆ ਹੈ। ਸਿਹਤ ਮੰਤਰਾਲੇ ਨੇ ਇਸ ਸਬੰਧੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਜਾਰੀ ਰਿਪੋਰਟ ਅਨੁਸਾਰ ਬ੍ਰੈੱਡ ਬਣਾਉਣ ਦੌਰਾਨ ਆਟੇ ਵਿਚ ਪੋਟਾਸ਼ੀਅਮ ਬ੍ਰੋਮੇਟ ਅਤੇ ਪੋਟਾਸ਼ੀਅਮ ਆਇਓਡੀਨ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਦੇਸ਼ਾਂ ਵਿਚ ਇਹ ਰਸਾਇਣ ਸਿਹਤ ਲਈ ਨੁਕਸਾਨਦਾਇਕ ਰਸਾਇਣਾਂ ਦੀ ਸੂਚੀ ਵਿਚ ਸ਼ਾਮਲ ਹਨ ਅਤੇ ਬ੍ਰੈੱਡ ਬਣਾਉਣ ਵਿਚ ਇਨ੍ਹਾਂ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ਪਰ ਭਾਰਤ ਵਿਚ ਇਨ੍ਹਾਂ ‘ਤੇ ਪਾਬੰਦੀ ਨਹੀਂ ਹੈ। ਇਨ੍ਹਾਂ ਵਿਚੋਂ ਇਕ ਨਾਲ ਕੈਂਸਰ ਹੋਣ ਦਾ ਖ਼ਤਰਾ ਹੈ ਜਦੋਂਕਿ ਦੂਸਰੇ ਨਾਲ ਥਾਇਰਾਇਡ ਨਾਲ ਸਬੰਧਿਤ ਬਿਮਾਰੀਆਂ ਹੋ ਸਕਦੀਆਂ ਹਨ। ਸੀ. ਐਸ.ਈ. ਨੇ ਦੱਸਿਆ ਕਿ ਉਸ ਨੇ ਦਿੱਲੀ ਵਿਚ ਬ੍ਰਾਂਡਿਡ ਬ੍ਰੈੱਡ ਦੇ 38 ਨਮੂਨਿਆਂ ਦਾ ਪ੍ਰੀਖਣ ਕੀਤਾ। ਜਿਨ੍ਹਾਂ ਵਿਚ ਪਾਵ ਅਤੇ ਬਨ, ਪ੍ਰਸਿੱਧ ਫਾਸਟਫੂਟ ਕੰਪਨੀਆਂ ਵੱਲੋਂ ਖਾਣ ਲਈ ਤਿਆਰ ਕੀਤੇ ਬਰਗਰ ਬ੍ਰੈੱਡ ਅਤੇ ਪੀਜ਼ਾ ਬ੍ਰੈੱਡ ਵੀ ਸ਼ਾਮਿਲ ਹਨ। ਸੀ. ਐਸ.ਈ. ਦੇ ਉੱਪ ਮਹਾਨਿਰਦੇਸ਼ਕ ਚੰਦਰ ਭੂਸ਼ਣ ਨੇ ਦੱਸਿਆ ਕਿ ਬ੍ਰੈੱਡ ਦੇ 84 ਫੀਸਦੀ ਨਮੂਨਿਆਂ ਵਿਚ ਪੋਟਾਸ਼ੀਅਮ ਬ੍ਰੋਮੇਟ ਅਤੇ ਆਇਓਡੀਨ ਪਾਈ ਗਈ। ਬ੍ਰੈੱਡ ਦੇ ਕੁਝ ਨਮੂਨਿਆਂ ਦੀ ਹੋਰ ਪ੍ਰਯੋਗਸ਼ਾਲਾਵਾਂ ਤੋਂ ਵੀ ਜਾਂਚ ਕਰਵਾਈ ਗਈ, ਜਿਨ੍ਹਾਂ ਵਿਚ ਵੀ ਦੋਵੇਂ ਰਸਾਇਣਾਂ ਦੀ ਪੁਸ਼ਟੀ ਹੋਈ ਹੈ।ઠ
ਕੀ ਹੈ ਪੋਟਾਸ਼ੀਅਮ ਬ੍ਰੋਮੇਟ?
ਪੋਟਾਸ਼ੀਅਮ ਬ੍ਰੋਮੇਟ ਆਟੇ ਵਰਗਾ ਹੁੰਦਾ ਹੈ, ਜਿਸ ਦਾ ਨਾ ਤਾਂ ਰੰਗ ਹੁੰਦਾ ਹੈ ਅਤੇ ਨਾ ਹੀ ਸਵਾਦ ਅਤੇ ਮਹਿਕ। ਇਹ ਜ਼ਹਿਰੀਲਾ ਕੈਮੀਕਲ ਹੁੰਦਾ ਹੈ, ਜੋ ਕਿ ਸਿਹਤ ਲਈ ਖ਼ਤਰਨਾਕ ਹੈ। ਇਸ ਨਾਲ ਪੇਟ ਦਰਦ, ਉਲਟੀਆਂ, ਗੁਰਦਿਆਂ ਦੇ ਫੇਲ੍ਹ ਹੋਣ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ।
ਬ੍ਰੋਮੀਨ ਵਰਗੇ ਕੈਮੀਕਲ ਨਾਲ ਬਣਿਆ ਬ੍ਰੋਮੇਟ ਤੇਜ਼ਾਬ ਦਾ ਕਾਰਨ ਬਣਦਾ ਹੈ ਅਤੇ ਇਸ ਨਾਲ ਫੈਟ ਵੀ ਵਧਦੀ ਹੈ। ਪੋਟਾਸ਼ੀਅਮ ਬ੍ਰੋਮੇਟ ‘ਤੇ ਯੂਰਪੀ ਦੇਸ਼ਾਂ ਦੇ ਨਾਲ ਕੈਨੇਡਾ, ਨਾਈਜ਼ੀਰੀਆ, ਬ੍ਰਾਜ਼ੀਲ, ਦੱਖਣੀ ਕੋਰੀਆ, ਪੇਰੂ ਸਣੇ ਕਈ ਦੇਸ਼ਾਂ ‘ਚ ਪਾਬੰਦੀ ਹੈ।
ਖੁਰਾਕ ਰੈਗੂਲੇਟਰ ਫਸਾਏ (ਐਫ ਐਸ ਐਸ ਏ ਆਈ) ਨੇ ਕਿਹਾ ਕਿ ਉਸ ਨੇ ਪੋਟਾਸ਼ੀਅਮ ਬ੍ਰੋਮੇਟ ਨੂੰ ਖਾਣਯੋਗ ਪਦਾਰਥਾਂ ਦੀ ਸੂਚੀ ‘ਚੋਂ ਹਟਾਉਣ ਦਾ ਫੈਸਲਾ ਕੀਤਾ ਹੈ ਜਦਕਿ ਪੋਟਾਸ਼ੀਅਮ ਆਇਓਡੇਟ ਦੀ ਵਰਤੋਂ ‘ਤੇ ਰੋਕ ਲਾਉਣ ਤੋਂ ਪਹਿਲਾਂ ਉਸ ਦੇ ਖਿਲਾਫ਼ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਂਚ ਦੇ ਆਦੇਸ਼
ਸੀ.ਐਸ.ਈ.ਦੀ ਰਿਪਰੋਟ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਢਾ ਨੇ ਕਿਹਾ ਕਿ ਮੈਂ ਅਧਿਕਾਰੀਆਂ ਨੂੰ ਇਸ ਸਬੰਧੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਇਸ ਸਬੰਧੀ ਚਿੰਤਾ ਦੀ ਕੋਈ ਲੋੜ ਨਹੀਂ ਹੈ। ਬਹੁਤ ਜਲਦ ਜਾਂਚ ਰਿਪੋਰਟ ਸਾਡੇ ਸਾਹਮਣੇ ਆ ਜਾਵੇਗੀ, ਜਿਸ ਦੇ ਬਾਅਦ ਇਸ ਸਬੰਧੀ ਢੁੱਕਵੇਂ ਕਦਮ ਚੁੱਕੇ ਜਾਣਗੇ। ਸੀ.ਐਸ.ਈ.ਨੇ ਖੁਰਾਕ ਸੁਰੱਖਿਆ ਅਥਾਰਿਟੀ (ਐਫ. ਐਸ.ਐਸ.ਏ.ਆਈ.)ਨੂੰ ਸੁਝਾਅ ਦਿੱਤਾ ਹੈ ਕਿ ਬ੍ਰੈੱਡ ਬਣਾਉਣ ਵਿਚ ਪੋਟਾਸ਼ੀਅਮ ਬ੍ਰੋਮੇਟ ਦੀ ਵਰਤੋਂ ‘ਤੇ ਤੁਰੰਤ ਪਾਬੰਦੀ ਲਗਾਈ ਜਾਵੇ।

Check Also

500 ਤੋਂ ਜ਼ਿਆਦਾ ਵਕੀਲਾਂ ਨੇ ਭਾਰਤ ਦੇ ਚੀਫ ਜਸਟਿਸ ਨੂੰ ਲਿਖੀ ਚਿੱਠੀ – ਕਿਹਾ : ਨਿਆਂ ਪਾਲਿਕਾ ਖਤਰੇ ’ਚ 

ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਸਾਬਕਾ ਸੌਲੀਸਿਟਰ ਜਨਰਲ ਹਰੀਸ਼ ਸਾਲਵੇ ਸਣੇ 500 ਤੋਂ ਜ਼ਿਆਦਾ ਸੀਨੀਅਰ …