ਕਿਹਾ, ਜਲਿਆਂਵਾਲਾ ਬਾਗ ਦੀ ਹੋਏਗੀ ਕਾਇਆ-ਕਲਪ
ਅੰਮ੍ਰਿਤਸਰ/ਬਿਊਰੋ ਨਿਊਜ਼
ਕੇਂਦਰੀ ਮੰਤਰੀ ਡਾਕਟਰ ਮਹੇਸ਼ ਵਰਮਾ ਨੇ ਕਿਹਾ ਹੈ ਕਿ ਜਲਿਆਂਵਾਲਾ ਬਾਗ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆਂ ਇਸ ਦਾ ਕਾਇਆ ਕਲਪ ਕੀਤਾ ਜਾਵੇਗਾ। ਇੱਥੇ ਅਤਿ ਆਧੁਨਿਕ ਤਕਨੀਕਾਂ ਨਾਲ ਲੈਸ ਡਿਜੀਟਲ ਮਿਊਜ਼ੀਅਮ, ਵਿਰਚੂਅਲ ਮਿਊਜ਼ੀਅਮ ਤੇ ਵਿਆਖਿਆ ਕੇਂਦਰ ਬਣਾਉਣ ਦੇ ਨਾਲ-ਨਾਲ ਲੋੜੀਂਦੇ ਸੁਧਾਰ ਵੀ ਕੀਤੇ ਜਾਣਗੇ।
ਕੇਂਦਰੀ ਸੈਰ ਸਪਾਟਾ ਮੰਤਰੀ ਅੱਜ ਅੰਮ੍ਰਿਤਸਰ ਵਿਖੇ ਸ਼ਹੀਦਾਂ ਦੇ ਅਸਥਾਨ ਜਲਿਆਂਵਾਲਾ ਬਾਗ ਵਿਖੇ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬਾਗ ਵਿੱਚ ਸੈਲਾਨੀਆਂ ਦੇ ਆਉਣ ਦਾ ਸਮਾਂ ਵੀ ਵਧਾਇਆ ਜਾਵੇਗਾ। ਇਸ ਨੂੰ ਸੁੰਦਰ ਰੂਪ ਦਿੱਤਾ ਜਾਵੇਗਾ ਤਾਂ ਜੋ ਪੂਰੀ ਦੁਨੀਆ ਸਾਹਮਣੇ ਦਰਸਾਇਆ ਜਾ ਸਕੇ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਇਸ ਸਥਾਨ ਦਾ ਬਹੁਤ ਮਹੱਤਵਪੂਰਨ ਯੋਗਦਾਨ ਰਿਹਾ ਹੈ।
Check Also
ਦਿਲਜੀਤ ਦੋਸਾਂਝ ਦੇ ਹੱਕ ’ਚ ਗਰਜੇ ਭਗਵੰਤ ਮਾਨ
ਕਿਹਾ : ਦਿਲਜੀਤ ਵਰਗੇ ਕਲਾਕਾਰਾਂ ਦਾ ਕਰਨਾ ਚਾਹੀਦੈ ਸਨਮਾਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …