ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਦੇਵਰੀਆ ਤੋਂ ਕਿਸਾਨ ਯਾਤਰਾ ਸ਼ੁਰੂ ਕੀਤੀ ਹੈ। ਇੱਥੇ ਉਨ੍ਹਾਂ ਨੇ ਪਹਿਲਾਂ ਕਿਸਾਨਾਂ ਨਾਲ ਮੰਜੇ ‘ਤੇ ਚਰਚਾ ਕੀਤੀ। ਰਾਹੁਲ ਦੀ ਪੰਚਾਇਤ ਲਈ 2000 ਮੰਜੇ ਵੀ ਲਵਾਏ ਗਏ ਪਰ ਜਿਵੇਂ ਹੀ ਚਰਚਾ ਕਰਕੇ ਰਾਹੁਲ ਉੱਥੋਂ ਚਲੇ ਗਏ ਤਾਂ ਲੋਕਾਂ ਨੇ ਮੰਜੀਆਂ ਦੀ ਲੁੱਟ ਸ਼ੁਰੂ ਕਰ ਦਿੱਤੀ। ਉੱਥੇ ਮੌਜੂਦ ਪਿੰਡ ਵਾਸੀ ਮੰਜੇ ਚੁੱਕ ਕੇ ਆਪਣੇ ਘਰ ਵੱਲ ਭੱਜੇ। ਕਿਸੇ ਨੇ ਮੌਢੇ ‘ਤੇ ਮੰਜੇ ਨੂੰ ਚੁੱਕਿਆ ਸੀ ਤੇ ਕਿਸੇ ਨੇ ਸਿਰ ‘ਤੇ। ਕੋਈ ਇੱਕਲਾ ਬੰਦਾ ਦੋ-ਦੋ ਮੰਜੀਆਂ ਲੈ ਕੇ ਭੱਜ ਪਿਆ। ਇਸ ਦੌਰਾਨ ਕੁਝ ਲੋਕ ਮੰਜਿਆਂ ‘ਤੇ ਆਪਣਾ ਹੱਕ ਜਮਾਉਣ ਲਈ ਲੜਾਈ ਕਰਦੇ ਹੋਏ ਵੀ ਨਜ਼ਰ ਆਏ। ਜ਼ਿਕਰਯੋਗ ਹੈ ਕਿ ਦੇਵਰੀਆ ਦੇ ਰੁਧਰਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਪਚਲੜੀ ਵਿਚ ਰਾਹੁਲ ਦੀ ਪੰਚਾਇਤ ਲਈ ਪ੍ਰਬੰਧ ਕੀਤੇ ਗਏ ਸਨ। ਰਾਹੁਲ ਦੀ ਪੰਚਾਇਤ ਲਈ ਪਾਰਟੀ ਵੱਲੋਂ ਮੰਜੇ ਲਾਏ ਗਏ ਸਨ।
Check Also
ਚੀਨ ਭਾਰਤ ਦਾ ਦੁਸ਼ਮਣ ਨਹੀਂ, ਸਾਨੂੰ ਕਰਨਾ ਚਾਹੀਦਾ ਮਿਲ ਕੇ ਕੰਮ : ਸੈਮ ਪਿਤਰੋਦਾ
ਨਵੀਂ ਦਿੱਲੀ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤਰੋਦਾ …