9 ਦਿਨ ਵਿਚ 19 ਮਹਿਲਾਵਾਂ ਨੇ ਲਗਾਏ ਯੌਨ ਸ਼ੋਸ਼ਣ ਦੇ ਆਰੋਪ
ਨਵੀਂ ਦਿੱਲੀ/ਬਿਊਰੋ ਨਿਊਜ਼
ਯੌਨ ਸ਼ੋਸ਼ਣ ਦੇ ਆਰੋਪਾਂ ਦਾ ਸਾਹਮਣਾ ਕਰ ਰਹੇ ਐਮ ਜੇ ਅਕਬਰ ਨੇ ਅੱਜ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਸਦੇ ਖਿਲਾਫ ਹੁਣ ਤੱਕ 9 ਦਿਨਾਂ ਵਿਚ 16 ਮਹਿਲਾਵਾਂ ਨੇ ਯੌਨ ਸ਼ੋਸ਼ਣ ਦੇ ਆਰੋਪ ਲਗਾਏ ਹਨ ਅਤੇ 20 ਮਹਿਲਾਵਾਂ ਉਸਦੇ ਖਿਲਾਫ ਭਲਕੇ ਪਟਿਆਲਾ ਹਾਊਸ ਅਦਾਲਤ ਵਿਚ ਗਵਾਹੀ ਦੇਣ ਲਈ ਤਿਆਰ ਹਨ। ਅਕਬਰ ‘ਤੇ ਇਕ ਹਫਤੇ ਤੋਂ ਅਸਤੀਫਾ ਦੇਣ ਦਾ ਦਬਾਅ ਸੀ।
ਇਸੇ ਦੌਰਾਨ ਐਮ ਜੇ ਅਕਬਰ ਨੇ ਅਸਤੀਫਾ ਦੇਣ ਤੋਂ ਬਾਅਦ ਕਿਹਾ ਕਿ ਮੈਂ ਅਦਾਲਤ ਵਿਚ ਨਿਆਂ ਲਈ ਗਿਆ ਹਾਂ। ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਝੂਠੇ ਆਰੋਪਾਂ ਖਿਲਾਫ ਲੜਾਈ ਲੜਾਂਗਾ ਅਤੇ ਅਜਿਹੇ ਸਮੇਂ ਵਿਚ ਮੇਰੇ ਲਈ ਅਸਤੀਫਾ ਦੇਣਾ ਉਚਿਤ ਸੀ।
Check Also
ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਖਿਲਾਫ ਨਵੀਂ ਦਿੱਲੀ ‘ਚ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਭਾਜਪਾ ਹੈੱਡਕੁਆਰਟਰ ਨੇੜੇ ਪੈਟਰੋਲ, …