Breaking News
Home / ਭਾਰਤ / ਕੈਨੇਡਾ ‘ਚ ਇਕ ਅਰਬ ਡਾਲਰ ਦਾ ਨਿਵੇਸ਼ ਕਰਨਗੀਆਂ ਭਾਰਤੀ ਕੰਪਨੀਆਂ

ਕੈਨੇਡਾ ‘ਚ ਇਕ ਅਰਬ ਡਾਲਰ ਦਾ ਨਿਵੇਸ਼ ਕਰਨਗੀਆਂ ਭਾਰਤੀ ਕੰਪਨੀਆਂ

ਟਰੂਡੋ ਨੇ ਵੱਡੇ ਉਦਯੋਗਪਤੀਆਂ ਨਾਲ ਕੀਤਾ ਵਿਚਾਰ ਵਟਾਂਦਰਾ
ਮੁੰਬਈ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਭਾਰਤੀ ਕੰਪਨੀਆਂ ਨੇ ਉਨ੍ਹਾਂ ਦੇ ਦੇਸ਼ ਵਿਚ ਇਕ ਅਰਬ ਡਾਲਰ ਮੁੱਲ ਦੇ ਨਿਵੇਸ਼ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ, ਜਿਸ ਨਾਲ ਪੰਜ ਹਜ਼ਾਰ ਤੋਂ ਵੱਧ ਨਵੀਆਂ ਨੌਕਰੀਆਂ ਮਿਲਣਗੀਆਂ। ਟਰੂਡੋ ਨੇ ਇੱਥੇ ਟਾਟਾ ਗਰੁੱਪ ਦੇ ਚੇਅਰਮੈਨ ਐਨ. ਚੰਦਰਸ਼ੇਖਰਨ, ਬਿਰਲਾ ਗਰੁੱਪਾ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ, ਮਹਿੰਦਰਾ ਗਰੁੱਪ ਦੇ ਮੁਖੀ ਆਨੰਦ ਮਹਿੰਦਰਾ, ਇਨਫੋਸਿਸ ਦੇ ਸਲਿਲ ਪਾਰੇਖ ਅਤੇ ਪੇਲੋਂਜੀ ਮਿਸਤਰੀ ਗਰੁੱਪ ਦੇ ਸਾਈਰਸ ਮਿਸਤਰੀ ਸਮੇਤ ਵੱਡੇ ਉਦਯੋਗਪਤੀਆਂ ਨਾਲ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ। ਟਰੂਡੋ ਨੇ ਵੱਡੀਆਂ ਮਹਿਲਾ ਉਦਯੋਗਪਤੀਆਂ ਨਾਲ ਵੀ ਲਗਭਗ ਡੇਢ ਘੰਟੇ ਤੱਕ ਚਰਚਾ ਕੀਤੀ, ਜਿਸ ਵਿਚ ਆਈਸੀਆਈਸੀਆਈ ਬੈਂਕ ਦੀ ਮੁਖੀ ਚੰਦਾ ਕੋਚਰ ਤੇ ਪਿਰਾਮਲ ਗਰੁੱਪ ਦੀ ਸਵਾਮੀ ਪਿਰਾਮਲ ਤੇ ਹੋਰ ਸ਼ਾਮਲ ਸਨ। ਟਰੂਡੋ ਨੇ ਕੈਨੇਡਾ ਭਾਰਤ ਵਪਾਰ ਮੰਚ ਵਿਚ ਕਿਹਾ, ਇਸ ਤੋਂ ਪਹਿਲਾਂ ਹੋਈਆਂ ਬੈਠਕਾਂ ਮਗਰੋਂ ਅਸੀਂ ਕੈਨੇਡਾ ਵਿਚ 5000 ਤੋਂ ਵੱਧ ਨਵੇਂ ਰੁਜ਼ਗਾਰ ਪੈਦਾ ਹੋਣ ਅਤੇ ਕੈਨੇਡਾ ਵਿਚ ਇਕ ਅਰਬ ਡਾਲਰ ਭਾਰਤੀ ਨਿਵੇਸ਼ ਦਾ ਐਲਾਨ ਕਰ ਸਕਦੇ ਹਾਂ। ਉਨ੍ਹਾਂ ਭਾਰਤੀ ਉਦਯੋਗਪਤੀਆਂ ਨਾਲ ਆਪਣੇ ਸੰਵਾਦ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਵਿਚ ਕੈਨੇਡਾ ਦੇ ਨਿਵੇਸ਼ ਬਾਰੇ ਵੀ ਚਰਚਾ ਹੋਈ।

ਮਰਦ ਤੇ ਔਰਤ ‘ਚ ਵਿਤਕਰੇਬਾਜ਼ੀ ਖ਼ਤਮ ਕਰਨ ਦੀ ਲੋੜ : ਸੋਫੀਆ ਟਰੂਡੋ
ਮੁੰਬਈ : ਭਾਰਤ ਦੇ ਦੌਰੇ ਉੱਤੇ ਆਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਨੇ ਇੱਥੇ ਭਾਰਤ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਲਿਗਿੰਕ ਵਿਤਕਰੇਬਾਜ਼ੀ ਨੂੰ ਦੂਰ ਕਰਨ ਕਿਉਂਕਿ ਮਰਦ ਅਤੇ ਔਰਤ ਵਿਚਕਾਰ ਵਿਤਕਰੇਬਾਜ਼ੀ ਕਾਰਨ ਪਹਿਲਾਂ ਹੀ ਵਿਸ਼ਵ ਆਪਣਾ ਬਹੁਤ ਨੁਕਸਾਨ ਕਰਵਾ ਚੁੱਕਾ ਹੈ। ਸੋਫੀਆ ਗਰੈਗੋਇਰ ਟਰੂਡੋ ਨੇ ਕਿਹਾ ਕਿ ਵਿਸ਼ਵ ਵਿੱਚੋਂ ਮਰਦ ਅਤੇ ਔਰਤ ਵਿਚਕਾਰ ਕੀਤੀ ਜਾਂਦੀ ਵਿਤਕਰੇਬਾਜ਼ੀ ਨੂੰ ਖਤਮ ਕਰਨ ਦੇ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਇੱਕਜੁੱਟ ਖੜ੍ਹੇ ਹੋਣ ਦੀ ਲੋੜ ਹੈ। ਇਹ ਪ੍ਰਗਟਾਵਾ ਉਨ੍ਹਾਂ ਨੇ ਦੱਖਣੀ ਮੁੰਬਈ ਵਿੱਚ ਸੋਫੀਆ ਕਾਲਜ (ਲੜਕੀਆਂ) ਵਿੱਚ ਸੰਬੋਧਨ ਕਰਦਿਆਂ ਕੀਤਾ।

Check Also

ਮਨੀਪੁਰ ਦੇ ਜਿਰੀਬਾਮ ’ਚ ਫਿਰ ਤੋਂ ਭੜਕੀ ਹਿੰਸਾ

5 ਵਿਅਕਤੀਆਂ ਦੀ ਹੋਈ ਮੌਤ ਇੰਫਾਲ/ਬਿਊਰੋ ਨਿਊਜ਼ : ਮਨੀਪੁਰ ਵਿਚ ਫਿਰ ਤੋਂ ਹਿੰਸਾ ਭੜਕ ਉਠੀ …